ਮੜੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤੇ ਜਾਣ ਕਾਰਨ ਭਖਿਆ ਮਾਮਲਾ
ਨਾਭਾ ਦੇ ਪਿੰਡ ਲੁਬਾਣਾ ਟੇਕੂ ਵਿਖੇ ਮੋਨੀ ਰਾਧਾ ਰਾਮ ਜੀ ਉਦਾਸੀ ਸਾਧੂਆਂ ਦਾ ਡੇਰਾ ਬਣਿਆ ਹੋਇਆ ਜਿਸ ਨਾਲ ਕਈ ਪਿੰਡਾਂ ਦੀ ਸੰਗਤ ਜੁੜੀ ਹੋਈ ਹੈ ਉਸ ਜਗ੍ਹਾ ਤੇ ਪਹਿਲਾਂ ਵੀ ਸੰਨ 2016-17 ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਰਖਾਏ ਜਾਣ ਨੂੰ ਲੈ ਵਿਵਾਦ ਛਿੜਿਆ ਸੀ।;
ਨਾਭਾ : ਨਾਭਾ ਦੇ ਪਿੰਡ ਲੁਬਾਣਾ ਟੇਕੂ ਵਿਖੇ ਮੋਨੀ ਰਾਧਾ ਰਾਮ ਜੀ ਉਦਾਸੀ ਸਾਧੂਆਂ ਦਾ ਡੇਰਾ ਬਣਿਆ ਹੋਇਆ ਜਿਸ ਨਾਲ ਕਈ ਪਿੰਡਾਂ ਦੀ ਸੰਗਤ ਜੁੜੀ ਹੋਈ ਹੈ ਉਸ ਜਗ੍ਹਾ ਤੇ ਪਹਿਲਾਂ ਵੀ ਸੰਨ 2016-17 ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਰਖਾਏ ਜਾਣ ਨੂੰ ਲੈ ਵਿਵਾਦ ਛਿੜਿਆ ਸੀ। ਜਿਸ ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਡੇਰੇ ਦੇ ਸਾਹਮਣੇ ਜਗ੍ਹਾ ਤੇ ਪ੍ਰਕਾਸ਼ ਕੀਤੇ ਜਾਣ ਦਾ ਫੈਸਲਾ ਹੋਇਆ ਸੀ। ਭਾਵੇਂ ਕਿ ਇਸ ਵਾਰ ਵੀ ਸ਼੍ਰੀ ਅਖੰਡ ਪਾਠ ਸਾਹਿਬ ਡੇਰੇ ਦੇ ਸਾਹਮਣੇ ਵਾਲੀ ਜਗ੍ਹਾ ਤੇ ਆਰੰਭ ਹੋਏ ਸਨ ਪਰ ਦੋ ਦਿਨਾਂ ਦੇ ਕੀਰਤਨ ਸਮਾਗਮ ਦੀਵਾਨ ਸਜਾਏ ਜਾਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਹਮਣੇ ਡੇਰੇ ਅਤੇ ਮੜੀਆਂ ਦੇ ਵਿਚਕਾਰ ਪਈ ਖਾਲੀ ਥਾਂ ਤੇ ਕੀਤਾ ਗਿਆ।
ਜਿਸ ਉਪਰੰਤ ਪਿੰਡ ਦੇ ਵਸਨੀਕ ਕਰਮਜੀਤ ਸਿੰਘ ਵੱਲੋਂ ਨਿਹੰਗ ਸਿੰਘਾਂ ਨੂੰ ਬੁਲਾ ਲਿਆ ਗਿਆ ਕਿ ਮੜੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ। ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਲਿਆਣ ਉਪਰੰਤ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਜੀ ਕੋਲ ਪਹੁੰਚਿਆ। ਦਰਸ਼ਨ ਸਿੰਘ ਮੁਤਾਬਕ ਉਹਨਾਂ ਵੱਲੋਂ ਕੰਧ ਕੀਤੇ ਜਾਣ ਦੀ ਗੱਲ ਕਹੀ ਗਈ ਹੈ ਤੇ ਕੰਧ ਕੀਤੇ ਜਾਣ ਉਪਰੰਤ ਦੀਵਾਨ ਸਜਾਉਣ ਲਈ ਕਹਿ ਦਿੱਤਾ ਗਿਆ ਜਦੋਂ ਕਿ ਨਿਹੰਗਾਂ ਨਾਲ ਸੰਬੰਧਿਤ ਭਾਈ ਇੰਦਰਜੀਤ ਸਿੰਘ ਵੀ ਫੈਸਲੇ ਸਮੇਂ ਮੌਜੂਦ ਸਨ। ਪਰ ਉਸਦੇ ਬਾਵਜੂਦ ਵੀ ਨਿਹੰਗ ਸਿੰਘਾਂ ਵੱਲੋਂ ਰੋਕਿਆ ਗਿਆ ਜਦੋਂ ਕਿ ਨਿਹੰਗ ਸਿੰਘਾਂ ਮੁਤਾਬਕ ਮੜੀਆਂ ਤੇ ਸ੍ਰੀ ਅਖੰਡ ਪਾਠ ਸਾਹਿਬ ਨਾ ਹੀ ਦੀਵਾਨ ਸਜਾਏ ਸਾ ਸਕਦੇ ਨੇ।
ਅਸਲ ਗੱਲ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੜੀਆਂ ਵਾਲੀ ਥਾਂ ਤੇ ਨਹੀਂ ਹੋ ਸਕਦਾ ਉਹਨਾਂ ਮੰਗ ਕੀਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਥਾਂ ਤੋਂ ਚੁੱਕਿਆ ਜਾਵੇ। ਜਿਸ ਥਾਂ ਤੇ ਮੜੀਆਂ ਹਨ। ਇਸ ਵਿਵਾਦ ਨੂੰ ਲੈ ਕੇ ਪਿੰਡਾਂ ਦੇ ਵਸਨੀਕ ਉੱਤੇ ਨਿਹੰਗ ਸਿੰਘ ਆਮਣ ਸਾਹਮਣੇ ਹੋ ਗਏ। ਜਿਸ ਉਪਰੰਤ ਡੀਐਸਪੀ ਨਾਭਾ ਮਨਦੀਪ ਕੌਰ, ਕੌਤਵਾਲੀ ਮੁਖੀ ਸ਼ਦਰ ਮੁਖੀ ਭਾਰੀ ਫੋਰਸ ਲੈ ਕੇ ਪਿੰਡ ਪਹੁੰਚੇ ਅਤੇ ਇਸ ਮਾਮਲੇ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਨੂੰ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਲੈ ਜਾਇਆ ਗਿਆ।
ਨਿਹੰਗ ਸਿੰਘਾ ਮੁਤਾਬਕ ਲਿਖਤੀ ਰੂਪ ਵਿੱਚ ਦਿੱਤਾ ਜਾਵੇਗਾ ਕਿ ਉਹ ਅੱਜ ਤੋਂ ਬਾਅਦ ਇਸ ਜਗ੍ਹਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕਰਨਗੇ। ਦੇਖਣਾ ਇਹ ਹੋਵੇਗਾ ਕਿ ਜੋ ਦੀਵਾਨ 14 ਤਰੀਕ ਦਾ ਬਾਕੀ ਹੈ ਉਹ ਕਿਸ ਜਗ੍ਹਾ ਤੇ ਸਜਾਇਆ ਜਾਵੇਗਾ ਕੀ ਨਿਹੰਗ ਸਿੰਘ ਮੜੀਆਂ ਤੇ ਡੇਰੇ ਦੇ ਵਿਚਕਾਰ ਖਾਲੀ ਪਈ ਜਗਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦੀਵਾਨ ਸਜਾਉਣ ਦੇਣਗੇ ਜਾਂ ਨਹੀਂ ਪਿੰਡ ਵਾਸੀਆਂ ਮੁਤਾਬਿਕ ਡੇਰੇ ਦੇ ਨਾਲ ਜੋ ਖਾਲੀ ਜਗ੍ਹਾ ਪਈ ਹੈ ਉਸਦੇ ਨਾਲ ਮੜੀਆਂ ਵਾਲੀ ਸਾਈਡ ਕੰਧ ਕਰ ਦਿੱਤੀ ਗਈ ਹੈ। ਕੋਤਵਾਲੀ ਮੁਖੀ ਨਾਭਾ ਜਸਵਿੰਦਰ ਸਿੰਘ ਨੂੰ ਮੁਤਾਬਿਕ ਇਸ ਵਿਵਾਦ ਨੂੰ ਖਤਮ ਕਰ ਦਿੱਤਾ ਗਿਆ।