Patiala 'ਚ Sikh ਤੇ Christian ਭਾਈਚਾਰੇ 'ਚ Speaker ਦੀ Sound ਨੂੰ ਲੈਕੇ ਵਿਵਾਦ
ਜਿਥੇ ਇਸ ਪਾਸੇ ਪੰਜਾਬ 'ਚ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਚਲ ਰਹੀ ਹੈ ਓਥੇ ਹੀ ਦੂਸਰੇ ਪਾਸੇ ਅੱਜ ਪੂਰੀ ਦੁਨੀਆਂ 'ਚ ਈਸਾਈ ਭਾਈਚਾਰੇ ਵਲੋਂ ਕ੍ਰਿਸਮਿਸ ਮਨਾਇਆ ਜਾ ਰਿਹਾ ਹੈ। ਪਰ ਪਟਿਆਲਾ ਦੇ ਸਨੌਰ 'ਚ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋ ਈਸਾਈ ਭਾਈਚਾਰੇ ਵਲੋਂ ਸਿੱਖ ਭਾਈਚਾਰੇ ਦੇ ਵਲੋਂ ਲਗਾਏ ਗਏ ਲੰਗਰ ਦੌਰਾਨ ਚਲ ਰਹੇ ਸਪੀਕਰਾਂ ਨੂੰ ਲੈਕੇ ਇਤਰਾਜ਼ ਜਤਾਇਆ ਗਿਆ।
ਪਟਿਆਲਾ (ਵਿਵੇਕ ਕੁਮਾਰ): ਜਿਥੇ ਇਸ ਪਾਸੇ ਪੰਜਾਬ 'ਚ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਚਲ ਰਹੀ ਹੈ ਓਥੇ ਹੀ ਦੂਸਰੇ ਪਾਸੇ ਅੱਜ ਪੂਰੀ ਦੁਨੀਆਂ 'ਚ ਈਸਾਈ ਭਾਈਚਾਰੇ ਵਲੋਂ ਕ੍ਰਿਸਮਿਸ ਮਨਾਇਆ ਜਾ ਰਿਹਾ ਹੈ। ਪਰ ਪਟਿਆਲਾ ਦੇ ਸਨੌਰ 'ਚ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋ ਈਸਾਈ ਭਾਈਚਾਰੇ ਵਲੋਂ ਸਿੱਖ ਭਾਈਚਾਰੇ ਦੇ ਵਲੋਂ ਲਗਾਏ ਗਏ ਲੰਗਰ ਦੌਰਾਨ ਚਲ ਰਹੇ ਸਪੀਕਰਾਂ ਨੂੰ ਲੈਕੇ ਇਤਰਾਜ਼ ਜਤਾਇਆ ਗਿਆ।
ਦਸਣਯੋਗ ਹੈ ਕਿ ਸਨੌਰ ਦੇ ਵਿਚ ਇਕ ਪਾਸੇ ਸਿੱਖ ਭਾਈਚਾਰੇ ਦੇ ਲੰਗਰ ਲਗਾਇਆ ਗਿਆ ਹੈ ਓਥੇ ਹੀ ਸੜਕ ਦੇ ਦੂਸਰੇ ਪਾਸੇ ਈਸਾਈ ਭਾਈਚਾਰੇ ਦੇ ਵਲੋਂ ਕ੍ਰਿਸਮਿਸ ਮਨਾਇਆ ਜਾ ਰਿਹਾ ਹੈ। ਲੰਗਰ ਵਿਚ ਚਲ ਰਹੇ ਸਪੀਕਰਾਂ ਦੀ ਆਵਾਜ਼ ਨੂੰ ਲੈਕੇ ਈਸਾਈ ਭਾਈਚਾਰੇ ਦੇ ਵਲੋਂ ਕਈ ਤਰੀਕੇ ਦੇ ਸਵਾਲ ਚੁਕੇ ਗਏ ਨੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਈਸਾਈ ਭਾਈਚਾਰੇ ਦੇ ਆਗੂ ਦਾ ਕਹਿਣਾ ਹੈ ਕਿ ਉਹ ਪਿਛਲੇ ਕਿ ਸਾਲਾਂ ਤੋਂ ਇਸ ਜਗ੍ਹਾਂ 'ਤੇ ਕ੍ਰਿਸਮਿਸ ਮਨਾ ਰਹੇ ਨੇ ਪਰ ਇਸ ਸਾਲ ਜਾਣਬੁੱਝ ਕੇ ਇਥੇ ਲੰਗਰ ਲਗਾਇਆ ਗਿਆ ਹੈ ਅਤੇ ਲੰਗਰ 'ਚ ਜਾਨ ਬੁਝ ਕੇ ਉੱਚੀ ਆਵਾਜ਼ 'ਚ ਸਪੀਕਰ ਚਲਾਏ ਜਾ ਰਹੇ ਨੇ ਤਾਂ ਜੋ ਸਾਡੇ ਪ੍ਰੋਗਰਾਮ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਈਸਾਈ ਭਾਈਚਾਰੇ ਦੇ ਵਲੋਂ ਪੁਲਿਸ 'ਤੇ ਵੀ ਇਲਜ਼ਾਮ ਲਗਾਏ ਗਏ ਨੇ ਪੁਲਿਸ ਨੇ ਵੀ ਆਕੇ ਉਹਨਾਂ ਦੇ ਸਪੀਕਰਾਂ ਦੀ ਆਵਾਜ਼ ਘੱਟ ਨਹੀਂ ਕਰਵਾਈ ਅਤੇ ਪੁਲਿਸ ਵੀ ਉਹਨਾਂ ਦੇ ਨਾਲ ਮਿਲੀ ਹੋਈ ਹੈ।
ਓਧਰ ਦੂਸਰੇ ਪਾਸੇ ਇਸ ਪੂਰੇ ਮਾਮਲੇ 'ਤੇ ਬੋਲਦੇ ਹੋਏ ਲੰਗਰ ਲਗਾਉਣ ਵਾਲੇ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਦੇ ਪੜਦਾਦੇ ਦੇ ਸਮੇ ਤੋਂ ਇਹ ਲੰਗਰ ਚਲਦਾ ਆ ਰਿਹਾ ਅਤੇ ਇਸ ਥਾਂ 'ਤੇ ਕਈ ਸਾਲਾਂ ਤੋਂ ਲੰਗਰ ਲੱਗਦਾ ਆ ਰਿਹਾ। ਪਰ ਇਸ ਵਾਰ ਜਾਣਬੁਝ ਕੇ ਈਸਾਈ ਭਾਈਚਾਰੇ ਦੇ ਵਲੋਂ ਸਾਡੇ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਜਦ ਕਿ ਅਸੀਂ ਉਹਨਾਂ ਦੇ ਕਹਿਣ 'ਤੇ ਹੀ ਸਪੀਕਰਾਂ ਦੀ ਆਵਾਜ਼ ਘੱਟ ਕਰ ਲਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦੇਹਾਤੀ ਹਰਸਿਮਰਨ ਸਿੰਘ ਨੇ ਕਿਹਾ ਕਿ ਫਿਲਹਾਲ ਸਥਿਤੀ ਅੰਡਰ ਕੰਟਰੋਲ ਹੈ ਅਤੇ ਦੋਨਾਂ ਧਿਰਾਂ ਨੂੰ ਸਮਝਾਇਆ ਗਿਆ ਹੈ ਕਿ ਆਪਣੇ ਆਪਣੇ ਪ੍ਰੋਗਰਾਮ ਆਪਣੇ ਤਰੀਕੇ ਨਾਲ ਕਰੋ ਇੱਕ ਦੂਜੇ ਦੇ ਪ੍ਰੋਗਰਾਮਾਂ ਦੇ ਵਿੱਚ ਕੋਈ ਵੀ ਵਿਘਨ ਨਾ ਪਾਵੇ। ਉਹਨਾਂ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਬਰੋਬਰ ਹੈ ਅਤੇ ਅਸੀਂ ਇਸ ਦੇ ਲਈ ਪੂਰੀ ਤਰਹਾਂ ਦੇ ਨਾਲ ਮੁਸਤੈਦ ਹਾਂ ।