ਬੇਨ ਨੇ ਉਡਾਈ Scientists ਦੀ ਨੀਂਦ, 13000 ਸਾਲ ਪਹਿਲਾਂ ਅਲੋਪ ਭੇੜੀਏ ਕੀਤੇ ਜ਼ਿੰਦਾ
ਅਸੀਂ ਤੁਹਾਨੂੰ ਇਕ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਆਂ, ਜਿਸ ਨੇ ਦੁਨੀਆ ਭਰ ਦੇ ਵਿਗਿਆਨੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਐ। ਵਿਗਿਆਨੀਆਂ ਦੇ ਮੁਤਾਬਕ ਇਹ ਉਹ ਵਿਅਕਤੀ ਐ ਜੋ ਸ਼ਾਇਦ ਡਾਇਨਾਸੋਰ ਵੀ ਦੁਬਾਰਾ ਜ਼ਿੰਦਾ ਕਰ ਦੇਵੇ ਕਿਉਂਕਿ ਉਸ ਦੀ ਕੰਪਨੀ 13 ਹਜ਼ਾਰ ਸਾਲ ਪਹਿਲਾਂ ਅਲੋਪ ਹੋ ਚੁੱਕੀ ਭੇੜੀਆਂ ਦੀ ਪ੍ਰਜਾਤੀ ‘ਡਾਇਰ ਵੁਲਫ਼’ ਦੁਬਾਰਾ ਜ਼ਿੰਦਾ ਕਰ ਚੁੱਕੀ ਐ।
ਚੰਡੀਗੜ੍ਹ : ਅਸੀਂ ਜਦੋਂ ਵੀ ਕਦੇ ਜੁਰਾਸਿਕ ਪਾਰਕ ਵਿਚ ਜਾਂਦੇ ਹਾਂ ਤਾਂ ਉਥੇ ਵੱਡੇ ਵੱਡੇ ਡਾਇਨਾਸੋਰ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਹਾਂ ਕਿ ਕਦੇ ਦੁਨੀਆਂ ’ਤੇ ਅਜਿਹੇ ਜੀਵ ਵੀ ਮੌਜੂਦ ਸੀ। ਦੁਨੀਆ ਭਰ ਦੇ ਵਿਗਿਆਨੀਆਂ ਵੱਲੋਂ ਆਲੋਪ ਹੋਏ ਜਾਨਵਰਾਂ ’ਤੇ ਕੰਮ ਕੀਤਾ ਜਾ ਰਿਹਾ ਏ, ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਆਂ, ਜਿਸ ਨੇ ਦੁਨੀਆ ਭਰ ਦੇ ਵਿਗਿਆਨੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਐ। ਵਿਗਿਆਨੀਆਂ ਦੇ ਮੁਤਾਬਕ ਇਹ ਉਹ ਵਿਅਕਤੀ ਐ ਜੋ ਸ਼ਾਇਦ ਡਾਇਨਾਸੋਰ ਵੀ ਦੁਬਾਰਾ ਜ਼ਿੰਦਾ ਕਰ ਦੇਵੇ ਕਿਉਂਕਿ ਉਸ ਦੀ ਕੰਪਨੀ 13 ਹਜ਼ਾਰ ਸਾਲ ਪਹਿਲਾਂ ਅਲੋਪ ਹੋ ਚੁੱਕੀ ਭੇੜੀਆਂ ਦੀ ਪ੍ਰਜਾਤੀ ‘ਡਾਇਰ ਵੁਲਫ਼’ ਦੁਬਾਰਾ ਜ਼ਿੰਦਾ ਕਰ ਚੁੱਕੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੌਣ ਐ ਇਹ ਵਿਅਕਤੀ ਅਤੇ ਇਸ ਦੀ ਕੰਪਨੀ ਵੱਲੋਂ ਕਿਹੜੇ ਆਲੋਪ ਹੋ ਚੁੱਕੇ ਜਾਨਵਰਾਂ ’ਤੇ ਕੀਤੀ ਜਾ ਰਹੀ ਵੱਡੀ ਖੋਜ?
ਭਾਵੇਂ ਕਿ ਦੁਨੀਆ ਦੇ ਬਹੁਤ ਸਾਰੇ ਵਿਗਿਆਨੀਆਂ ਵੱਲੋਂ ਅਲੋਪ ਹੋ ਚੁੱਕੇ ਜੀਵ ਜੰਤੂਆਂ ’ਤੇ ਖੋਜਾਂ ਕੀਤੀਆਂ ਜਾ ਰਹੀਆਂ ਨੇ ਪਰ ਮੀਡੀਆ ਲਾਈਮ ਲਾਈਟ ਤੋਂ ਦੂਰ ਰਹਿਣ ਵਾਲੇ ਬੇਨ ਲੈਮ ਅਜਿਹੇ ਵਿਅਕਤੀ ਨੇ, ਜਿਨ੍ਹਾਂ ਵਿਸ਼ਵ ਭਰ ਦੇ ਵਿਗਿਆਨੀਆਂ ਦੀ ਨੀਂਦ ਉਡਾਈ ਹੋਈ ਐ। ਬੇਨ ਲੈਮ ਕੋਲੋਸਲ ਬਾਇਓ ਸਾਇੰਸਜ਼ ਕੰਪਨੀ ਦੇ ਸੀਈਓ ਨੇ। ਉਹ ਆਪਣੇ ਕਾਰਜ ਦੀ ਤੁਲਨਾ ਜੁਰਾਸਿਕ ਪਾਰਕ ਫਿਲਮ ਨਾਲ ਕਰਨਾ ਪਸੰਦ ਨਹੀਂ ਕਰਦੇ।
ਉਨ੍ਹਾਂ ਦੀ ਕੰਪਨੀ ਵੱਲੋਂ ਹੁਣ 4 ਹਜ਼ਾਰ ਸਾਲ ਪਹਿਲਾਂ ਆਲੋਪ ਹੋ ਚੁੱਕੇ ਮੈਮਥ ਨੂੰ ਜ਼ਿੰਦਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਐ। ਇਸ ਤੋਂ ਪਹਿਲਾਂ ਉਨ੍ਹਾਂ ਦੀ ਕੰਪਨੀ 13 ਹਜ਼ਾਰ ਸਾਲ ਪਹਿਲਾਂ ਅਲੋਪ ਹੋ ਚੁੱਕੇ ‘ਡਾਇਰ ਵੁਲਫ਼’ ਨੂੰ ਦੁਬਾਰਾ ਜ਼ਿੰਦਾ ਕਰਨ ਦਾ ਕਾਰਨਾਮਾ ਕਰ ਚੁੱਕੀ ਐ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆਂ ਦੇ ਟੌਪ ਵਿਗਿਆਨੀਆਂ ਅਤੇ ਗਲੋਬਲ ਪਾਰਟਨਰਜ਼ ਦੀ ਸ਼ਾਨਦਾਰ ਟੀਮ ਦੇ ਨਾਲ ਕੰਮ ਕਰਨਾ ਅਤੇ ਫਿਰ ‘ਡਾਇਰ ਵੁਲਫ਼’ ਦੇ ਪਿੱਲਿਆਂ ਦਾ ਸਿਹਤਮੰਦ ਜਨਮ ਦੇਖਣ ਦਾ ਅਹਿਸਾਸ ਇੰਝ ਸੀ, ਜਿਵੇਂ ਚੰਦ ’ਤੇ ਕਦਮ ਰੱਖਣ ਵਾਲੇ ਪਹਿਲੇ ਇਨਸਾਨ ਦਾ ਹੋਵੇਗਾ।
ਜਦੋਂ ਬੇਨ ਲੈਮ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਡੀ ਐਕਸ ਟਿੰਕਸ਼ਨ ਅਤੇ ਕੰਪਨੀ ਸ਼ੁਰੂ ਕਰਨ ਦਾ ਖ਼ਿਆਲ ਕਿਵੇਂ ਆਇਆ? ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਤੋਂ ਟੈਕ ਕੰਪਨੀਆਂ ਦੇ ਨਾਲ ਜੁੜੇ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਬਹੁਤ ਮੁਸ਼ਕਲ ਕੰਮ ਐ ਪਰ ਮੈਨੂੰ ਅਜਿਹੇ ਚੈਲੰਜ ਪਸੰਦ ਨੇ। ਇਸ ਵਿਚ ਤੁਹਾਨੂੰ ਸਿਰਫ਼ ਇਕ ਕੰਮ ਨਹੀਂ ਬਲਕਿ ਕੰਪਿਊਟੇਸ਼ਨਲ ਬਾਇਓਲੌਜੀ, ਜੈਨੇਟਿਕ ਇੰਜੀਨਿਅਰਿੰਗ, ਐਨੀਮਲ ਹਸਬੈਂਡਰੀ ਸਾਰਾ ਕੁੱਝ ਇਕੱਠੇ ਹੀ ਕਰਨਾ ਪੈਂਦਾ ਹੈ। ਇਕ ਸਵਾਲ ਦੇ ਜਵਾਬ ਵਿਚ ਬੇਨ ਲੈਮ ਦਾ ਕਹਿਣਾ ਏ ਕਿ ਅਸੀਂ ਕੋਈ ਚਿੜੀਆ ਘਰ ਨਹੀਂ ਬਣਾ ਰਹੇ। ਸਾਡਾ ਫੋਕਸ ਐ ਕਿ ਜੋ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਨੇ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਵੱਡੇ ਵੱਡੇ ਇਕੋਲਾਜਿਕਲ ਪ੍ਰਿਜ਼ਰਵਜ਼ ਵਿਚ ਰੱਖਿਆ ਜਾਵੇ ਜੋ ਆਮ ਲੋਕਾਂ ਲਈ ਖੁੱਲ੍ਹੇ ਨਹੀਂ ਹੋਣਗੇ।
ਬੇਨ ਲੈਮ ਦੇ ਮੁਤਾਬਕ ਉਹ ਗ੍ਰੇਅ ਵੁਲਫ਼ ਵਿਚ ਜੈਨੇਟਿਕ ਬਦਲਾਅ ਕਰ ਰਹੇ ਨੇ ਕਿਉਂਕਿ ਡਾਇਰ ਵੁਲਫ਼ ਅਤੇ ਗ੍ਰੇਅ ਵੁਲਫ਼ 99.5 ਫ਼ੀਸਦੀ ਇਕੋ ਜਿਹੇ ਨੇ। ਪ੍ਰਜਾਤੀਆਂ ਕਲਾਸੀਫਾਈ ਕਰਨ ਦੇ 30 ਤਰੀਕੇ ਨੇ ਅਤੇ ਕਈ ਵਿਗਿਆਨੀ ਵੀ ਇਸ ਗੱਲ ’ਤੇ ਸਹਿਮਤ ਨਹੀਂ ਹੁੰਦੇ ਕਿ ਕਿਹੜੀ ਪ੍ਰਜਾਤੀ ਵੱਖ ਐ ਜਾਂ ਸਬ ਸਪੀਸੀਜ਼ ਐ। ਉਨ੍ਹਾਂ ਇਹ ਵੀ ਆਖਿਆ ਕਿ ਕੁੱਝ ਅਜਿਹੀਆਂ ਪ੍ਰਜਾਤੀਆਂ ਵੀ ਨੇ, ਜਿਨ੍ਹਾਂ ਨੂੰ ਉਹ ਵਾਪਸ ਨਹੀਂ ਲਿਆਉਣਾ ਚਾਹੁੰਦੇ, ਜਿਵੇਂ ਮੈਗਾਲੋਡਾਨ ਵਿਸ਼ਾਲ ਸ਼ਾਰਕ,,, ਕਿਉਂਕਿ ਉਸ ਦਾ ਡੀਐਨਏ ਨਹੀਂ ਐ ਪਰ ਜੇਕਰ ਹੁੰਦਾ ਵੀ ਤਾਂ ਵੀ ਉਨ੍ਹਾਂ ਨੇ ਇਸ ’ਤੇ ਕੰਮ ਨਹੀਂ ਸੀ ਕਰਨਾ।
ਡਾਇਨਾਸੋਰ ਨੂੰ ਫਿਰ ਤੋਂ ਜ਼ਿੰਦਾ ਕਰਨ ਦੇ ਸਵਾਲ ’ਤੇ ਬੇਨ ਲੈਮ ਦਾ ਕਹਿਣਾ ਏ ਕਿ ਉਹ ਡਾਇਨਾਸੋਰ ਨੂੰ ਵਾਪਸ ਜ਼ਿੰਦਾ ਨਹੀਂ ਕਰ ਰਹੇ ਕਿਉਂਕਿ ਇਹ ਮੁਮਕਿਨ ਨਹੀਂ ਅਤੇ ਸਾਡੀ ਕੰਪਨੀ ਉਸ ’ਤੇ ਫੋਕਸ ਵੀ ਨਹੀਂ ਕਰ ਰਹੀ। ਇਕ ਵਿਗਿਆਨੀ ਦਾ ਕਹਿਣਾ ਏ ਕਿ ਕਿਸੇ ਵੀ ਪ੍ਰਜਾਤੀ ਨੂੰ ਵਾਪਸ ਲਿਆਉਣ ਲਈ ਉਸ ਦਾ ਡੀਐਨਏ ਚਾਹੀਦੈ, ਜੋ ਸੈੱਲਸ ਦਾ ਕੰਸ਼ਟਰੱਕਸ਼ਨ ਬਲੂਪ੍ਰਿੰਟ ਹੁੰਦਾ ਹੈ। ਡਾਇਨਾਸੋਰ 6.6 ਕਰੋੜ ਸਾਲ ਪਹਿਲਾਂ ਅਲੋਪ ਹੋਏ ਸੀ, ਅਜਿਹੇ ਵਿਚ ਇੰਨੇ ਲੰਬੇ ਸਮੇਂ ਵਿਚ ਡੀਐਨਏ ਟੁੱਟ ਕੇ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ।
ਉਸ ਦਾ ਕਹਿਣਾ ਏ ਕਿ ਹਾਲੇ ਸਾਡੇ ਕੋਲ ਡਾਇਨਾਸੋਰ ਦੇ ਜੋ ਵੀ ਫਾਸਿਲਸ ਨੇ, ਉਸ ਵਿਚ ਸਿਰਫ਼ ਹੱਡੀਆਂ ਜਾਂ ਪ੍ਰੋਟੀਨ ਦੇ ਟੁਕੜੇ ਹੀ ਮਿਲਦੇ ਨੇ, ਡੀਐਨਏ ਨਹੀਂ, ਪਰ ਦੂਜੇ ਪਾਸੇ ਜੈਕ ਹਾਰਨਰ ਨਾਂ ਦੇ ਵਿਗਿਆਨੀ ਦਾ ਕਹਿਣਾ ਏ ਕਿ ਭਵਿੱਖ ਵਿਚ ਜੈਨੇਟਿਕ ਇੰਜੀਨਿਅਰਿੰਗ ਜੇਕਰ ਹੋਰ ਬਿਹਤਰ ਹੋ ਗਈ ਤਾਂ ਅਸੀਂ ਪੰਛੀਆਂ ਦੇ ਜੀਨੋਮ ਨੂੰ ਬਦਲ ਕੇ ਡਾਇਨਾਸੋਰ ਵਰਗਾ ਕੁੱਝ ਬਣਾ ਸਕਦੇ ਹਾਂ।
ਚਾਰ ਹਜ਼ਾਰ ਸਾਲ ਪਹਿਲਾਂ ਅਲੋਪ ਹੋ ਚੁੱਕੇ ਮੈਮਥ ਨੂੰ ਦੁਬਾਰਾ ਜ਼ਿੰਦਾ ਕਰਨ ’ਤੇ ਬੇਨ ਲੈਮ ਨੇ ਆਖਿਆ ਕਿ ਇਸ ’ਤੇ ਖੋਜ ਕੀਤੀ ਜਾ ਰਹੀ ਐ। ਬਾਇਓ ਡਾਇਵਰਸਿਟੀ ਕ੍ਰਾਈਸਿਸ ਦੁਨੀਆ ਦਾ ਸਭ ਤੋਂ ਵੱਡਾ ਖ਼ਤਰਾ ਹੈ। ਸਾਨੂੰ ਇਕ ਕੋਲੋਸਲ ਨਹੀਂ ਬਲਕਿ ਹਜ਼ਾਰਾਂ ਕੋਲੋਸਲ ਚਾਹੀਦੇ ਨੇ। ਸਾਡੇ ਕੋਲ ਨੋਬਲ ਪੁਰਸਕਾਰ ਵਿਜੇਤਾ ਅਤੇ ਦੁਨੀਆ ਦੇ ਟੌਪ ਵਿਗਿਆਨੀਆਂ ਦੀ ਸੁਪੋਰਟ ਐ, ਅਸੀਂ ਕੁੱਝ ਗ਼ਲਤ ਨਹੀਂ ਕਰ ਰਹੇ, ਜਿਸ ਨਾਲ ਵਾਤਾਵਰਣ ਜਾਂ ਲੋਕਾਂ ਨੂੰ ਕੋਈ ਖ਼ਤਰਾ ਹੋਵੇ।
ਸੋ ਵਿਗਿਆਨੀਆਂ ਦੀ ਇਸ ਨਵੀਂ ਖੋਜ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ