ਪਿਹੋਵਾ ਬਦਲਾਅ ਰੈਲੀ ’ਚ ਸੀਐਮ ਮਾਨ ਨੇ ਕਿਹਾ-ਢਾਈ ਸਾਲਾਂ ’ਚ ਆਪ ਸਰਕਾਰ ਦੇ ਚੁੱਕੀ 43 ਹਜ਼ਾਰ ਨੌਕਰੀਆਂ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ । ਜੇਕਰ ਕਿਸੇ ਨੂੰ ਯਕੀਨ ਨਹੀਂ ਆਉਂਦਾ ਤਾਂ ਉਹ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਪਤਾ ਕਰ ਸਕਦਾ ਹੈ ।;
ਪਿਹੋਵਾ : ਹਰਿਆਣਾ ਦੇ ਕੁਰੂਕਸ਼ੇਤਰ ਦੀ ਪਿਹੋਵਾ ਅਨਾਜ ਮੰਡੀ 'ਚ 'ਆਪ' ਦੀ ਪਰਿਵਰਤਨ ਰੈਲੀ ਹੋਈ ਜਿਸ ਚ ਪੰਜਾਬ ਦੇ ਸੀਐਮ ਭਗਵੰਤ ਮਾਨ ਉਸ ਰੈਲੀ ਚ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ 43 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ । ਇਸ ਵਿਚ ਉਸ ਨੇ ਇਕ ਰੁਪਿਆ ਵੀ ਨਹੀਂ ਲਿਆ ਗਿਆ ਹੈ । ਇਸ ਦੇ ਉਲਟ ਹਰਿਆਣਾ ਦੀ ਭਾਜਪਾ ਸਰਕਾਰ ਨੌਜਵਾਨਾਂ ਨੂੰ ਰੂਸ-ਯੂਕਰੇਨ ਦੀ ਜੰਗ ਵਿਚਾਲੇ ਭੇਜ ਰਹੀ ਹੈ ।
ਹਰਿਆਣਾ ਦੇ ਪਿਹੋਵਾ ਵਿਚ ਕੀਤੀ ਗਈ ਬਦਲਾਅ ਰੈਲੀ ਵਿਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਜੇਕਰ ਲੀਡਰਾਂ ਦੀ ਨੀਅਤ ਸਾਫ਼ ਹੋਵੇ ਤਾਂ ਸਭ ਕੁੱਝ ਹੋ ਸਕਦਾ ਏ, ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਆਪ ਦੀ ਸਰਕਾਰ 43 ਹਜ਼ਾਰ ਨੌਕਰੀਆਂ ਪੰਜਾਬ ਵਿਚ ਦੇ ਚੁੱਕੀ ਐ ਪਰ ਹਰਿਆਣੇ ਦੀ ਸਰਕਾਰ ਨੇ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਦੇਣ ਦੀ ਬਜਾਏ ਯੂਕ੍ਰੇਨ ਜੰਗ ਵਿਚ ਭੇਜਣ ’ਤੇ ਜ਼ੋਰ ਲਾਇਆ ਹੋਇਆ ਏ। ਲੋਕਾਂ ਨੂੰ ਸੰਬੋਧਨ ਕਰਦੇ ਸਮੇਂ ਸੀਐਮ ਮਾਨ ਨੇ ਕਿਹਾ- ਸਾਨੂੰ ਮੌਕਾ ਦਿਓ ਤਾਂ ਅਸੀਂ ਹਰਿਆਣਾ 'ਚ ਚੋਰੀਆਂ ਅਤੇ ਠੱਗੀਆਂ ਨੂੰ ਰੋਕ ਕੇ ਲੋਕਾਂ ਲਈ ਕੰਮ ਕਰਾਂਗੇ ਇਸਦੇ ਨਾਲ ਹੀ ਉਨ੍ਹਾਂ ਵੱਲੋਂ ਪੰਜਾਬ ਅਤੇ ਦਿੱਲੀ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਅੱਜ ਪੰਜਾਬ ਅਤੇ ਦਿੱਲੀ ਵਿੱਚ ਪਹਿਲਾਂ ਨਾਲੋਂ ਕੀਤੇ ਜ਼ਿਆਦਾ ਸੁਧਾਰ ਹੋਇਆ ਹੈ । ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ । ਜੇਕਰ ਕਿਸੇ ਨੂੰ ਯਕੀਨ ਨਹੀਂ ਆਉਂਦਾ ਤਾਂ ਉਹ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਪਤਾ ਕਰ ਸਕਦਾ ਹੈ । ਮਾਨ ਨੇ ਕਿਹਾ- ਭਾਜਪਾ ਧਰਮ ਦੀ ਰਾਜਨੀਤੀ ਕਰਦੀ ਹੈ । ਅਸੀਂ ਸਮਾਜ ਦੀ ਭਲਾਈ ਲਈ ਕੰਮ ਕਰ ਰਹੇ ਹਾਂ । ਅਸੀਂ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਤੋਂ 1.70 ਕਰੋੜ ਲੋਕ ਠੀਕ ਹੋਏ ਦੇਖੇ ਹਨ ।
ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸੈਣੀ ਨੇ ਦੱਸਿਆ ਕਿ ਪਾਰਟੀ ਵੱਲੋਂ 12 ਅਗਸਤ ਤੱਕ ਸੂਬੇ ਭਰ ਵਿੱਚ 45 ਰੈਲੀਆਂ ਕੀਤੀਆਂ ਜਾਣਗੀਆਂ । ਇਨ੍ਹਾਂ ਰੈਲੀਆਂ 'ਚ ਸੁਨੀਤਾ ਕੇਜਰੀਵਾਲ, ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਿੱਸਾ ਲੈਣਗੇ । ਅਤੇ ਪਾਰਟੀ ਬਾਰੇ ਜ਼ਿਆਦਗਾ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਆਪ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ ।