31 December ਨੂੰ ਹੜਤਾਲ 'ਤੇ ਜਾਣਗੇ Delivery boy's

ਲੋਕ ਖਾਣੇ ਤੇ ਹੋਰ ਜ਼ਰੂਰੀ ਸਮਾਨ ਨੂੰ ਘਰ ਬੈਠੇ ਹੀ ਮੰਗਵਾਉਣ ਦੇ ਲਈ ਕਈ ਐਪਸ ਦਾ ਇਸਤੇਮਾਲ ਕਰਦੇ ਨੇ। ਨਵੇਂ ਸਾਲ 'ਤੇ ਇਹਨਾਂ ਐਪਸ ਦੀ ਸੈਲ ਹੋਰ ਵੀ ਵੱਧ ਜਾਂਦੀ ਹੈ ਕਿਉ ਕਿ ਨਵੇਂ ਸਾਲ ਦਾ ਜਸ਼ਨ ਮਨਾਂ ਰਹੇ ਲੋਕ ਘਰ ਬੈਠੇ ਹੀ ਸਾਰਾ ਸਮਾਨ ਆਰਡਰ ਕਰਦੇ ਨੇ ਪਰ ਇਸ ਸਾਲ ਨਵੇਂ ਸਾਲ ਦੇ ਜਸ਼ਨ ਦੇ ਦੌਰਾਨ ਤੁਸੀਂ ਇਹਨਾਂ ਸੇਵਾਵਾਂ ਦਾ ਆਨੰਦ ਨਹੀਂ ਲੈ ਸਕੋਗੇ। ਕਿਉਕਿ ਡਿਲੀਵਰੀ ਅਤੇ ਗਿਗ ਵਰਕਰਾਂ ਨੇ 31 ਦਸੰਬਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ।ਸਵਿਗੀ, ਜ਼ੋਮੈਟੋ, ਬਲਿੰਕਇਟ, ਜ਼ੈਪਟੋ, ਐਮਾਜ਼ਾਨ, ਫਲਿੱਪਕਾਰਟ ਅਤੇ ਹੋਰ ਈ-ਕਾਮਰਸ ਐਗਰੀਗੇਟਰ ਕੰਪਨੀਆਂ ਸਮੇਤ ਪ੍ਰਮੁੱਖ ਈ-ਕਾਮਰਸ, ਫੂਡ ਡਿਲੀਵਰੀ ਅਤੇ ਹੋਮ ਸਰਵਿਸ ਪਲੇਟਫਾਰਮਾਂ 'ਤੇ ਡਿਲੀਵਰੀ ਅਤੇ ਗਿਗ ਵਰਕਰਾਂ ਨੇ 31 ਦਸੰਬਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ। ਹਾਲਾਂਕਿ ਵਰਕਰਾਂ 25 ਦਸੰਬਰ ਨੂੰ ਵੀ ਹੜਤਾਲ ਕੀਤੀ ਸੀ।

Update: 2025-12-26 08:32 GMT

ਚੰਡੀਗੜ੍ਹ (ਵਿਵੇਕ ਕੁਮਾਰ): ਲੋਕ ਖਾਣੇ ਤੇ ਹੋਰ ਜ਼ਰੂਰੀ ਸਮਾਨ ਨੂੰ ਘਰ ਬੈਠੇ ਹੀ ਮੰਗਵਾਉਣ ਦੇ ਲਈ ਕਈ ਐਪਸ ਦਾ ਇਸਤੇਮਾਲ ਕਰਦੇ ਨੇ। ਨਵੇਂ ਸਾਲ 'ਤੇ ਇਹਨਾਂ ਐਪਸ ਦੀ ਸੈਲ ਹੋਰ ਵੀ ਵੱਧ ਜਾਂਦੀ ਹੈ ਕਿਉ ਕਿ ਨਵੇਂ ਸਾਲ ਦਾ ਜਸ਼ਨ ਮਨਾਂ ਰਹੇ ਲੋਕ ਘਰ ਬੈਠੇ ਹੀ ਸਾਰਾ ਸਮਾਨ ਆਰਡਰ ਕਰਦੇ ਨੇ ਪਰ ਇਸ ਸਾਲ ਨਵੇਂ ਸਾਲ ਦੇ ਜਸ਼ਨ ਦੇ ਦੌਰਾਨ ਤੁਸੀਂ ਇਹਨਾਂ ਸੇਵਾਵਾਂ ਦਾ ਆਨੰਦ ਨਹੀਂ ਲੈ ਸਕੋਗੇ। ਕਿਉਕਿ ਡਿਲੀਵਰੀ ਅਤੇ ਗਿਗ ਵਰਕਰਾਂ ਨੇ 31 ਦਸੰਬਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ।ਸਵਿਗੀ, ਜ਼ੋਮੈਟੋ, ਬਲਿੰਕਇਟ, ਜ਼ੈਪਟੋ, ਐਮਾਜ਼ਾਨ, ਫਲਿੱਪਕਾਰਟ ਅਤੇ ਹੋਰ ਈ-ਕਾਮਰਸ ਐਗਰੀਗੇਟਰ ਕੰਪਨੀਆਂ ਸਮੇਤ ਪ੍ਰਮੁੱਖ ਈ-ਕਾਮਰਸ, ਫੂਡ ਡਿਲੀਵਰੀ ਅਤੇ ਹੋਮ ਸਰਵਿਸ ਪਲੇਟਫਾਰਮਾਂ 'ਤੇ ਡਿਲੀਵਰੀ ਅਤੇ ਗਿਗ ਵਰਕਰਾਂ ਨੇ 31 ਦਸੰਬਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ। ਹਾਲਾਂਕਿ ਵਰਕਰਾਂ 25 ਦਸੰਬਰ ਨੂੰ ਵੀ ਹੜਤਾਲ ਕੀਤੀ ਸੀ।

ਕੀ ਹੈ ਪੂਰਾ ਮਾਮਲਾ


ਦਰਅਸਲ ਇਹ ਕਾਮੇ ਵਿਗੜਦੇ ਕੰਮ ਕਰਨ ਦੇ ਹਾਲਾਤ ਅਤੇ ਉਚਿਤ ਤਨਖਾਹ, ਸੁਰੱਖਿਆ, ਸਨਮਾਨ ਅਤੇ ਸਮਾਜਿਕ ਸੁਰੱਖਿਆ ਤੋਂ ਵਾਂਝੇ ਕੀਤੇ ਜਾਣ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।ਕਰਮਚਾਰੀਆਂ ਦੇ ਕਹਿਣਾ ਹੈ ਕਿ ਉਹ ਤਿਉਹਾਰਾਂ ਤੇ ਹੋਰ ਮੌਕਿਆਂ 'ਤੇ ਜਿਆਦਾ ਕੰਮ ਕਰਦੇ ਨੇ ਪਰ ਓਹਨਾ ਨੂੰ ਉਸ ਹਿਸਾਬ ਨਾਲ ਪੈਸੇ ਨਹੀਂ ਮਿਲਦੇ। ਇਸ ਦੇ ਨਾਲ ਹੀ ਡਲਿਵਰੀ ਕਰਨ ਵਾਲੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੁਰੱਖਿਅਤ ਡਿਲੀਵਰੀ ਟੀਚੇ, ਮਨਮਾਨੇ ਤੌਰ 'ਤੇ ਆਈਡੀ ਬਲਾਕਿੰਗ, ਨੌਕਰੀ ਦੀ ਅਸੁਰੱਖਿਆ ਅਤੇ ਬੁਨਿਆਦੀ ਭਲਾਈ ਸੁਰੱਖਿਆ ਦੀ ਘਾਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੇ ਨਾਲ ਹੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਕਸਰ ਹੀ ਐਪਸ ਆਪਣੇ ਗ੍ਰਾਹਕ ਬਣਾਉਣ ਲਈ 10 ਮਿੰਟ 'ਚ ਡਲਿਵਰੀ ਦਾ ਵਾਅਦਾ ਕਰਦੇ ਨੇ ਅਤੇ ਇਸ ਦਾ ਖਮਿਆਜਾ ਡਲਿਵਰੀ ਕਰਨ ਵਾਲਿਆਂ ਨੂੰ ਭੁਗਤਣਾ ਪੈਂਦਾ ਹੈ ਕਿਉ ਕਿ ਜੇਕਰ ਆਰਡਰ ਸਮੇਂ ਸਰ ਸਿਰ ਨਹੀਂ ਪਹੁੰਚਦਾ ਤਾਂ ਓਹਨਾ ਦੇ ਪੈਸੇ ਕੱਟੇ ਜਾਂਦੇ ਨੇ। ਇਸ ਦੇ ਨਾਲ ਹੀ ਇਹਨਾਂ ਕਾਮਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬ੍ਰੇਕ ਤੇ ਰੈਸਟ ਕਰਨ ਲਈ ਪੂਰਾ ਸਮਾਂ ਨਹੀਂ ਮਿਲਦਾ ਇਸ ਕਰਕੇ ਉਹਨਾਂ ਦੇ ਬ੍ਰੇਕ ਤੇ ਰੈਸਟ ਸਮੇਂ 'ਚ ਵੀ ਵਾਧਾ ਕੀਤਾ ਜਾਵੇ।

Tags:    

Similar News