ਨਸ਼ਾ ਤਸਕਰਾਂ ਦੀ complaint ਕਰਨੀ Family ਨੂੰ ਪਈ ਭਾਰੀ
ਲੰਧਰ ਦਾਨਿਸ਼ਮੰਦਾ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੇਲ ਗਈ ਜਦੋ ਨਸ਼ਾ ਤਸਕਰਾਂ ਦੇ ਗਿਰੋਹ ਦੇ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਪਰਿਵਾਰ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਨਸ਼ਾ ਤਸਕਰਾਂ ਦੇ ਹੋਂਸਲੇ ਦਾ ਤੁਸੀਂ ਇਥੋਂ ਅੰਦਾਜ਼ਾ ਲੱਗਾ ਸਕਦੇ ਹੋ ਕਿ ਇੱਕ ਦਿਨ ਪਹਿਲਾ ਵੀ ਇਹਨਾਂ ਦੇ ਵਲੋਂ ਉਸੀ ਪਰਿਵਾਰ ਨੂੰ ਧਮਕੀ ਦਿੱਤੀ ਗਈ ਅਤੇ ਦੂਸਰੇ ਦਿਨ ਉਸ ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਨਸ਼ਾ ਤਸਕਰਾਂ ਵਲੋਂ ਨਾ ਸਿਰਫ਼ ਪਰਿਵਾਰ ਨੂੰ ਗੰਭੀਰ ਰੂਪ ਦੇ ਨਾਲ ਜਖ਼ਮੀ ਕੀਤਾ ਗਿਆ ਬਲਕਿ ਇੱਕ 8 ਮਹੀਨੇ ਦੀ ਗਰਭਵਤੀ ਮਹਿਲਾ ਨੂੰ ਵੀ ਨਹੀਂ ਬਖਸ਼ਿਆ ਗਿਆ।
ਜਲੰਧਰ (ਵਿਵੇਕ ਕੁਮਾਰ): ਜਲੰਧਰ ਦਾਨਿਸ਼ਮੰਦਾ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੇਲ ਗਈ ਜਦੋ ਨਸ਼ਾ ਤਸਕਰਾਂ ਦੇ ਗਿਰੋਹ ਦੇ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਪਰਿਵਾਰ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਨਸ਼ਾ ਤਸਕਰਾਂ ਦੇ ਹੋਂਸਲੇ ਦਾ ਤੁਸੀਂ ਇਥੋਂ ਅੰਦਾਜ਼ਾ ਲੱਗਾ ਸਕਦੇ ਹੋ ਕਿ ਇੱਕ ਦਿਨ ਪਹਿਲਾ ਵੀ ਇਹਨਾਂ ਦੇ ਵਲੋਂ ਉਸੀ ਪਰਿਵਾਰ ਨੂੰ ਧਮਕੀ ਦਿੱਤੀ ਗਈ ਅਤੇ ਦੂਸਰੇ ਦਿਨ ਉਸ ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਨਸ਼ਾ ਤਸਕਰਾਂ ਵਲੋਂ ਨਾ ਸਿਰਫ਼ ਪਰਿਵਾਰ ਨੂੰ ਗੰਭੀਰ ਰੂਪ ਦੇ ਨਾਲ ਜਖ਼ਮੀ ਕੀਤਾ ਗਿਆ ਬਲਕਿ ਇੱਕ 8 ਮਹੀਨੇ ਦੀ ਗਰਭਵਤੀ ਮਹਿਲਾ ਨੂੰ ਵੀ ਨਹੀਂ ਬਖਸ਼ਿਆ ਗਿਆ।
ਕੀ ਹੈ ਪੂਰਾ ਮਾਮਲਾ
ਦਰਅਸਲ ਇੱਕ ਗਰਭਵਤੀ ਮਹਿਲਾ ਵੱਲੋਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਸਦੇ ਗੁਆਂਢ 'ਚ ਰਹਿੰਦੇ ਲੋਕਾਂ ਵਲੋਂ ਨਸ਼ਾ ਤਸਕਰੀ ਕੀਤੀ ਜਾਂਦੀ ਹੈ ਅਤੇ ਉਸ ਦੇ ਪਤੀ ਨੂੰ ਵੀ ਨਸ਼ੇ 'ਤੇ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਉਹਨਾਂ ਨਸ਼ਾ ਤਸਕਰਾਂ ਦੇ ਘਰ ਛਾਪਾ ਮਾਰਦੀ ਹੈ ਅਤੇ ਸ਼ਿਕਾਇਤ ਕਰਨ ਵਾਲੀ ਮਹਿਲਾ ਦਾ ਨਾਮ ਵੀ ਦਸ ਦਿੰਦੀ ਹੈ ਜਿਸ ਮਗਰੋਂ ਨਸ਼ਾ ਤਸਕਰਾਂ ਵਲੋਂ ਉਸ ਮਹਿਲਾ ਦੇ ਪਰਿਵਾਰ ਨੂੰ ਧਮਕੀ ਦੇਣ ਤੋਂ ਬਾਅਦ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ। ਜਿਕਰ ਯੋਗ ਹੈ ਕਿ ਇਹ ਓਹੀ ਇਲਾਕਾ ਹੈ ਜਿਥੇ ਬੀਤੇ ਦਿਨੀ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਤੀਜੇ ਦਾ ਕਤਲ ਕੀਤਾ ਗਿਆ ਸੀ। ਕਬੀਲੇਗੋਰ ਗੱਲ ਇਹ ਵੀ ਹੈ ਕਿ ਨਸ਼ਾ ਤਸਕਰਾਂ ਦੇ ਵਲੋਂ ਬਚਾਅ ਕਰਨ ਆਉਣ ਵਾਲੇ ਲੋਕਾਂ ਨੂੰ ਨਹੀਂ ਬਖਸ਼ਿਆ ਗਿਆ ਨਸ਼ਾ ਤਸਕਰਾਂ ਨੇ ਗੁਆਂਢ ਦੇ ਦੁਕਾਨਦਾਰਾਂ ਤਕ ਨੂੰ ਜਖ਼ਮੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਾਂਦੇ ਜਾਂਦੇ ਨਸ਼ਾ ਤਸਕਰ ਮੁਹੱਲਾ ਵਾਸੀਆਂ ਨੂੰ ਵੀ ਚਿਤਾਵਨੀ ਦੇਕੇ ਗਏ ਨੇ ਕੀ ਜੇਕਰ ਕਿਸੇ ਵੀ ਇਸ ਪਰਿਵਾਰ ਦੇ ਹੱਕ 'ਚ ਗਵਾਹੀ ਦਿੱਤੀ ਤਾਂ ਉਸ ਦੇ ਪਰਿਵਾਰ ਦਾ ਵੀ ਇਹ ਹਾਲ ਕੀਤਾ ਜਾਵੇਗਾ।
ਪੁਲਿਸ ਨੇ ਨਹੀਂ ਕੀਤੀ ਕਾਰਵਾਈ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਗਰਭਵਤੀ ਮਹਿਲਾ ਨੇ ਦੱਸਿਆ ਕਿ ਉਸ ਦੇ ਵਲੋਂ ਪਹਿਲਾ ਵੀ ਕਈ ਵਾਰ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਦੇ ਵਲੋਂ ਇਹਨਾਂ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਜਦੋ ਪੁਲਿਸ ਨੇ ਭਰੋਸਾ ਦਿੱਤਾ ਸੀ ਕਿ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ ਤਾਂ ਪੁਲਿਸ ਨੇ ਉਸ ਦਾ ਨਾਮ ਨਸ਼ਾ ਤਸਕਰਾਂ ਨੂੰ ਦਸ ਦਿੱਤਾ ਗਿਆ ਜਿਸ ਕਾਰਨ ਉਸ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਮਹਿਲਾ ਨੇ ਦੱਸਿਆ ਕੀ ਜਿਸ ਦਿਨ ਨਸ਼ਾ ਤਸਕਰ ਉਸ ਨੂੰ ਧਮਕੀ ਦੇਣ ਵੀ ਆਏ ਉਸ ਦੀ ਸ਼ਿਕਾਇਤ ਵੀ ਪੁਲਿਸ ਨੂੰ ਕੀਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਹੁਣ ਦੂਸਰੇ ਪਾਸੇ ਥਾਣਾ ਨੰਬਰ 3 ਦੀ ਪੁਲਿਸ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਮਾਮਲਾ ਦਰਜ ਕੀਤਾ ਜਾਵੇਗਾ, ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ। ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।