ਬੈਂਕ ਲੁੱਟਣ ਵਾਲੇ ਆਰੋਪੀ ਕਪੂਰਥਲਾ ਪੁਲਿਸ ਨੇ ਯੂਪੀ ਤੋਂ ਕੀਤੇ ਕਾਬੂ
ਕਪੂਰਥਲਾ ਪੁਲਿਸ ਨੇ ਫਗਵਾੜਾ ਦੇ ਪਿੰਡ ਰਿਹਾਣਾ ਜੱਟਾਂ ਵਿਖੇ ਬੀਤੇ ਦਿਨੀ ਹੋਈ ਲੱਖਾਂ ਪੈਦੀ ਬੈਂਕ ਡਕੈਤੀ ਮਾਮਲੇ ਵਿੱਚ ਲੋੜੀੰਦੇ 3 ਆਰੋਪੀਆਂ ਨੂੰ ਲੱਖਾਂ ਰੁਪਏ ਦੀ ਨਗਦੀ ਸਮੇਤ ਗ੍ਰਿਫਤਾਰ ਕੀਤਾ ਹੈ। ਐਸਐਸਪੀ ਕਪੂਰਥਲਾ ਨੇ ਪ੍ਰੈਸ ਕਾਨਫਰੰਸ ਦੱਸਿਆ ਹੈ ਕਿ ਫਗਵਾੜਾ ਦੇ ਰਿਹਾਣਾ ਜੱਟਾਂ ਵਿਖੇ ਹੋਈ ਬੈਂਕ ਡਕੈਤੀ ਸਬੰਧੀ ਹੁਣ ਤੱਕ 3 ਦੋਸ਼ੀਆਂ ਨੂੰ ਕਾਬੂ ਕਰਕੇ ਲੁੱਟੇ ਗਏ 28 ਲੱਖ 67 ਹਜ਼ਾਰ ਰੁਪੈ ਬਰਾਮਦ ਕਰ ਲਏ ਗਏ ਹਨ।
ਕਪੂਰਥਲਾ : ਕਪੂਰਥਲਾ ਪੁਲਿਸ ਨੇ ਫਗਵਾੜਾ ਦੇ ਪਿੰਡ ਰਿਹਾਣਾ ਜੱਟਾਂ ਵਿਖੇ ਬੀਤੇ ਦਿਨੀ ਹੋਈ ਲੱਖਾਂ ਪੈਦੀ ਬੈਂਕ ਡਕੈਤੀ ਮਾਮਲੇ ਵਿੱਚ ਲੋੜੀੰਦੇ 3 ਆਰੋਪੀਆਂ ਨੂੰ ਲੱਖਾਂ ਰੁਪਏ ਦੀ ਨਗਦੀ ਸਮੇਤ ਗ੍ਰਿਫਤਾਰ ਕੀਤਾ ਹੈ। ਐਸਐਸਪੀ ਕਪੂਰਥਲਾ ਨੇ ਪ੍ਰੈਸ ਕਾਨਫਰੰਸ ਦੱਸਿਆ ਹੈ ਕਿ ਫਗਵਾੜਾ ਦੇ ਰਿਹਾਣਾ ਜੱਟਾਂ ਵਿਖੇ ਹੋਈ ਬੈਂਕ ਡਕੈਤੀ ਸਬੰਧੀ ਹੁਣ ਤੱਕ 3 ਦੋਸ਼ੀਆਂ ਨੂੰ ਕਾਬੂ ਕਰਕੇ ਲੁੱਟੇ ਗਏ 28 ਲੱਖ 67 ਹਜ਼ਾਰ ਰੁਪੈ ਬਰਾਮਦ ਕਰ ਲਏ ਗਏ ਹਨ।
ਵਾਰਦਾਤ ਵਿੱਚ ਸ਼ਾਮਿਲ 2 ਦੋਸ਼ੀਆਂ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਕਾਬੂ ਕੀਤਾ ਗਿਆ ਹੈ । ਇਸ ਵਾਰਦਾਤ ਵਿਚ ਵਰਤੀ ਗਈ ਵਰਨਾ ਕਾਰ , ਇਨੋਵਾ , 2 ਪਿਸਟਲ 32 ਬੋਰ , 2 ਜ਼ਿੰਦਾ ਕਾਰਤੂਸ ਤੇ ਲੁੱਟ ਦੀ 28 ਲੱਖ 67 ਹਜ਼ਾਰ ਰੁਪੈ ਬਰਾਮਦ ਕਰਕੇ ਕੇਸ ਨੂੰ ਸੁਲਝਾ ਲਿਆ ਗਿਆ ਹੈ। ਹੁਣ ਤੱਕ ਕੀਤੀ ਗਈ ਤਫਤੀਸ਼ ਅਤੇ ਪੁੱਛਗਿੱਛ ਤੋਂ ਗੁਰਮਿੰਦਰ ਸਿੰਘ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਕਾਹਲਵਾਂ ਥਾਣਾ ਕਰਤਾਰਪੁਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਮਾਸਟਰ ਮਾਈਂਡ ਮੰਨਿਆ ਗਿਆ ਹੈ ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਪਲੈਨ ਕੀਤਾ ਅਤੇ ਅੰਜਾਮ ਦਿੱਤਾ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਵੀ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।