ਹੁਣੇ ਨਿਪਟਾ ਲਓ ਕੰਮ, ਸਤੰਬਰ ਮਹੀਨੇ 15 ਦਿਨ ਬੰਦ ਰਹਿਣਗੇ ਬੈਂਕ
ਜੇਕਰ ਤੁਹਾਡਾ ਬੈਂਕ ਦਾ ਕੋਈ ਕੰਮ ਬਾਕੀ ਰਹਿੰਦਾ ਹੈ ਤਾਂ ਹੁਣੇ ਹੀ ਨਿਪਟਾ ਲਓ ਕਿਉਂਕਿ ਅਗਲੇ ਮਹੀਨੇ ਯਾਨੀ ਸਤੰਬਰ ਵਿਚ ਕਈ ਤਿਓਹਾਰ ਆ ਰਹੇ ਹਨ, ਜਿਸ ਕਰਕੇ ਪੂਰਾ ਸਤੰਬਰ ਮਹੀਨਾ ਛੁੱਟੀਆਂ ਦੇ ਨਾਲ ਭਰਿਆ ਹੋਇਆ ਹੈ।;
ਚੰਡੀਗੜ੍ਹ : ਜੇਕਰ ਤੁਹਾਡਾ ਬੈਂਕ ਦਾ ਕੋਈ ਕੰਮ ਬਾਕੀ ਰਹਿੰਦਾ ਹੈ ਤਾਂ ਹੁਣੇ ਹੀ ਨਿਪਟਾ ਲਓ ਕਿਉਂਕਿ ਅਗਲੇ ਮਹੀਨੇ ਯਾਨੀ ਸਤੰਬਰ ਵਿਚ ਕਈ ਤਿਓਹਾਰ ਆ ਰਹੇ ਹਨ, ਜਿਸ ਕਰਕੇ ਪੂਰਾ ਸਤੰਬਰ ਮਹੀਨਾ ਛੁੱਟੀਆਂ ਦੇ ਨਾਲ ਭਰਿਆ ਹੋਇਆ ਹੈ। ਛੁੱਟੀਆਂ ਵੀ ਇੰਨੀਆਂ ਜ਼ਿਆਦਾ ਕਿ ਪੂਰੇ ਮਹੀਨੇ ਵਿਚ ਬੈਂਕ 15 ਦਿਨਾਂ ਤੱਕ ਬੰਦ ਰਹਿਣਗੇ।
ਦਰਅਸਲ ਜਨਤਕ ਛੁੱਟੀਆਂ ਦੇ ਦਿਨਾਂ ਵਿਚ ਬੈਂਕ ਬੰਦ ਰਹਿੰਦੇ ਹਨ, ਜਿਵੇਂ ਕਿ ਗਣਤੰਤਰ ਦਿਵਸ (26 ਜਨਵਰੀ), ਸੁਤੰਤਰਤਾ ਦਿਵਸ (15 ਅਗਸਤ) ਅਤੇ ਗਾਂਧੀ ਜਯੰਤੀ (2 ਅਕਤੂਬਰ) ’ਤੇ ਦੇਸ਼ ਭਰ ਵਿਚ ਬੈਂਕਾਂ ਨੂੰ ਛੁੱਟੀ ਹੁੰਦੀ ਹੈ। ਇਸ ਤੋਂ ਇਲਾਵਾ ਹੋਲੀ, ਦੀਵਾਲੀ, ਕ੍ਰਿਸਮਿਸ, ਈਦ, ਗੁਰਪੁਰਬ, ਗੁੱਡ ਫਰਾਈਡੇ ਵਰਗੇ ਤਿਉਹਾਰਾਂ ਮੌਕੇ ਵੀ ਬੈਂਕਾਂ ਵਿਚ ਛੁੱਟੀਆਂ ਹੁੰਦੀਆਂ ਹਨ। ਇਸ ਦੇ ਨਾਲ ਹੀ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਵੀ ਬੰਦ ਰਹਿੰਦੇ ਹਨ।
ਆਓ ਹੁਣ ਤੁਹਾਨੂੰ ਅਗਲੇ ਮਹੀਨੇ ਯਾਨੀ ਸਤੰਬਰ ਵਿਚ ਆਉਣ ਵਾਲੀਆਂ ਛੁੱਟੀਆਂ ਬਾਰੇ ਦੱਸਦੇ ਹਾਂ। ਸਤੰਬਰ 2024 ਵਿੱਚ ਬੈਂਕ ਛੁੱਟੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ :
1 ਸਤੰਬਰ 2024 – ਐਤਵਾਰ
4 ਸਤੰਬਰ 2024 - ਸ਼੍ਰੀਮੰਤ ਸੰਕਰਦੇਵ
7 ਸਤੰਬਰ 2024 - ਗਣੇਸ਼ ਚਤੁਰਥੀ
8 ਸਤੰਬਰ 2024 - ਐਤਵਾਰ
14 ਸਤੰਬਰ, 2024 - ਦੂਜਾ ਸ਼ਨੀਵਾਰ
15 ਸਤੰਬਰ 2024 - ਐਤਵਾਰ
16 ਸਤੰਬਰ 2024 - ਬਾਰਾਵਫਤ
17 ਸਤੰਬਰ 2024 - ਮਿਲਾਦ-ਉਨ-ਨਬੀ
18 ਸਤੰਬਰ 2024 - ਪੰਗ-ਲਾਹਬਸੋਲ
20 ਸਤੰਬਰ, 2024 - ਈਦ-ਏ-ਮਿਲਾਦ-ਉਲ-ਨਬੀ
21 ਸਤੰਬਰ, 2024 - ਸ੍ਰੀ ਨਰਾਇਣ ਗੁਰੂ ਸਮਾਧੀ ਦਿਵਸ
22 ਸਤੰਬਰ 2024 - ਐਤਵਾਰ
23 ਸਤੰਬਰ, 2024 - ਮਹਾਰਾਜਾ ਹਰੀ ਸਿੰਘ ਦਾ ਜਨਮ ਦਿਨ
28 ਸਤੰਬਰ 2024 - ਚੌਥਾ ਸ਼ਨੀਵਾਰ
29 ਸਤੰਬਰ 2024 - ਐਤਵਾਰ