ਕੇਂਦਰ ਨਾਲ ਨਾਰਾਜ਼ ਹੋਏ ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੋ ਗਏ ਨੇ, ਉਹ ਆਪਣਾ ਇਲਾਜ ਕਰਵਾਉਣ ਲਈ ਵਿਦੇਸ਼ ਗਏ ਹੋਏ ਸੀ ਪਰ ਉਨ੍ਹਾਂ ਵੱਲੋਂ ਇਕ ਤੋਂ ਬਾਅਦ ਇਕ ਵੱਡੇ ਬਿਆਨ ਦਾਗ਼ੇ ਜਾ ਰਹੇ ਨੇ।

Update: 2024-10-27 13:18 GMT

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੋ ਗਏ ਨੇ, ਉਹ ਆਪਣਾ ਇਲਾਜ ਕਰਵਾਉਣ ਲਈ ਵਿਦੇਸ਼ ਗਏ ਹੋਏ ਸੀ ਪਰ ਉਨ੍ਹਾਂ ਵੱਲੋਂ ਇਕ ਤੋਂ ਬਾਅਦ ਇਕ ਵੱਡੇ ਬਿਆਨ ਦਾਗ਼ੇ ਜਾ ਰਹੇ ਨੇ। ਹੁਣ ਉਨ੍ਹਾਂ ਇਕ ਇੰਟਰਵਿਊ ਵਿਚ ਪੰਜਾਬ ਦੀ ਸਿਆਸਤ ਅਤੇ ਕਿਸਾਨੀ ਮੁੱਦਿਆਂ ’ਤੇ ਉਨ੍ਹਾਂ ਦੀ ਸਲਾਹ ਨਾ ਲਏ ਜਾਣ ’ਤੇ ਕੇਂਦਰ ਸਰਕਾਰ ਨਾਲ ਨਾਰਾਜ਼ਗੀ ਜਤਾਈ ਗਈ ਐ। ਉਨ੍ਹਾਂ ਇਹ ਵੀ ਆਖਿਆ ਸਾਡੇ ਕੋਲ ਸਿਆਸਤ ਦਾ ਲੰਬਾ ਤਜ਼ਰਬਾ ਐ, ਸਾਡੇ ਤੋਂ ਬਿਨਾਂ ਭਾਜਪਾ ਨੂੰ ਹੋਰ ਕੌਣ ਚੰਗੀ ਸਲਾਹ ਦੇ ਸਕਦਾ ਏ ਪਰ ਉਹ ਬਿਨਾਂ ਮੰਗੇ ਭਾਜਪਾ ਨੂੰ ਕੋਈ ਸਲਾਹ ਨਹੀਂ ਦੇਣਗੇ। ਦੇਖੋ ਪੂਰੀ ਖ਼ਬਰ।

ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਨਾਲ ਨਾਰਾਜ਼ਗੀ ਜਤਾਈ ਗਈ ਐ। ਉਨ੍ਹਾਂ ਆਖਿਆ ਕਿ ਭਾਜਪਾ ਵੱਲੋਂ ਜ਼ਿਮਨੀ ਚੋਣਾਂ ਵਿਚ ਉਮੀਦਵਾਰ ਐਲਾਨੇ ਜਾਣ ਤੋਂ ਪਹਿਲਾਂ ਉਨ੍ਹਾਂ ਤੋਂ ਕੋਈ ਰਾਇ ਨਹੀਂ ਮੰਗੀ ਗਈ।

ਉਨ੍ਹਾਂ ਆਖਿਆ ਕਿ ਉਹ ਭਾਜਪਾ ਤੋਂ ਨਿਰਾਸ਼ ਨਹੀਂ ਪਰ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਏ ਕਿ ਅਸੀਂ ਮਜ਼ੇ ਲਈ ਭਾਜਪਾ ਵਿਚ ਸ਼ਾਮਲ ਨਹੀਂ ਹੋਏ, ਬਲਕਿ ਇਸ ਲਈ ਹੋਏ ਆਂ ਕਿਉਂਕਿ ਅਸੀਂ ਪੰਜਾਬ ਦੇ ਮੁੱਦਿਆਂ ਲਈ ਗੰਭੀਰ ਹਾਂ ਅਤੇ ਤਜ਼ਰਬੇਕਾਰ ਸਿਆਸਤਦਾਨ ਹਾਂ, ਕਿਉਂਕਿ ਉਹ 1967 ਤੋਂ ਸਿਆਸਤ ਵਿਚ ਨੇ, ਦੋ ਵਾਰ ਮੁੱਖ ਮੰਤਰੀ, ਇਕ ਵਾਰ ਮੰਤਰੀ, ਦੋ ਵਾਰ ਸੰਸਦ ਮੈਂਬਰ ਅਤੇ ਸੱਤ ਵਾਰ ਵਿਧਾਇਕ ਰਿਹਾ ਹਾਂ, ਸਾਡੇ ਤੋਂ ਵਧੀਆ ਸਲਾਹ ਭਾਜਪਾ ਨੂੰ ਹੋਰ ਕੋਈ ਨਹੀਂ ਦੇ ਸਕਦਾ।

ਦੱਸ ਦਈਏ ਕਿ ਲੰਬੇ ਸਮੇਂ ਮਗਰੋਂ ਬੀਤੇ ਕੱਲ੍ਹ ਹੀ ਕੈਪਟਨ ਅਮਰਿੰਦਰ ਸਿੰਘ ਖੰਨਾ ਦੀ ਅਨਾਜ ਮੰਡੀ ਦਾ ਦੌਰਾ ਕਰਨ ਲਈ ਗਏ ਸੀ, ਜਿੱਥੇ ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪੰਜਾਬ ਸਰਕਾਰ ’ਤੇ ਜਮ ਕੇ ਨਿਸ਼ਾਨੇ ਸਾਧੇ ਸੀ।

Tags:    

Similar News