‘‘ਸਿਰ ’ਤੇ ਚੜ੍ਹੇ 45 ਲੱਖ ਕਰਜ਼ੇ ਕਰਕੇ ਨੀਂਦ ਨਹੀਂ ਆਉਂਦੀ’’
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਦਾ ਇੱਕ ਜਹਾਜ ਅੰਮ੍ਰਿਤਸਰ ਏਅਰਪੋਰਟ ਤੇ ਭੇਜਿਆ ਗਿਆ। ਜਿਸ ਵਿੱਚ 30 ਪੰਜਾਬ ਦੇ ਵਿਅਕਤੀ ਵੀ ਸਨ। ਡਿਪੋਰਟ ਕੀਤੇ ਗਏ ਨੌਜਵਾਨਾਂ ਵਿੱਚੋਂ ਨਾਭਾ ਬਲਾਕ ਦੇ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ 44 ਸਾਲਾ ਗੁਰਵਿੰਦਰ ਸਿੰਘ ਵੀ ਸ਼ਾਮਿਲ ਹੈ। ਜਿਨਾਂ ਨੇ 45 ਲੱਖ ਦਾ ਕਰਜ਼ਾ ਚੁੱਕ ਕੇ ਉਹ ਅਮਰੀਕਾ ਗਿਆ ਸੀ। ਗੁਰਵਿੰਦਰ ਸਿੰਘ ਸਿਰਫ 9 ਦਿਨ ਹੀ ਅਮਰੀਕਾ ਵਿੱਚ ਰਿਹਾ।;
ਨਾਭਾ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਦਾ ਇੱਕ ਜਹਾਜ ਅੰਮ੍ਰਿਤਸਰ ਏਅਰਪੋਰਟ ਤੇ ਭੇਜਿਆ ਗਿਆ। ਜਿਸ ਵਿੱਚ 30 ਪੰਜਾਬ ਦੇ ਵਿਅਕਤੀ ਵੀ ਸਨ। ਡਿਪੋਰਟ ਕੀਤੇ ਗਏ ਨੌਜਵਾਨਾਂ ਵਿੱਚੋਂ ਨਾਭਾ ਬਲਾਕ ਦੇ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ 44 ਸਾਲਾ ਗੁਰਵਿੰਦਰ ਸਿੰਘ ਵੀ ਸ਼ਾਮਿਲ ਹੈ। ਜਿਨਾਂ ਨੇ 45 ਲੱਖ ਦਾ ਕਰਜ਼ਾ ਚੁੱਕ ਕੇ ਉਹ ਅਮਰੀਕਾ ਗਿਆ ਸੀ। ਗੁਰਵਿੰਦਰ ਸਿੰਘ ਸਿਰਫ 9 ਦਿਨ ਹੀ ਅਮਰੀਕਾ ਵਿੱਚ ਰਿਹਾ।
ਗੁਰਵਿੰਦਰ ਸਿੰਘ ਦੀ ਦਾਸਤਾਂ ਸੁਣ ਕੇ ਤੁਹਾਡੇ ਵੀ ਹੰਜੂ ਨਿਕਲ ਆਉਣਗੇ ਕਿਉਂਕਿ ਗੁਰਵਿੰਦਰ ਸਿੰਘ ਪਿਛਲੇ 8 ਮਹੀਨਿਆਂ ਤੋਂ ਜੰਗਲਾਂ ਵਿੱਚ ਹੀ ਡੌਂਕੀ ਦੇ ਰਾਸਤੇ 9 ਦਿਨ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ ਅਤੇ ਅਮਰੀਕਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੈਰਾਂ ਅਤੇ ਬਾਹਾਂ ਵਿੱਚ ਬੇੜੀਆਂ ਪਾ ਕੇ ਜਹਾਜ਼ ਦੇ ਰਾਹੀਂ ਉਸ ਨੂੰ ਅੰਮ੍ਰਿਤਸਰ ਛੱਡ ਦਿੱਤਾ, 45 ਲੱਖ ਦੇ ਕਰਜੇ ਨੂੰ ਲੈ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਘਰ ਵਿੱਚ ਸਿਰਫ ਗੁਰਵਿੰਦਰ ਸਿੰਘ ਹੀ ਕਮਾਉਣ ਵਾਲਾ ਹੈ, ਪੀੜਿਤ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਬੀਤੇ ਦਿਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸ਼ੁਰੂ ਕੀਤੀ ਗਈ ਸਖ਼ਤ ਮੁਹਿੰਮ ਦੇ ਤਹਿਤ 104 ਭਾਰਤੀਆਂ ਨਾਲ ਭਰੇ ਜਹਾਜ਼ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭੇਜਣ ਦੀ ਘਟਨਾ ਨੇ ਸੂਬੇ ਭਰ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ, ਜਿਨ੍ਹਾਂ ਨੇ 45 ਲੱਖ ਰੁਪਏ ਦੀ ਵੱਡੀ ਰਕਮ ਲਗਾ ਕੇ ਖਰਚ ਕਰਕੇ ਆਪਣੇ ਪੁੱਤਰਾਂ ਨੂੰ ਖ਼ਤਰਨਾਕ ਰਸਤਿਆਂ ਰਾਹੀਂ ਅਮਰੀਕਾ ਭੇਜਿਆ ਸੀ।
ਨਾਭਾ ਬਲਾਕ ਦੇ ਪਿੰਡ ਕ੍ਰਿਸ਼ਨਗੜ੍ਹ ਗੁਰਥਲੀ ਦੇ ਰਹਿਣ ਵਾਲੇ 44 ਸਾਲਾ ਗੁਰਵਿੰਦਰ ਸਿੰਘ ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਜਾਣ ਉਪਰੰਤ ਆਪਣੇ ਪਿੰਡ ਕ੍ਰਿਸ਼ਨਗੜ੍ਹ ਗੁਰਥਲੀ ਪਹੁੰਚੇ। ਇਸ ਮੌਕੇ ਅਮਰੀਕਾ ਤੋਂ ਡਿਪੋਰਟ ਹੋ ਕੇ ਗੁਰਵਿੰਦਰ ਸਿੰਘ ਨੇ ਆਪਣੇ ਨਾਲ ਹੋਈ ਹੱਡ ਬੀਤੀ ਸੁਨਾਈ, ਗੁਰਵਿੰਦਰ ਸਿੰਘ 45 ਲੱਖ ਰੁਪਏ ਕਰਜੇ ਦੀ ਪੰਡ ਚੁੱਕ ਕੇ ਵਿਦੇਸ਼ੀ ਧਰਤੀ ਅਮਰੀਕਾ ਗਿਆ ਸੀ। ਗੁਰਵਿੰਦਰ ਸਿੰਘ ਨੇ ਏਜੈਂਟ ਦੇ ਕਹੇ ਤੇ ਉਸ ਨੂੰ 45 ਲੱਖ ਰੁਪਏ ਦਿੱਤੇ ਅਤੇ ਏਜੈਂਟ ਵੱਲੋਂ ਭਰੋਸਾ ਦਿੱਤਾ ਗਿਆ ਸੀ ਇੱਕ ਮਹੀਨੇ ਦੇ ਅੰਦਰ ਅੰਦਰ ਉਹ ਅਮਰੀਕਾ ਪਹੁੰਚਾ ਦੇਵੇਗਾ।
ਉਸਨੇ ਡੌਂਕੀ ਦੇ ਰਾਹੀਂ ਉਸਨੂੰ ਅਮਰੀਕਾ ਭੇਜ ਦਿੱਤਾ, ਦਿੱਲੀ ਦੇ ਏਜੰਟ ਵੱਲੋਂ 45 ਲੱਖ ਰੁਪਏ ਵੀ ਲੈ ਅਤੇ ਜਦੋਂ ਉਹ ਕਰੀਬ 9 ਦਿਨ ਪਹਿਲਾਂ ਹੀ ਉਹ ਅਮਰੀਕਾ ਗਿਆ ਤਾਂ ਅਮਰੀਕਾ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਬੀਤੇ ਰਾਤ ਨੂੰ ਹੁਣ 12 ਵਜੇ ਘਰ ਪਹੁੰਚਿਆ ਤਾਂ ਪਰਿਵਾਰ ਵੀ ਹੈਰਾਨ ਰਹਿ ਗਿਆ ਜਦੋਂ ਉਸ ਨੇ ਪਰਿਵਾਰ ਨੂੰ ਆਪਣੇ ਨਾਲ ਹੋਈ ਹੱਡ ਬੀਤੀ ਸੁਣਾਈ ਤਾਂ ਉਹਨਾਂ ਦੇ ਅੱਖਾਂ ਵਿੱਚ ਹੰਜੂ ਨਹੀਂ ਰੁਕ ਰਹੇ ਕਿਉਂਕਿ ਇੱਕ ਪਾਸੇ ਕਰਜ਼ੇ ਦੀ ਪੰਡ ਨੇ ਉਹਨਾਂ ਦੀ ਨੀਂਦ ਹਰਾਮ ਕਰ ਦਿੱਤੀ ਕਿਉਂਕਿ 45 ਲੱਖ ਰੁਪਏ ਦਾ ਕਰਜ਼ਾ ਘਰ ਦੇ ਉੱਤੇ ਚੜ ਗਿਆ।
ਇਸ ਮੌਕੇ ਤੇ ਅਮਰੀਕਾ ਤੋਂ ਡਿਪੋਰਟ ਹੋਏ ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਦੀ ਪਤਨੀ ਅਤੇ ਉਸ ਦੀ ਸੱਸ ਜਸਵਿੰਦਰ ਕੌਰ ਨੇ ਕਿਹਾ ਕਿ ਪਿਛਲੇ 8 ਮਹੀਨੇ ਤੋਂ ਅਸੀਂ ਬਹੁਤ ਪਰੇਸ਼ਾਨ ਸੀ ਅਤੇ ਸਿਰਫ ਅੱਠ ਮਹੀਨਿਆਂ ਵਿੱਚ 2 ਵਾਰੀ ਹੋਈ ਸਾਨੂੰ ਫੋਨ ਆਇਆ। ਉਸ ਤੋਂ ਬਾਅਦ ਫੋਨ ਬੰਦ ਹੀ ਰਿਹਾ ਕਿਉਂਕਿ ਸਾਨੂੰ ਉਮੀਦ ਸੀ ਕਿ ਗੁਰਵਿੰਦਰ ਸਿੰਘ ਅਮਰੀਕਾ ਜਾ ਕੇ ਘਰ ਦਾ ਵਧੀਆ ਪਾਲਣ ਪੋਸ਼ਣ ਕਰੇਗਾ ਕਿਉਂਕਿ ਸਾਡੇ ਦੋ ਬੱਚੇ ਹਨ ਅਤੇ ਘਰ ਵਿੱਚ ਕਮਾਉਣ ਵਾਲਾ ਗੁਰਵਿੰਦਰ ਸਿੰਘ ਹੀ ਇੱਕ ਪਾਸੇ ਸਾਡੇ ਕਰਜ਼ੇ ਦੀ ਪੰਡ ਅਤੇ ਦੂਜੀ ਸਾਨੂੰ ਇਹ ਚਿੰਨਤਾ ਹੈ ਕਿ ਅਸੀਂ ਹੁਣ ਘਰ ਦਾ ਗੁਜ਼ਾਰਾ ਕਿਵੇਂ ਕਰਾਂਗੇ। ਉਹਨਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਸਾਡੇ ਮਦਦ ਕੀਤੀ ਜਾਵੇ ਜੋ ਕਰਜੇ ਦੀ ਪੰਡ ਹੈ ਉਹ ਹੌਲੀ ਕੀਤੀ ਜਾਵੇ।