Chandigarh News: ਸਕੂਲਾਂ ਚ ਫੰਡ ਖਰਚਣ ਦੇ ਬਦਲੇ ਨਿਯਮ ਪਹਿਲੀ ਤੋਂ ਹੋਣਗੇ ਲਾਗੂ

ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਫੰਡ ਖਰਚਣ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ ਜੋ 1 ਅਗਸਤ ਤੋਂ ਲਾਗੂ ਹੋਣਗੇ। ਸਕੂਲਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਤੇ ਕਿਹਾ ਗਿਆ ਕਿ ਉਹ ਸਿਰਫ਼ ਆਨਲਾਈਨ ਭੁਗਤਾਨ ਹੀ ਕਰਨ।

Update: 2024-07-09 08:23 GMT

ਚੰਡੀਗੜ੍ਹ: ਹੁਣ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਫੰਡ ਖਰਚਣ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ ਜੋ 1 ਅਗਸਤ ਤੋਂ ਲਾਗੂ ਹੋਣਗੇ। ਸਕੂਲਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਤੇ ਕਿਹਾ ਗਿਆ ਕਿ ਉਹ ਸਿਰਫ਼ ਆਨਲਾਈਨ ਭੁਗਤਾਨ ਹੀ ਕਰਨ। ਨਵੇਂ ਨਿਯਮਾਂ ਅਨੁਸਾਰ ਆਨਲਾਈਨ ਪੋਰਟਲ ਰਾਹੀਂ ਵਿਦਿਆਰਥੀਆਂ ਵੱਲੋਂ ਜਮ੍ਹਾਂ ਕਰਵਾਈ ਟਿਊਸ਼ਨ ਫੀਸਾਂ ਲਈ ਫੰਡਾਂ ਦਾ ਚਲਾਨ ਵੀ ਸਿੱਧੇ ਡੀਈਓ ਦਫਤਰ ਤੇ ਸਰਕਾਰੀ ਸਕੂਲਾਂ ਦੇ ਪੱਧਰ ’ਤੇ ਤਿਆਰ ਕੀਤਾ ਜਾਵੇਗਾ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਨਿਯਮ ਸਿੱਖਿਆ ਵਿਭਾਗ ਵਿੱਚ ਪੈਸਿਆਂ ਦੇ ਲੈਂ-ਦੇਣ ਵਿੱਚ ਪਾਰਦਰਸ਼ਤਾ ਲਿਆਉਣ ਲਈ ਬਣਾਏ ਗਏ ਹਨ।

ਵਿਦਿਆਰਥੀ ਫੰਡ ਦੀ ਕੈਸ਼ ਬੁੱਕ ਨੂੰ ਡੀਈਓ, ਡੀਡੀਓ-ਕਮ-ਪ੍ਰਿੰਸੀਪਲ, ਸਰਕਾਰੀ ਸਕੂਲਾਂ ਦੇ ਮੁਖੀਆਂ ਦੇ ਪੱਧਰ ’ਤੇ ਜਾਂਚਿਆ ਜਾਵੇਗਾ। ਪ੍ਰਸ਼ਾਸਕ ਨੇ ਸਰਕਾਰੀ ਸਕੂਲਾਂ ਦੇ ਅਮੇਂਲਗੇਮੇਟਿਡ ਫੰਡ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਇਹ ਸਾਰੇ ਨਿਯਮ ਪਹਿਲੀ ਅਗੱਸਤ ਤੋਂ ਲਾਗੂ ਹੋਣਗੇ। ਡੀਈਓ, ਪ੍ਰਿੰਸੀਪਲ ਤੇ ਸਰਕਾਰੀ ਸਕੂਲਾਂ ਦੇ ਮੁਖੀ ਇਹ ਯਕੀਨੀ ਬਣਾਉਣਗੇ ਕਿ ਡੀਈਓ ਤੇ ਸਕੂਲਾਂ ਦੇ ਪੱਧਰ ’ਤੇ ਰੱਖੇ ਗਏ ਸਾਰੇ ਫੰਡਾਂ ਦੀਆਂ ਕੈਸ਼ ਬੁੱਕਾਂ ਨਵੇਂ ਢੰਗ ਨਾਲ ਮੁਕੰਮਲ ਹੋਣ।

ਇਸ ਤੋਂ ਬਾਅਦ ਸਾਰੇ ਸਬੰਧਤ 31 ਜੁਲਾਈ ਤੱਕ ਕਲੋਜ਼ਿੰਗ ਬੈਲੇਂਸ ਦੀ ਤਸਦੀਕ ਲਈ ਡੀਈਓ ਦਫ਼ਤਰ ਨੂੰ ਕੈਸ਼ਬੁੱਕ ਭੇਜਣਗੇ। ਸਰਕਾਰੀ ਸਕੂਲਾਂ ਦੇ ਫੰਡਾਂ ਦੀਆਂ ਕੈਸ਼ ਬੁੱਕ ਨੂੰ 31 ਜੁਲਾਈ ਐਨਆਈਸੀ ਕੋਲ ਭੇਜਿਆ ਜਾਵੇਗਾ। ਸਾਰੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਪਹਿਲੀ ਅਗੱਸਤ ਤੋਂ ਕਸਿਰਫ਼ ਆਨਲਾਈਨ ਲੈਣ-ਦੇਣ ਹੀ ਕੀਤਾ ਜਾਵੇ ਤੇ ਨਗਦ ਪੈਸੇ ਜਾਂ ਫੀਸ ਲੈਣ ਤੋਂ ਰੋਕਿਆ ਜਾਵੇ।

Tags:    

Similar News