‘‘ਕੋਈ ਮਦਦ ਹੋਜੇ ਤਾਂ ਰੋਟੀ ਖਾਂਦੇ ਰਹਿਜਾਂਗੇ, ਬਹੁਤ ਔਖਾ ਹੋ ਗਿਆ’’

ਅਮਰੀਕਾ ਸਰਕਾਰ ਵੱਲੋਂ ਫਿਰ ਤੋਂ 119 ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਏ, ਜਿਸ ਵਿਚ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਸਾਹਿਲਪ੍ਰੀਤ ਸਿੰਘ ਵੀ ਸ਼ਾਮਲ ਐ, ਜੋ ਉਜਵਲ ਭਵਿੱਖ ਦਾ ਸੁਪਨਾ ਸੰਜੋਅ ਕੇ ਪਰਿਵਾਰ ਨੇ ਅਮਰੀਕਾ ਘੱਲਿਆ ਸੀ, ਜਿਸ ਦੇ ਲਈ ਪਰਿਵਾਰ ਨੇ 40 ਲੱਖ ਦਾ ਕਰਜ਼ਾ ਵੀ ਲਿਆ ਪਰ ਹੁਣ ਜਦੋਂ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਏ ਤਾਂ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ;

Update: 2025-02-15 14:48 GMT

ਕਪੂਰਥਲਾ : ਅਮਰੀਕਾ ਸਰਕਾਰ ਵੱਲੋਂ ਫਿਰ ਤੋਂ 119 ਗੈਰ ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਏ, ਜਿਸ ਵਿਚ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਸਾਹਿਲਪ੍ਰੀਤ ਸਿੰਘ ਵੀ ਸ਼ਾਮਲ ਐ, ਜੋ ਉਜਵਲ ਭਵਿੱਖ ਦਾ ਸੁਪਨਾ ਸੰਜੋਅ ਕੇ ਪਰਿਵਾਰ ਨੇ ਅਮਰੀਕਾ ਘੱਲਿਆ ਸੀ, ਜਿਸ ਦੇ ਲਈ ਪਰਿਵਾਰ ਨੇ 40 ਲੱਖ ਦਾ ਕਰਜ਼ਾ ਵੀ ਲਿਆ ਪਰ ਹੁਣ ਜਦੋਂ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਏ ਤਾਂ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ ਅਤੇ ਉਹ ਇਹੀ ਗੱਲ ਆਖ ਰਹੇ ਨੇ ਕਿ ਹੁਣ ਉਨ੍ਹਾਂ ਦਾ ਕੀ ਬਣੇਗਾ?


ਅਮਰੀਕਾ ਤੋਂ ਡਿਪੋਰਟ ਕੀਤੇ ਗਏ 119 ਪਰਵਾਸੀ ਭਾਰਤੀਆਂ ਵਿਚ ਪੰਜਾਬ ਦੇ 67 ਨੌਜਵਾਨ ਆ ਰਹੇ ਨੇ, ਜਿਨ੍ਹਾਂ ਵਿਚ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਤਰਫ਼ ਬਹਿਬਲ ਬਹਾਦਰ ਦਾ ਰਹਿਣ ਵਾਲਾ ਸਾਹਿਲਪ੍ਰੀਤ ਸਿੰਘ ਵੀ ਸ਼ਾਮਲ ਐ। ਪਰਿਵਾਰ ਨੇ ਉਸ ਨੂੰ 40-45 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ, ਜਿਸ ਦੇ ਲਈ ਕੁੱਝ ਜ਼ਮੀਨ ਵੀ ਵੇਚਣੀ ਪਈ ਪਰ ਇਸ ਡਿਪੋਰਟੇਸ਼ਨ ਨੇ ਪਰਿਵਾਰ ਦੇ ਸਾਰੇ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ। ਸਾਹਿਲ ਪ੍ਰੀਤ ਸਿੰਘ ਦੇ ਦਾਦਾ ਗੁਰਮੀਤ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਘਰ ਦੀ ਗ਼ਰੀਬੀ ਦੂਰ ਕਰਨ ਲਈ ਪੋਤੇ ਨੂੰ ਵਿਦੇਸ਼ ਘੱਲਿਆ ਸੀ ਪਰ ਹੁਣ ਉਹ ਬਹੁਤ ਬੁਰੀ ਸਥਿਤੀ ਵਿਚ ਫਸ ਚੁੱਕੇ ਨੇ ਕਿਉਂਕਿ ਕਰਜ਼ਾ ਬਹੁਤ ਸਿਰ ’ਤੇ ਚੜ੍ਹ ਗਿਆ ਏ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਨੇ ਮਦਦ ਕੀਤੀ ਤਾਂ ਰੋਟੀ ਖਾਂਦੇ ਰਹਿ ਜਾਵਾਂਗੇ, ਨਹੀਂ ਤਾਂ ਬਹੁਤ ਔਖਾ ਹੋ ਗਿਆ।


ਇਸੇ ਤਰ੍ਹਾਂ ਸਾਹਿਲਪ੍ਰੀਤ ਸਿੰਘ ਦੀ ਮਾਤਾ ਹਰਵਿੰਦਰ ਕੌਰ ਨੇ ਆਖਿਆ ਕਿ ਸਾਹਿਲ ਦੇ ਨਾਲ ਕਰੀਬ 20 ਦਿਨ ਪਹਿਲਾਂ ਗੱਲਬਾਤ ਹੋਈ ਸੀ, ਜਦੋਂ ਉਹ ਬਾਰਡਰ ਟੱਪਿਆ ਸੀ, ਉਸ ਤੋਂ ਬਾਅਦ ਉਸ ਦੇ ਨਾਲ ਗੱਲ ਨਹੀਂ ਹੋਈ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਇੱਥੇ ਹੀ ਨੌਕਰੀ ਦੇਵੇ ਤਾਂ ਮਾਪਿਆਂ ਨੂੰ ਕੀ ਲੋੜ ਪਈ ਐ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਕਰਨ।


ਦੱਸ ਦਈਏ ਕਿ ਸਾਹਿਲਪ੍ਰੀਤ ਦੇ ਡਿਪੋਰਟ ਹੋਣ ਦੀ ਖ਼ਬਰ ਸੁਣਦਿਆਂ ਹੀ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ, ਪਰਿਵਾਰਕ ਮੈਂਬਰਾਂ ਨੂੰ ਇਹੀ ਚਿੰਤਾ ਸਤਾ ਰਹੀ ਐ ਕਿ ਉਹ ਹੁਣ ਸਿਰ ’ਤੇ ਚੜ੍ਹਿਆ ਕਰਜ਼ਾ ਕਿਵੇਂ ਉਤਾਰਨਗੇ?

Tags:    

Similar News