Chandigarh: ਚੰਡੀਗੜ੍ਹ ਵਿੱਚ ਰਿਸ਼ਤਿਆਂ ਦਾ ਕਤਲ, ਪੁੱਤਰ ਨੇ ਗਲਾ ਵੱਢ ਕੀਤਾ ਮਾਂ ਦਾ ਕਤਲ

ਇਲਾਕੇ ਵਿੱਚ ਦੀਵਾਲੀ ਦੀਆਂ ਬਦਲੀਆਂ ਮਾਤਮ 'ਚ

Update: 2025-10-20 05:40 GMT

Chandigarh Crime News: ਕਲਯੁੱਗ ਦਾ ਦੌਰ ਚੱਲ ਰਿਹਾ ਹੈ। ਇਸ ਦੌਰ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ। ਇੱਥੋਂ ਤੱਕ ਕਿ ਲੋਕ ਹੁਣ ਰਿਸ਼ਤਿਆਂ ਦਾ ਘਾਣ ਕਰਨ ਲੱਗਿਆਂ ਵੀ ਨਹੀਂ ਸੋਚਦੇ। ਹਰ ਦਿਨ ਕੋਈ ਨਾ ਕੋਈ ਕਤਲ ਦੀ ਖ਼ਬਰ ਆਉਂਦੀ ਰਹਿੰਦੀ ਹੈ, ਜਿੱਥੇ ਲੋਕ ਆਪਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਹੁਣ ਤਾਜ਼ਾ ਮਾਮਲਾ ਚੰਡੀਗੜ ਵਿੱਚ ਸਾਹਮਣੇ ਆਇਆ ਹੈ, ਜਿਸ ਵਿੱਚ ਪੁੱਤਰ ਨੇ ਬੇਰਹਿਮੀ ਦੇ ਨਾਲ ਮਾਂ ਦਾ ਕਤਲ ਕੀਤਾ।

ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ 40 ਵਿੱਚ ਦੀਵਾਲੀ ਦੀ ਸਵੇਰ ਨੂੰ ਹੋਏ ਕਤਲ ਨੇ ਸਨਸਨੀ ਮਚਾ ਦਿੱਤੀ। ਜਦੋਂ ਇੱਕ ਨੌਜਵਾਨ ਨੇ ਆਪਣੀ ਮਾਂ ਦਾ ਗਲਾ ਵੱਢ ਕੇ ਉਸਦਾ ਕਤਲ ਕਰ ਦਿੱਤਾ।

ਮ੍ਰਿਤਕ ਦੀ ਪਛਾਣ ਸੁਸ਼ੀਲਾ ਨੇਗੀ ਵਜੋਂ ਹੋਈ ਹੈ। ਦੋਸ਼ੀ ਮ੍ਰਿਤਕ ਦਾ ਛੋਟਾ ਪੁੱਤਰ, ਰਵਿੰਦਰ ਉਰਫ਼ ਰਵੀ ਹੈ। ਰਵੀ ਇੱਕ ਯੂਨੀਵਰਸਿਟੀ ਵਿੱਚ ਕੰਮ ਕਰਦਾ ਹੈ ਅਤੇ ਕਥਿਤ ਤੌਰ 'ਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ। ਪਰਿਵਾਰ ਮੂਲ ਰੂਪ ਵਿੱਚ ਗੜ੍ਹਵਾਲ ਦਾ ਰਹਿਣ ਵਾਲਾ ਹੈ।

Tags:    

Similar News