ਬਾਦਲ ਦਲੀਆਂ ਨੂੰ ਮੀਟਿੰਗਾਂ ਕਰਨ ਦਾ ਇਖਲਾਕੀ ਹੱਕ ਨਹੀਂ : ਟਿਵਾਣਾ
“ਜਦੋਂ 02 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਬਾਦਲ ਦਲੀਆ ਅਤੇ ਬਾਗੀ ਦਲ ਦੇ ਸਮੁੱਚੇ ਗੁਨਾਹਗਾਰ ਵਰਕਿੰਗ ਕਮੇਟੀ ਤੇ ਸ. ਸੁਖਬੀਰ ਸਿੰਘ ਬਾਦਲ ਨੇ ਹਾਜਰ ਹੋ ਕੇ ਉਨ੍ਹਾਂ ਵੱਲੋ ਹੁਣ ਤੱਕ ਕੀਤੇ ਗਏ ਬਜਰ ਗੁਨਾਹਾਂ ਨੂੰ ਪ੍ਰਵਾਨ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋ ਮਿਲੇ ਹੁਕਮਾਂ ਅਨੁਸਾਰ ਆਪਣੇ ਆਪ ਨੂੰ ਤਨਖਾਹੀਏ;
ਫ਼ਤਹਿਗੜ੍ਹ ਸਾਹਿਬ : “ਜਦੋਂ 02 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਬਾਦਲ ਦਲੀਆ ਅਤੇ ਬਾਗੀ ਦਲ ਦੇ ਸਮੁੱਚੇ ਗੁਨਾਹਗਾਰ ਵਰਕਿੰਗ ਕਮੇਟੀ ਤੇ ਸ. ਸੁਖਬੀਰ ਸਿੰਘ ਬਾਦਲ ਨੇ ਹਾਜਰ ਹੋ ਕੇ ਉਨ੍ਹਾਂ ਵੱਲੋ ਹੁਣ ਤੱਕ ਕੀਤੇ ਗਏ ਬਜਰ ਗੁਨਾਹਾਂ ਨੂੰ ਪ੍ਰਵਾਨ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋ ਮਿਲੇ ਹੁਕਮਾਂ ਅਨੁਸਾਰ ਆਪਣੇ ਆਪ ਨੂੰ ਤਨਖਾਹੀਏ ਪ੍ਰਵਾਨ ਕਰਕੇ ਧਾਰਮਿਕ ਸੇਵਾ ਪੂਰੀ ਕਰ ਲਈ ਅਤੇ ਸਿਆਸੀ ਸਜ਼ਾ ਦੀ ਇਕ ਮੱਦ ਕੇਵਲ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਅਸਤੀਫੇ ਨੂੰ ਪ੍ਰਵਾਨ ਕਰਕੇ ਬਾਕੀ ਵਰਕਿੰਗ ਕਮੇਟੀ ਦੇ ਅਸਤੀਫਿਆਂ ਸੰਬੰਧੀ ਹੋਏ ਹੁਕਮ ਨਾ ਪੂਰਨ ਕਰਕੇ ਅਤੇ 07 ਮੈਬਰੀ ਭਰਤੀ ਕਮੇਟੀ ਦੇ ਹੁਕਮ ਨੂੰ ਅਪ੍ਰਵਾਨ ਕਰਕੇ ਪ੍ਰਤੱਖ ਕਰ ਦਿੱਤਾ ਹੈ ਕਿ ਜੋ ਹੁਕਮਨਾਮੇ ਬਾਦਲ ਦਲੀਆ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਹੀ ਸੀ ਕਰ ਸਕਦੇ, ਉਹ ਤਾਂ ਲਾਗੂ ਕਰ ਦਿੱਤੇ ਗਏ ਹਨ।
ਜੋ ਹੁਕਮਨਾਮੇ ਉਨ੍ਹਾਂ ਦੀਆਂ ਗੁਸਤਾਖੀਆਂ ਦੀ ਬਦੌਲਤ ਉਨ੍ਹਾਂ ਨੂੰ ਸਿਆਸੀ, ਧਾਰਮਿਕ ਤੇ ਇਖਲਾਕੀ ਤੌਰ ਤੇ ਹੋਈਆ ਗਲਤੀਆ ਦਾ ਅਹਿਸਾਸ ਕਰਵਾਉਣ ਵਾਲੇ ਸਨ, ਉਨ੍ਹਾਂ ਨੂੰ ਅਪ੍ਰਵਾਨ ਕਰਕੇ ਜੋ ਆਪਹੁਦਰੇ ਢੰਗ ਨਾਲ ਬਾਦਲ ਦਲੀਆ ਵੱਲੋ ਆਪਣੇ ਤੌਰ ਤੇ ਵੱਖਰੀ ਭਰਤੀ ਕਮੇਟੀ ਦਾ ਐਲਾਨ ਕੀਤਾ ਗਿਆ ਹੈ, ਇਹ ਸਰਾਸਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆ ਦੀ ਤੋਹੀਨ ਤੇ ਘੋਰ ਉਲੰਘਣਾ ਹੀ ਨਹੀ ਬਲਕਿ ਇਨ੍ਹਾਂ ਦਿਸ਼ਾਹੀਣ ਗੈਰ ਸਿਧਾਤਿਕ ਲੋਕਾਂ ਦੇ ਅਜਿਹੇ ਅਮਲ ‘ਘੁੱਪ ਹਨ੍ਹੇਰੇ ਵਿਚ ਕਾਲੀ ਬਿੱਲੀ ਨੂੰ ਫੜਨ ਦੀਆਂ ਅਸਫਲ ਕੋਸਿਸਾਂ’ ਕੀਤੀਆ ਜਾ ਰਹੀਆ ਹਨ।
ਦੂਸਰਾ ਜਦੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੋਏ ਲਿਖਤੀ ਹੁਕਮਨਾਮਿਆ ਵਿਚ ਇਹ ਮੱਦ ਰਿਕਾਰਡ ਹੈ ਕਿ ਸ. ਸੁਖਬੀਰ ਸਿੰਘ ਬਾਦਲ ਸਮੁੱਚੀ ਵਰਕਿੰਗ ਕਮੇਟੀ ਮੈਬਰਾਂ ਅਤੇ ਬਾਗੀ ਸੁਧਾਰ ਲਹਿਰ ਦੇ ਜਿਨ੍ਹਾਂ ਆਗੂਆਂ ਨੇ ਬੀਤੇ ਸਮੇ ਵਿਚ ਬਜਰ ਗੁਨਾਹ ਕੀਤੇ ਹਨ ਅਤੇ ਸਿੱਖ ਕੌਮ ਦੀਆਂ ਨਜ਼ਰਾਂ ਵਿਚ ਦੋਸੀ ਬਣੇ ਖੜ੍ਹੇ ਹਨ, ਇਨ੍ਹਾਂ ਨੂੰ ਹੁਣ ਅੱਗੋ ਲਈ ਖ਼ਾਲਸਾ ਪੰਥ ਦੀ ਸਿਆਸੀ, ਧਾਰਮਿਕ ਅਗਵਾਈ ਕਰਨ ਦਾ ਕੋਈ ਇਖਲਾਕੀ ਹੱਕ ਬਾਕੀ ਨਹੀ ਰਹਿ ਗਿਆ, ਦੇ ਅਰਥ ਭਰਪੂਰ ਫੈਸਲੇ ਉਪਰੰਤ ਵੀ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਵੱਲ ਇਮਾਨਦਾਰੀ ਨਾਲ ਆਪਣਾ ਮੂੰਹ ਕਰਨ ਦੀ ਬਜਾਇ ਦਿੱਲੀ ਅਤੇ ਦੁਸਮਣ ਤਾਕਤਾਂ ਵੱਲ ਮੂੰਹ ਕਰਕੇ ਆਪਣੀਆ ਸਿਆਸੀ ਮੀਟਿੰਗਾਂ ਤੇ ਕਾਨਫਰੰਸਾਂ ਕਰਨ ਦਾ ਐਲਾਨ ਕਰਕੇ ਆਪਣੀਆਂ ਅਕਲਾਂ ਦਾ ਜਨਾਜ਼ਾਂ ਕੱਢ ਰਹੇ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਦਲੀਆ ਵੱਲੋ ਆਪਣੇ ਸਿਆਸੀ ਹਿੱਤਾ ਦੀ ਪੂਰਤੀ ਨੂੰ ਮੁੱਖ ਰੱਖਕੇ ਬੀਤੇ ਦਿਨੀ ਚੰਡੀਗੜ੍ਹ ਦੇ ਮੁੱਖ ਦਫਤਰ ਵਿਖੇ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦਾ ਨਿਰਾਦਰ ਕਰਦੇ ਹੋਏ ਕੀਤੇ ਜਾਣ ਵਾਲੇ ਗੈਰ ਸਿਧਾਤਿਕ ਤੇ ਦਿਸ਼ਾਹੀਣ ਐਲਾਨਾਂ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਬਾਦਲ ਦਲੀਆ ਦੀ ਗੁਨਾਹਗਾਰ ਸਾਬਤ ਹੋ ਚੁੱਕੀ ਲੀਡਰਸਿਪ ਜਦੋ ਵੀ ਜਥੇਦਾਰ ਸਾਹਿਬਾਨ ਨੂੰ ਮਿਲਦੀ ਰਹੀ ਹੈ, ਤਾਂ ਜਥੇਦਾਰ ਸਾਹਿਬਾਨ ਨੇ ਜਾਰੀ ਹੋਏ ਕਿਸੇ ਵੀ ਹੁਕਮਨਾਮੇ ਵਿਚ ਨਾ ਤਾਂ ਕੋਈ ਕਦੇ ਢਿੱਲ੍ਹ ਦਿੱਤੀ ਹੈ ਅਤੇ ਨਾ ਹੀ ਇਨ੍ਹਾਂ ਹੁਕਮਨਾਮਿਆਂ ਨੂੰ ਬਦਲਿਆ ਹੈ ਬਲਕਿ ਹਰ ਵਾਰੀ ਮੁਲਾਕਾਤ ਸਮੇ ਇਨ੍ਹਾਂ ਆਗੂਆਂ ਨੂੰ ਇਨਬਿਨ ਹੁਕਮਨਾਮਿਆਂ ਨੂੰ ਲਾਗੂ ਕਰਨ ਦੀ ਹਦਾਇਤ ਹੀ ਦੁਹਰਾਈ ਹੈ ਪਰ ਮੀਰੀ-ਪੀਰੀ ਦੇ ਉੱਚੇ-ਸੁੱਚੇ ਸਿਧਾਂਤ ਨੂੰ ਪਿੱਠ ਦੇ ਚੁੱਕੇ ਬਾਦਲ ਦਲੀਆ ਦੀ ਇਸ ਕੱਚਰਘੜ ਲੀਡਰਸਿਪ ਆਪਣੇ ਤੌਰ ਤੇ ਹੀ ਹੋਈਆ ਮੁਲਾਕਾਤਾਂ ਤੋ ਤੁਰੰਤ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮਿਆਂ ਵਿਰੁੱਧ ਆਪਣੇ ਸਿਆਸੀ ਤੇ ਪਰਿਵਾਰਿਕ ਹਿੱਤਾਂ ਲਈ ਗਲਤ ਜਾਣਕਾਰੀ ਦੇ ਕੇ ਗੁੰਮਰਾਹਕੁੰਨ ਪ੍ਰਚਾਰ ਕਰਦੇ ਰਹੇ ਹਨ ਅਤੇ ਜਥੇਦਾਰ ਸਾਹਿਬਾਨ ਪ੍ਰਤੀ ਖਾਲਸਾ ਪੰਥ ਵਿਚ ਬਿਨ੍ਹਾਂ ਵਜਹ ਸੰਕੇ ਖੜ੍ਹੇ ਕਰਨ ਦੇ ਦੁੱਖਦਾਇਕ ਅਮਲ ਵੀ ਕਰਦੇ ਰਹੇ ਹਨ।
ਉਥੇ ਤਾਨਾਸਾਹੀ ਅਮਲ ਵੱਲ ਵੱਧਦੇ ਹੋਏ ਚੰਡੀਗੜ੍ਹ ਵਿਖੇ ਹੋਣ ਵਾਲੀ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸ. ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਦੋਸ਼ੀ ਆਗੂਆਂ ਦੇ ਅਸਤੀਫੇ ਪ੍ਰਵਾਨ ਕਰਨ ਅਤੇ ਹੋਏ ਹੁਕਮ ਅਨੁਸਾਰ ਭਰਤੀ ਲਈ ਬਣੀ 7 ਮੈਬਰੀ ਕਮੇਟੀ ਨੂੰ ਆਪਹੁਦਰੇ ਢੰਗ ਨਾਲ ਰੱਦ ਕਰਕੇ ਅਤੇ ਨਵੀ ਬਾਦਲ ਦਲ ਪੱਖੀ ਭਰਤੀ ਕਮੇਟੀ ਦਾ ਐਲਾਨ ਕਰਕੇ ਸਾਬਤ ਕਰ ਦਿੱਤਾ ਗਿਆ ਹੈ ਕਿ ਇਹ ਦਿਸ਼ਾਹੀਣ ਸਿਧਾਂਤ ਤੇ ਇਖਲਾਕ ਤੋ ਗਿਰ ਚੁੱਕੀ ਲੀਡਰਸਿਪ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋ ਭਗੌੜੀ ਹੋਣ ਦੇ ਨਾਲ-ਨਾਲ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਦੀ ਦੋਸੀ ਬਣ ਗਈ ਹੈ। ਜਿਸ ਨਾਲ ਸਿੱਖ ਕੌਮ ਦੀਆਂ ਦੁਸਮਣ ਤਾਕਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰਨਾਂ ਨੂੰ ਬਲ ਮਿਲੇ ਅਤੇ ਸਿੱਖ ਕੌਮ ਦੀ ਸ਼ਕਤੀ ਤੇ ਫੈਸਲਿਆ ਨੂੰ ਢਾਅ ਲੱਗੇ।
ਜਦੋਕਿ ਸਾਡੇ ਹੁਣੇ ਹੀ ਬੀਤੇ ਇਤਿਹਾਸ ਦੇ ਹੋਏ ਸ਼ਹੀਦੀ ਜੋੜ ਮੇਲਿਆ ਦੇ ਇਤਿਹਾਸਿਕ ਸੱਚ ‘ਟੁੱਟੀ-ਗੰਢੀ’ ਦੇ ਮਹਾਨ ਵਰਤਾਰੇ ਤੋ ਸੇਧ ਲੈਦੇ ਹੋਏ ਜਦੋ ਮੁਕਤਸਰ ਦੀ ਮਾਘੀ ਤੇ ਸਮੁੱਚੀ ਸਿੱਖ ਕੌਮ ਵੱਲੋ ਆਪੋ ਆਪਣੇ ਧੜਿਆ ਤੇ ਵਖਰੇਵਿਆਂ ਨੂੰ ਖਤਮ ਕਰਕੇ ਦੁਸਮਣ ਤਾਕਤਾਂ ਵਿਰੁੱਧ ਯੋਜਨਾਬੰਦ ਢੰਗ ਨਾਲ ਆਪਣੀ ਆਜਾਦੀ ਦੇ ਸੰਘਰਸ ਵੱਲ ਵੱਧਣ ਦੀ ਸਖਤ ਲੌੜ ਹੈ, ਤਾਂ ਇਹ ਬਾਦਲ ਦਲੀਏ ਆਪਣੇ ਟੁੱਟੀ-ਗੰਢੀ ਸਿਧਾਂਤ ਤੋ ਭਗੌੜੇ ਹੋ ਕੇ ਹੋਰ ਵੰਡੀਆ ਪਾਉਣ ਦੇ ਦੁੱਖਦਾਇਕ ਅਮਲ ਕਰਦੇ ਪ੍ਰਤੱਖ ਨਜਰ ਆ ਰਹੇ ਹਨ।
ਜਦੋ ਹੁਣ ਬਾਦਲ ਦਲੀਏ ਅਜਿਹੀਆਂ ਪੰਥ ਵਿਰੋਧੀ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਰੋਧੀ ਆਪਹੁਦਰੇ ਤਾਨਾਸਾਹੀ ਅਮਲ ਕਰ ਰਹੇ ਹਨ, ਤਾਂ ਹੁਣ ਖਾਲਸਾ ਪੰਥ ਵਿਚ ਵਿਚਰ ਰਹੀ ਸਮੁੱਚੀ ਸਿੱਖ ਕੌਮ, ਸਭ ਧਾਰਮਿਕ, ਸਮਾਜਿਕ, ਰਾਜਨੀਤਿਕ ਸੰਗਠਨਾਂ ਨੂੰ ਸਮੂਹਿਕ ਤੇ ਸਾਂਝੇ ਤੌਰ ਤੇ ਚਾਹੀਦਾ ਹੈ ਕਿ ਇਨ੍ਹਾਂ ਭਗੌੜੇ ਹੋਏ ਬਾਦਲ ਦਲੀਆ ਦੇ ਕਿਸੇ ਵੀ ਇੱਕਠ, ਮੀਟਿੰਗ ਤੇ ਕਾਨਫਰੰਸ ਵਿਚ ਬਿਲਕੁਲ ਨਾ ਜਾਣ । ਬਲਕਿ ਬਾਦਲੀਲ ਢੰਗ ਨਾਲ ਸਿੱਖ ਸੰਗਤ ਨੂੰ ਇਨ੍ਹਾਂ ਦੀਆਂ ਆਪਹੁਦਰੀਆਂ ਤੇ ਅਕਾਲ ਤਖਤ ਸਾਹਿਬ ਵਿਰੋਧੀ ਕੀਤੇ ਜਾ ਰਹੇ ਅਮਲਾਂ ਦੀ ਜਾਣਕਾਰੀ ਦੇ ਕੇ ਜੋ ਇਨ੍ਹਾਂ ਵਿਚ ਪੰਥ ਦੀਆਂ ਦੁਸਮਣ ਤਾਕਤਾਂ ਦੀ ਸਰਪ੍ਰਸਤੀ ਦੀ ਬਦੌਲਤ ਥੋੜੇ-ਬਹੁਤੇ ਆਖਰੀ ਸਾਹ ਰਹੇ ਗਏ ਹਨ, ਜਿਵੇ ਸੱਪ ਦੀ ਸਿਰੀ ਉਤੇ ਪਈ ਮਜਬੂਤ ਡਾਂਗ ਉਪਰੰਤ ਸੱਪ ਮਰਨ ਤੱਕ ਜਹਿਰ ਘੋਲਦਾ ਹੈ, ਉਹੀ ਕਰ ਰਹੇ ਹਨ।
ਇਨ੍ਹਾਂ ਦੀ ਸਿਆਸੀ ਤੇ ਇਖਲਾਕੀ ਮੌਤ ਦੇ ਬਚਦੇ ਆਖਰੀ ਸਵਾਸਾਂ ਨੂੰ ਖਤਮ ਕਰਕੇ ਖਾਲਸਾ ਪੰਥ ਕੌਮੀ ਜਿੰਮੇਵਾਰੀ ਨਿਭਾਏ । ਤਾਂ ਕਿ ਇਨ੍ਹਾਂ ਪੰਥਦੋਖੀ ਗੁਨਾਹਗਾਰਾਂ ਨੂੰ ਸਿਆਸੀ ਤੌਰ ਤੇ ਦਫਨ ਕਰਕੇ ਅੱਗੋ ਲਈ ਸਭ ਪੰਥਕ ਧਿਰਾਂ ਖਾਲਸਾ ਪੰਥ, ਪੰਜਾਬ, ਪੰਜਾਬੀਆਂ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਹੋ ਕੇ ਕੇਵਲ ਤੇ ਕੇਵਲ ਸਿਆਸੀ ਤੇ ਇਖਲਾਕੀ ਤੌਰ ਤੇ ਖਤਮ ਹੋ ਚੁੱਕੀ ਸ਼੍ਰੋਮਣੀ ਅਕਾਲੀ ਦਲ ਦਾ ਸਮੂਹਿਕ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪੂਨਰਗਠਨ ਕਰਨ ਲਈ ਰਾਹ ਪੱਧਰਾਂ ਕਰਨ।
ਜੇਕਰ ਖਾਲਸਾ ਪੰਥ ਦੀ ਜਰਖੇਜ ਧਰਤੀ ‘ਤੇ ਵੱਸਣ ਵਾਲੇ ਗੁਰਸਿੱਖ ਤੇ ਪੰਜਾਬੀ ਇਸ ਜਿੰਮੇਵਾਰੀ ਨੂੰ ਸੁਹਿਰਦਤਾ ਨਾਲ ਪੂਰਨ ਕਰ ਸਕਣਗੇ, ਫਿਰ ਤਾਂ ਖਾਲਸਾ ਪੰਥ ਦੇ ਵੇਹੜੇ ਵਿਚ ਆਉਣ ਵਾਲੇ ਸਮੇ ਵਿਚ ਹਰ ਤਰ੍ਹਾਂ ਦੇ ਖੁਸ਼ੀਆਂ, ਖੇੜਿਆ ਨੂੰ ਪ੍ਰਫੁੱਲਿਤ ਕਰਨ ਵਿਚ ਯੋਗਦਾਨ ਪਾ ਰਹੇ ਹੋਵਾਂਗ । ਜੇਕਰ ਇਸ ਦਿਸ਼ਾ ਵੱਲ ਹੁਣ ਅਸੀ ਅਣਗਹਿਲੀ ਕਰ ਦਿੱਤੀ ਤਾਂ ਇਨ੍ਹਾਂ ਗੁਨਾਹਗਾਰਾਂ ਵੱਲੋਂ ਸਮਾਜਿਕ, ਧਾਰਮਿਕ, ਸਿਆਸੀ ਤੇ ਇਖਲਾਕੀ ਤੌਰ ਤੇ ਹੋਰ ਵੀ ਵੱਡੇ ਪੱਧਰ ਉਤੇ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਦੁਸਮਣ ਤਾਕਤਾਂ ਵੱਲੋ ਦੁਰਵਰਤੋ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕੇਗਾ।