ਨਾਭਾ ਨਗਰ ਕੌਂਸਲ ’ਚ ਵੱਜੇ ਬੈਂਡ ਵਾਜੇ, ਪਏ ਭੰਗੜੇ

ਨਾਭਾ ਨਗਰ ਕੌਂਸਲ ਵਿਚ ਅੱਜ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਹੋਈ, ਜਿਸ ਵਿਚ ਅਮਰਜੀਤ ਕੌਰ ਸਾਹਨੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਸਦੀਪ ਖੰਨਾ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਖ਼ੁਸ਼ੀ ਵਿਚ ਜਿੱਥੇ ਮਠਿਆਈਆਂ ਵੰਡੀਆਂ ਗਈਆਂ, ਉਥੇ ਹੀ ਬੈਂਡ ਵਾਜੇ ਵਜਾ ਕੇ ਭੰਗੜੇ ਪਾਏ ਗਏ।;

Update: 2025-01-21 14:43 GMT

ਨਾਭਾ : ਨਾਭਾ ਨਗਰ ਕੌਂਸਲ ਵਿਚ ਅੱਜ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਹੋਈ, ਜਿਸ ਵਿਚ ਅਮਰਜੀਤ ਕੌਰ ਸਾਹਨੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਸਦੀਪ ਖੰਨਾ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਖ਼ੁਸ਼ੀ ਵਿਚ ਜਿੱਥੇ ਮਠਿਆਈਆਂ ਵੰਡੀਆਂ ਗਈਆਂ, ਉਥੇ ਹੀ ਬੈਂਡ ਵਾਜੇ ਵਜਾ ਕੇ ਭੰਗੜੇ ਪਾਏ ਗਏ।


ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਐ, ਉਦੋਂ ਤੋਂ ਹੀ ਨਾਭਾ ਨਗਰ ਕੌਂਸਲ ’ਤੇ ਔਰਤਾਂ ਦਾ ਕਬਜ਼ਾ ਰਿਹਾ ਏ। ਨਗਰ ਕੌਂਸਲ ਦੀ ਪ੍ਰਧਾਨਗੀ ਪਹਿਲਾਂ ਤੋਂ ਹੀ ਸੁਜਾਤਾ ਚਾਵਲਾ ਵੱਲੋਂ ਕੀਤੀ ਜਾ ਰਹੀ ਐ ਪਰ ਅੱਜ ਅਮਰਜੀਤ ਕੌਰ ਸਾਹਨੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸਭ ਤੋਂ ਛੋਟੀ ਉਮਰ ਦੇ ਜਸਦੀਪ ਸਿੰਘ ਖੰਨਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਸਾਹਨੀ ਅਤੇ ਜਸਦੀਪ ਖੰਨਾ ਨੇ ਆਖਿਆ ਕਿ ਉਹ ਸਾਰੇ ਕੌਂਸਲਰ ਸਾਹਿਬਾਨ ਅਤੇ ਹਲਕਾ ਵਿਧਾਇਕ ਦੇਵ ਮਾਨ ਦੇ ਧੰਨਵਾਦੀ ਨੇ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਯੋਗ ਸਮਝਿਆ। ਉਨ੍ਹਾਂ ਆਖਿਆ ਕਿ ਉਹ ਤਨਦੇਹੀ ਦੇ ਨਾਲ ਨਗਰ ਕੌਂਸਲ ਵਿਚ ਸੇਵਾ ਨਿਭਾਉਣਗੇ।


ਇਸ ਮੌਕੇ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਨੇ ਆਖਿਆ ਕਿ ਸ਼ਹਿਰ ਵਿਚ ਪਹਿਲਾਂ ਤੋਂ ਹੀ ਵਧੀਆ ਕੰਮ ਕੀਤੇ ਜਾ ਰਹੇ ਨੇ ਅਤੇ ਹੁਣ ਨਵੇਂ ਟੈਂਡਰਾਂ ਦੇ ਤਹਿਤ ਹੋਰ ਕਾਰਜ ਕਰਵਾਏ ਜਾਣਗੇ।


ਇਸੇ ਤਰ੍ਹਾਂ ਹਲਕਾ ਨਾਭਾ ਦੇ ਵਿਧਾਇਕ ਦੇਵ ਮਾਨ ਦੇ ਭਰਾ ਕਪਿਲ ਮਾਨ ਨੇ ਨਵੇਂ ਚੁਣੇ ਆਗੂਆ ਨੂੰ ਮੁਬਾਰਕਵਾਦ ਦਿੰਦÇਆਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਨਾਭਾ ਸ਼ਹਿਰ ਦੀ ਸੁੰਦਰਤਾ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਏ ਜੋ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ।


ਦੱਸ ਦਈਏ ਕਿ ਇਸ ਚੋਣ ਤੋਂ ਬਾਅਦ ਪਾਰਟੀ ਵਰਕਰਾਂ ਵੱਲੋਂ ਬੈਂਡ ਵਾਜੇ ਮੰਗਵਾਏ ਗਏ ਅਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।

Tags:    

Similar News