CA ਦਾ Result ਜਾਰੀ, ਜਲੰਧਰ ਨੂੰ ਮਿਲੇ 35 ਨਵੇਂ ਚਾਰਟਡ ਆਕਉਂਟੈਂਟ

ਦਿ ਇੰਸਟੀਚਿਊਟ ਆਫ ਚਾਰਟਿਡ ਅਕਾਉਂਟੈਂਟ ਐੱਸ ਆਫ ਇੰਡੀਆ ਵੱਲੋਂ ਆਈਸੀਏਆਈ ਸੀਏ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਪ੍ਰੀਖਿਆ ’ਚ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹੇ ਤੋਂ 215 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ’ਚੋਂ 35 ਵਿਦਿਆਰਥੀ ਸੀਏ ਬਣੇ।

Update: 2024-07-11 15:49 GMT

ਜਲੰਧਰ : ਦਿ ਇੰਸਟੀਚਿਊਟ ਆਫ ਚਾਰਟਿਡ ਅਕਾਉਂਟੈਂਟ ਐੱਸ ਆਫ ਇੰਡੀਆ ਵੱਲੋਂ ਆਈਸੀਏਆਈ ਸੀਏ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਪ੍ਰੀਖਿਆ ’ਚ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹੇ ਤੋਂ 215 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ’ਚੋਂ 35 ਵਿਦਿਆਰਥੀ ਸੀਏ ਬਣੇ। ਪ੍ਰੀਖਿਆ ’ਚ ਮਾਡਲ ਟਾਊਨ ਦੇ ਬੇਰੀ ਇਲੈਕਟ੍ਰਿਕ ਸ਼ੋਅਰੂਮ ਦੇ ਮਾਲਕ ਅਮਨ ਬੇਰੀ ਤੇ ਘਰੇਲੂ ਔਰਤ ਪ੍ਰਿਅੰਕਾ ਬੇਰੀ ਦੇ ਪੁੱਤਰ ਸ਼ੁਭਮ ਬੇਰੀ ਨੇ 458 ਅੰਕ ਹਾਸਲ ਕੀਤੇ ਹਨ। ਇਸ ਵਾਰ ਕੋਈ ਵੀ ਆਲ ਇੰਡੀਆ ਰੈਂਕਿੰਗ ਨਹੀਂ ਆਈ। ਉੱਥੇ ਕਾਰੋਬਾਰੀ ਸਰਬਜੀਤ ਸਿੰਘ ਤੇ ਅਧਿਆਪਕਾ ਨਰਿੰਦਰ ਕੌਰ ਦੇ ਪੁੱਤਰ ਕਰਨਜੋਤ ਸਿੰਘ ਨੇ 420, ਕਾਰੋਬਾਰੀ ਅਜਮੇਰ ਸਿੰਘ ਤੇ ਮਨਜੀਤ ਕੌਰ ਦੀ ਧੀ ਤਰਨਪ੍ਰੀਤ ਕੌਰ 418, ਕਾਰੋਬਾਰੀ ਸੁਖਵਿੰਦਰ ਪਾਲ ਸਿੰਘ ਤੇ ਰਿਤੂ ਦੀ ਧੀ ਸਿਮਰਨ ਵਧਵਾ ਨੇ 416 ਤੇ ਸ਼ਿਵਮ ਦੁਦੇਜਾ ਨੇ 406 ਅੰਕ ਹਾਸਲ ਕੀਤੇ ਹਨ। ਦੱਸ ਦਈਏ ਕਿ ਸੀਏ ਫਾਈਨਲ ਪ੍ਰੀਖਿਆ ਮਈ 2024 ਗਰੁੱਪ-1 ਦਾ ਸੰਚਾਲਨ 2, 4 ਤੇ 8 ਮਈ ਨੂੰ ਕੀਤਾ ਗਿਆ ਸੀ, ਜਦਕਿ ਸੀਏ ਫਾਈਨਲ ਗਰੁੱਪ-2 ਦੀ ਪ੍ਰੀਖਿਆ 10, 14 ਤੇ 16 ਮਈ ਨੂੰ ਲਈ ਗਈ ਸੀ।

ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਦੀ ਜਲੰਧਰ ਸ਼ਾਖਾ ਦੀ ਚੇਅਰਪਰਸਨ ਸੀਏ ਰਿਤੂ ਸ਼ਰਮਾ ਤੇ ਵਿਦਿਆਰਥੀ ਕਮੇਟੀ ਦੇ ਚੇਅਰਮੈਨ ਸੀਏ ਇੰਦਰਜੀਤ ਅਭਿਲਾਸ਼ੀ ਨੇ ਦੱਸਿਆ ਕਿ ਸੀਏ ਦੀ ਪ੍ਰੀਖਿਆ ਭਾਰਤ ਤੇ ਵਿਦੇਸ਼ਾਂ ’ਚ ਹਰ ਸਾਲ ਮਈ ਤੇ ਨਵੰਬਰ ’ਚ ਹੁੰਦੀ ਹੈ। ਇਸ ਵਾਰ ਪੂਰੇ ਭਾਰਤ ’ਚ 20446 ਵਿਦਿਆਰਥੀ ਚਾਰਟਰਡ ਅਕਾਊਂਟੈਂਟ ਬਣੇ। ਉਨ੍ਹਾਂ ਕਿਹਾ ਕਿ ਛੇਤੀ ਹੀ ਇੰਸਟੀਚਿਊਟ ਕੈਂਪਸ ਪਲੇਸਮੈਂਟ ਕਰਵਾਇਆ ਜਾਵੇਗਾ। ਇਸ ’ਚ ਦਸ ਹਜ਼ਾਰ ਤੋਂ ਵੱਧ ਨੌਕਰੀਆਂ ਹੋਣਗੀਆਂ ਤੇ ਨਵੇਂ ਨਿਯੁਕਤ ਚਾਰਟਰਡ ਅਕਾਊਂਟੈਂਟ ਇਨ੍ਹਾਂ ਦਾ ਲਾਭ ਲੈ ਸਕਦੇ ਹਨ। ਲਗਪਗ ਸਾਰੇ ਵਿਦਿਆਰਥੀ ਸੀਏ ਤੇ ਬਾਕੀ ਪਹਿਲੇ ਜਾਂ ਦੂਜੇ ਗਰੁੱਪ ’ਚ ਪਾਸ ਹੋਏ। ਜਲੰਧਰ ਬ੍ਰਾਂਚ ਦੇ ਸਕੱਤਰ ਸੀਏ ਰਿਸ਼ਭ ਅਗਰਵਾਲ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ’ਚ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਦਾ ਵਾਅਦਾ ਕੀਤਾ। ਖਜ਼ਾਨਚੀ ਸੀਏ ਸ਼ਸ਼ੀ ਭੂਸ਼ਣ ਨੇ ਦੱਸਿਆ ਕਿ ਕੁਆਲੀਫਾਈ ਹੋਏ ਵਿਦਿਆਰਥੀਆਂ ਦੇ ਭਵਿੱਖ ’ਚ ਬਹੁਤ ਹੀ ਉੱਜਵਲ ਕਰੀਅਰ ਦੀਆਂ ਸੰਭਾਵਨਾਵਾਂ ਹਨ। ਸੀਏ ਬਣ ਕੇ ਪ੍ਰੋਫੈਸ਼ਨਲ ਪ੍ਰੈਕਟਿਸ ਜਾਂ ਫਿਰ ਅਕਾਊਂਟਿੰਗ ਸੈਕਟਰ, ਐੱਮਐੱਨਸੀ ਜਾਂ ਬੈਂਕਿੰਗ ਸੈਕਟਰ ਆਦਿ ’ਚ ਨੌਕਰੀ ਲਈ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਜੀਐੱਸਟੀ ਦੇ ਖੇਤਰ ’ਚ ਚਾਰਟਰਡ ਅਕਾਊਂਟੈਂਟਸ ਦੀ ਭਾਰੀ ਮੰਗ ਹੈ।

Tags:    

Similar News