ਸੀਐਮ ਮਾਨ ਨੇ ਮਰੀਅਮ ਨਵਾਜ਼ ਦਾ ਉਡਾਇਆ ਮਜ਼ਾਕ!

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿਖੇ ‘ਪੰਜਾਬ ਵਿਜ਼ਨ 2047 ਸੰਮੇਲਨ’ ਕਰਵਾਇਆ ਗਿਆ, ਜਿੱਥੇ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਮਾਹਿਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸੰਮੇਲਨ ਵਿਚ ਪੁੱਜੇ, ਜਿਨ੍ਹਾਂ ਨੇ ਪੰਜਾਬ ਵਿਚ ਫੈਲ ਰਹੇ ਪ੍ਰਦੂਸ਼ਣ ਅਤੇ ਹੋਰ ਕਈ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।;

Update: 2024-11-13 14:20 GMT

ਚੰਡੀਗੜ੍ਹ : ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿਖੇ ‘ਪੰਜਾਬ ਵਿਜ਼ਨ 2047 ਸੰਮੇਲਨ’ ਕਰਵਾਇਆ ਗਿਆ, ਜਿੱਥੇ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਮਾਹਿਰਾਂ ਵੱਲੋਂ ਵਿਚਾਰ ਚਰਚਾ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸੰਮੇਲਨ ਵਿਚ ਪੁੱਜੇ, ਜਿਨ੍ਹਾਂ ਨੇ ਪੰਜਾਬ ਵਿਚ ਫੈਲ ਰਹੇ ਪ੍ਰਦੂਸ਼ਣ ਅਤੇ ਹੋਰ ਕਈ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।

Full View

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ‘ਪੰਜਾਬ ਵਿਜ਼ਨ 2047 ਸੰਮੇਲਨ’ ਕਰਵਾਇਆ ਗਿਆ, ਜਿਸ ਵਿਚ ਮੁੱਖ ਮੰਤਰੀ ਸਮੇਤ ਹੋਰ ਕਈ ਮਾਹਿਰਾਂ ਨੇ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਨ੍ਹਾ ਨੇ ਪਰਾਲੀ ਦੇ ਧੂੰਏਂ ਨੂੰ ਲੈ ਕੇ ਪਾਕਿਸਤਾਨੀ ਪੰਜਾਬ ਦੀ ਸੀਐਮ ਮਰੀਅਮ ਨਵਾਜ਼ ਦਾ ਮਜ਼ਾਕ ਉਡਾਇਆ। ਸੀਐਮ ਮਾਨ ਨੇ ਤੰਜ਼ ਭਰੇ ਲਹਿਜੇ ਵਿਚ ਆਖਿਆ ਕਿ ਇਕ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਐ ਮਰੀਅਮ ਕਹਿੰਦੀ ਐ ਕਿ ਥੋਡਾ ਧੂੰਆਂ ਲਾਹੌਰ ਆਉਂਦੈ,, ਇੱਧਰ ਦਿੱਲੀ ਵਾਲੇ ਕਹਿੰਦੇ ਆ ਕਿ ਥੋਡਾ ਧੂੰਆਂ ਲਾਹੌਰ ਆਉਂਦੈ। ਉਨ੍ਹਾਂ ਕੈਪਟਨ ਅਮਰਿੰਦਰ ਦਾ ਨਾਂ ਲਏ ਬਿਨਾਂ ਇਹ ਵੀ ਆਖਿਆ ਕਿ ਪਹਿਲਾਂ ਈ ਅਸੀਂ ਇਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਆਂ, ਹੁਣ ਤੂੰ ਵੀ ਕਰਲੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਆਖਿਆ ਕਿ ਜੇ ਸਾਨੂੰ ਪਹਿਲਾਂ ਇੰਨੀ ਸਮਝ ਹੁੰਦੀ ਤਾਂ ਅਸੀਂ ਚੌਲਾਂ ਦੇ ਪਿੱਛੇ ਆਪਣੇ ਪੰਜਾਬ ਦਾ ਪਾਣੀ ਨਾ ਗੁਆਉਂਦੇ ਜੋ ਸਾਡੀ ਖ਼ੁਰਾਕ ਵੀ ਨਹੀਂ, ਅਸੀਂ ਤਾਂ ਅੱਜ ਵਿਦੇਸ਼ਾਂ ਨੂੰ ਪਾਣੀ ਐਕਸਪੋਰਟ ਕਰ ਰਹੇ ਹੁੰਦੇ।, ਪਰ ਅੱਜ ਸਾਡੇ ਪੰਜਾਬ ਦਾ ਪਾਣੀ 600 ਫੁੱਟ ਤੱਕ ਹੇਠਾਂ ਚਲਾ ਗਿਆ ਹੈ।

ਦੱਸ ਦਈਏ ਕਿ ਯੂਨੀਵਰਸਿਟੀ ਵਿਚ ਚੱਲ ਰਹੇ ‘ਪੰਜਾਬ ਵਿਜ਼ਨ 2047 ਸੰਮੇਲਨ’ ਵਿਚ ਪੰਜਾਬ ਦੇ ਕਈ ਮੰਤਰੀ, ਕਾਰੋਬਾਰੀ ਅਤੇ ਹੋਰ ਵੱਖ ਵੱਖ ਮਾਹਿਰ ਪੁੱਜੇ ਹੋਏ ਸੀ।

Tags:    

Similar News