ਮੁੜ ਤੋਂ ਲੱਗੇ ਚੰਨੀ ਦੇ ਲਾਪਤਾ ਵਾਲੇ ਪੋਸਟਰ

ਜਲੰਧਰ ਦੇ ਸ਼ਾਹਕੋਟ ਵਿੱਚ ਵੱਖ-ਵੱਖ ਥਾਵਾਂ ਉੱਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੁੰਮਸ਼ੁਦਗੀ ਦੇ ਪੋਸਟਰ ਲੋਕਾਂ ਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਗੱਲਬਾਤ ਦੌਰਾਨ ਪੋਸਟ ਲਗਾਉਣ ਵਾਲੇ ਲੋਕਾਂ ਨੇ ਕਿਹਾ ਕੀ ਜਦੋਂ ਚਰਨਜੀਤ ਸਿੰਘ ਚੰਨੀ ਐਮਪੀ ਦੇ ਲਈ ਚੋਣ ਦੇ ਵਿੱਚ ਉਤਰੇ ਸੀ ਤਾਂ ਉਦੋਂ ਉਹਨਾਂ ਨੇ ਦਾਅਵਾ ਕੀਤਾ ...

Update: 2025-04-21 15:34 GMT

ਜਲੰਧਰ : ਸ਼ਾਹਕੋਟ ਵਿੱਚ ਮੁੜ ਤੋਂ ਐਮਪੀ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਪੋਸਟਰ ਲੱਗੇ ਹਨ। ਪਾਸਟਰ ਉੱਤੇ ਲਿਖਿਆ ਹੋਇਆ ਹੈ ਕਿ ਕਿ ਚੰਨੀ ਨੂੰ ਪੁੱਛੋ ਇੱਕੋ ਗੱਲ ਕਦੋਂ ਹੋਣਗੇ ਮਸਲੇ ਹੱਲ। ਗੁੰਮਸ਼ੁਦਾ ਦੀ ਤਲਾਸ਼, ਚਰਨਜੀਤ ਸਿੰਘ ਚੰਨੀ, ਜਲੰਧਰ ਦੇ ਮੈਂਬਰ ਪਾਰਲੀਮੈਂਟ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਸਾਬਕਾ ਸੀਐਮ ਚੰਨੀ ਦੇ ਪੋਸਟਰ ਨਹੀਂ ਲੱਗੇ ਇਸਤੋਂ ਪਹਿਲਾਂ ਭਾਜਪਾ ਦੇ ਸਾਬਕਾ ਜਨਰਲ ਸੈਕ੍ਰੇਟਰੀ ਅਤੇ ਯੁਵਾ ਮੋਰਚਾ ਪੰਜਾਬ ਦੇ ਕਾਰਕੁਨ ਨਰਿੰਦਰ ਪਾਲ ਸਿੰਘ ਢਿੱਲੋਂ ਵੱਲੋਂ ਲਾਪਤਾ ਦੇ ਪਾਸਟਰ ਲਗਾਏ ਗਏ ਸੀ।


ਜਲੰਧਰ ਦੇ ਸ਼ਾਹਕੋਟ ਵਿੱਚ ਵੱਖ-ਵੱਖ ਥਾਵਾਂ ਉੱਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੁੰਮਸ਼ੁਦਗੀ ਦੇ ਪੋਸਟਰ ਲੋਕਾਂ ਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਗੱਲਬਾਤ ਦੌਰਾਨ ਪੋਸਟ ਲਗਾਉਣ ਵਾਲੇ ਲੋਕਾਂ ਨੇ ਕਿਹਾ ਕੀ ਜਦੋਂ ਚਰਨਜੀਤ ਸਿੰਘ ਚੰਨੀ ਐਮਪੀ ਦੇ ਲਈ ਚੋਣ ਦੇ ਵਿੱਚ ਉਤਰੇ ਸੀ ਤਾਂ ਉਦੋਂ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਜਲੰਧਰ ਵਿੱਚ ਜਾਂ ਤਾਂ ਚਿੱਟਾ ਰਹੇਗਾ ਜਾ ਫਿਰ ਚੰਨੀ ਰਹੇਗਾ ਪਰ ਹੁਣ ਅੱਜਕੱਲ ਦੇ ਦਿਨਾਂ ਦੇ ਵਿੱਚ ਚਿੱਟਾ ਤਾਂ ਦਿਖ ਰਿਹਾ ਪਰ ਚਰਨਜੀਤ ਸਿੰਘ ਚੰਨੀ ਗਾਇਬ ਨੇ ।

ਖੈਰ ਇਸਤੋਂ ਪਹਿਲਾਂ ਜਦੋਂ ਭਾਜਪਾ ਆਗੂ ਨਰਿੰਦਰ ਪਾਲ ਸਿੰਘ ਢਿੱਲੋਂ ਵੱਲੋਂ ਪੋਸਟਰ ਲਗਾਏ ਗਏ ਸੀ ਤਾਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਮੇਰੇ ਲਾਪਤਾ ਦੇ ਪੋਸਟਰ ਲਗਾਉਣ ਵਾਲਾ ਮਸ਼ਹੂਰ ਹੋਣਾ ਚਾਹੁੰਦਾ ਸੀ ਇਸਲਈ ਓਸਦੇ ਵੱਲੋਂ ਰਣਨੀਤੀ ਦੇ ਤਹਿਤ ਪੋਸਟਰ ਲਗਾਏ ਗਏ। ਹੁਣ ਦੇਖਣਾ ਹੋਵੇਗਾ ਪਿੰਡਵਾਸੀਆਂ ਵੱਲੋਂ ਲਗਾਏ ਗਏ ਪੋਸਟਰ ਅਤੇ ਲਗਾਈ ਗਈ ਗੁਹਾਰ ਤੋਂ ਬਾਅਦ ਸਾਬਕਾ ਸੀਐਮ ਕੀ ਕਹਿੰਦੇ ਹਨ।

Tags:    

Similar News