ਵਿਦੇਸ਼ ਦੀ ਧਰਤੀ ਤੇ ਇੱਕ ਹੋਰ ਪੰਜਾਬੀ ਦੀ ਮੌਤ 12 ਸਾਲ ਬਾਅਦ ਆਉਣਾ ਸੀ ਪੁੱਤ ਨੇ ਪੰਜਾਬ

ਵਿਦੇਸ਼ ਦੀ ਧਰਤੀ ਉੱਤੇ ਫਿਰ ਸਾਡੇ ਪੰਜਾਬੀ ਨੌਜਵਾਨ ਦਾ ਖੂਨ ਡੁਲਿਆ ਹੈ ਕਿਉਂਕਿ ਫਿਰ ਇੱਕ ਹੋਰ ਨੌਜਵਾਨ ਦੀ ਵਿਦੇਸ਼ ਵਿੱਚ ਅਚਾਨਕ ਮੌਤ ਹੋ ਗਈ ਜਿਸਤੋਂ ਬਾਅਦ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

Update: 2024-09-29 11:41 GMT

ਮਲੇਰਕੋਟਲਾ: ਕਵਿਤਾ : ਵਿਦੇਸ਼ ਦੀ ਧਰਤੀ ਉੱਤੇ ਫਿਰ ਸਾਡੇ ਪੰਜਾਬੀ ਨੌਜਵਾਨ ਦਾ ਖੂਨ ਡੁਲਿਆ ਹੈ ਕਿਉਂਕਿ ਫਿਰ ਇੱਕ ਹੋਰ ਨੌਜਵਾਨ ਦੀ ਵਿਦੇਸ਼ ਵਿੱਚ ਅਚਾਨਕ ਮੌਤ ਹੋ ਗਈ ਜਿਸਤੋਂ ਬਾਅਦ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਅਜਿਹਾ ਇਸਲਈ ਕਿਉਂਕਿ ਮ੍ਰਿਤਕ ਨੌਜਵਾਨ 12 ਸਾਲ ਪਹਿਲਾਂ ਚੰਗੇ ਭੱਵਿਖ ਦੀ ਆਸ ਵਿੱਚ ਵਿਦੇਸ਼ ਗਿਆ ਸੀ ਜਿਸਤੋਂ ਬਾਅਦ ਓਸਨੇ 12 ਸਾਲ ਬਾਅਦ ਫਰਵਰੀ 2025 ਨੂੰ ਪੰਜਾਬ ਆਪਣੇ ਮੁਲਕ ਆਪਣੇ ਘਰ ਵਾਪਸ ਆਉਣਾ ਸੀ ਇਸੇ ਵਿਚਕਾਰ ਅਚਾਨਕ ਦਿਲ ਦਾ ਦੌਰਾ ਪੈਣ ਦੇ ਕਾਰਨ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ ।

ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਵਿਚਕਾਰ ਇੱਕ ਹੋਰ ਮੰਦਭਾਗੀ ਖ਼ਬਰ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿੱਥੇ ਕਿ 30 ਸਾਲ ਦੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਦੇ ਕਾਰਨ ਦਰਦਨਾਕ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਕੁਲਵੀਰ ਸਿੰਘ ਪਿੰਡ ਹੈਦਰ ਨਗਰ ਜ਼ਿਲ੍ਹਾ ਮਲੇਰਕੋਟਲਾ ਵਜੋਂ ਹੋਈ ਹੈ। ਜੋ ਕਿ 12 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੇ ਲਈ ਅਮਰੀਕਾ ‘ਚ ਗਿਆ ਸੀ। ਹੁਣ ਉਸਦੀ ਮੌਤ ਦੀ ਖ਼ਬਰ ਦੇ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ।ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਕੁਲਬੀਰ ਸਿੰਘ ਦੋ ਭਰਾ ਹਨ। ਇੱਕ ਕੈਨੇਡਾ ਦੇ ਵਿੱਚ ਤੇ ਦੂਸਰਾ ਇਹ ਖੁਦ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ। ਸਾਰਾ ਕੁੱਝ ਠੀਕ-ਠਾਕ ਚੱਲ ਰਿਹਾ ਸੀ ਤੇ ਬੀਤੇ ਦਿਨਾਂ ਇਸਦੀ ਅਚਾਨਕ ਹੀ ਤਬੀਅਤ ਖਰਾਬ ਹੁੰਦੀ ਹੈ।

ਜਦੋਂ ਇਸ ਨੂੰ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਜਾਂਦਾ ਹੈ ਤਾਂ ਉੱਥੇ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਮੁਤਾਬਿਕ ਜਨਵਰੀ ਦੇ ਮਹੀਨੇ ‘ਚ 12 ਸਾਲ ਬਾਅਦ ਇਸ ਨੇ ਪਹਿਲੀ ਵਾਰ ਆਪਣੇ ਘਰ ਆਉਣਾ ਸੀ। ਪਰ ਹੁਣ ਇਸ ਦੀ ਮੌਤ ਦੀ ਖ਼ਬਰ ਦੇ ਨਾਲ ਪਰਿਵਾਰ ਧਾਹਾਂ ਮਾਰ ਰੋ ਰਿਹਾ ਹੈ।

Tags:    

Similar News