ਦੁਕਾਨਦਾਰ ਨੇ ਫੜਿਆ ਲੁਟੇਰੇ, ਲੋਕ ਦੇਖਦੇ ਰਹੇ ਤਮਾਸ਼ਾ, ਹੋਇਆ ਫ਼ਰਾਰ

ਜਿੱਥੇ ਇਕ ਪਾਸੇ 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈ ਕੇ ਸ਼ਹਿਰ ਦੇ ਚੱਪੇ ਚੱਪੇ ’ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਤੇ ਫਲੈਗ ਮਾਰਚ ਕੱਢੇ ਜਾ ਰਹੇ ਸੀ ਪਰ ਉੱਥੇ ਹੀ ਲੁੱਟ ਦੀ ਵਾਰਦਾਤ ਨੇ ਸੁਰੱਖਿਆ ’ਤੇ ਸਵਾਲ ਖੜੇ੍ਹ ਕਰ ਦਿੱਤੇ ਹਨ। ਅੰਮ੍ਰਿਤਸਰ ਵਿੱਚ ਲੁਟੇਰਿਆਂ ਨੇ ਪੁਲਿਸ ਦੀ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਵੀ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ

Update: 2024-08-15 14:26 GMT

ਅੰਮ੍ਰਿਤਸਰ : ਜਿੱਥੇ ਇਕ ਪਾਸੇ 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈ ਕੇ ਸ਼ਹਿਰ ਦੇ ਚੱਪੇ ਚੱਪੇ ’ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਤੇ ਫਲੈਗ ਮਾਰਚ ਕੱਢੇ ਜਾ ਰਹੇ ਸੀ ਪਰ ਉੱਥੇ ਹੀ ਲੁੱਟ ਦੀ ਵਾਰਦਾਤ ਨੇ ਸੁਰੱਖਿਆ ’ਤੇ ਸਵਾਲ ਖੜੇ੍ਹ ਕਰ ਦਿੱਤੇ ਹਨ। ਅੰਮ੍ਰਿਤਸਰ ਵਿੱਚ ਲੁਟੇਰਿਆਂ ਨੇ ਪੁਲਿਸ ਦੀ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਵੀ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹਨਾਂ ਵੱਲੋਂ ਇੱਕ ਮੁੰਬਈ ਦੀ ਦੁਕਾਨ ’ਤੇ ਆ ਕੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਲੁਟੇਰਿਆਂ ਨੂੰ ਭਜਾਇਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਸ ਮੌਕੇ ਪੀੜੀਤ ਦੁਕਾਨਦਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮੋਬਾਈਲ ਫੋਨ ਦੀ ਦੁਕਾਨ ਹੈ ਨਿਊ ਕੋਟ ਮਿਤ ਸਿੰਘ ਤਰਨ ਤਰਨ ਰੋਡ ਤੇ ਉਹਨਾਂ ਦੱਸਿਆ ਕਿ ਕੱਲ੍ਹ ਸ਼ਾਮ ਦੋ ਲੁਟੇਰੇ ਉਹਨਾਂ ਦੀ ਦੁਕਾਨ ਤੇ ਆਏ ਤੇ ਪਿਸਤੌਲ ਦਿਖਾ ਕੇ ਉਹਨਾਂ ਵੱਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਹਦੇ ਚਲਦੇ ਦੁਕਾਨਦਾਰ ਨੇ ਦੱਸਿਆ ਕਿ ਮੈਂ ਬਹਾਦਰੀ ਦਿਖਾਈ ਤੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਤੇ ਉਹਨੂੰ ਦੁਕਾਨ ਚੋਂ ਖਿੱਚ ਕੇ ਬਾਹਰ ਲੈ ਆਇਆ ਤੇ ਦੂਸਰਾ ਲੁਟੇਰਾ ਮੈਨੂੰ ਵੇਖ ਕੇ ਪਹਿਲਾਂ ਭੱਜ ਗਿਆ। ਮੇਰਾ ਕਾਫੀ ਚਿਰ ਲੁਟੇਰੇ ਦੇ ਨਾਲ ਹੱਥੋਪਾਈ ਹੁੰਦੀ ਰਹੀ, ਲੋਕ ਖੜੇ ਮੂਕ ਦਰਸ਼ਕ ਬਣ ਗਏ ਤਮਾਸ਼ਾ ਵੇਖਦੇ ਰਹੇ, ਕੋਈ ਵੀ ਮੇਰੀ ਮਦਦ ਦੇ ਲਈ ਅੱਗੇ ਨਹੀਂ ਆਇਆ।

ਜੇਕਰ ਕੋਈ ਵੀ ਮੇਰੀ ਮਦਦ ਦੇ ਲਈ ਅੱਗੇ ਆਉਂਦਾ ਤੇ ਅਸੀਂ ਉਹ ਲੁਟੇਰਿਆਂ ਨੂੰ ਕਾਬੂ ਕਰ ਸਕਦੇ ਸੀ। ਫਿਰ ਉਹ ਲੁਟੇਰਿਆਂ ਨੇ ਮੈਨੂੰ ਇੱਟ ਮਾਰਨ ਦੀ ਕੋਸ਼ਿਸ਼ ਕੀਤੀ, ਜਿਸਦੇ ਚਲਦੇ ਮੈਂ ਲੁਟੇਰੇ ਨੂੰ ਛੱਡ ਦਿੱਤਾ ਤੇ ਉਹ ਦੋਵੇਂ ਲੁਟੇਰੇ ਭੱਜ ਗਏ। ਉਹਨਾਂ ਕਿਹਾ ਕਿ ਜੇ ਮੈਂ ਬਹਾਦਰੀ ਨਾ ਦਿਖਾਉਂਦਾ ਤਾਂ ਮੇਰੀ ਜਾਨ ਵੀ ਜਾ ਸਕਦੀ ਸੀ ਜਾਂ ਮੇਰਾ ਸਮਾਨ ਵੀ ਲੁੱਟ ਕੇ ਲਿਜਾ ਸਕਦੇ ਸਨ। ਉਹਨਾਂ ਦੇ ਹੱਥ ਵਿੱਚ ਪਿਸਤੌਲ ਵੀ ਸੀ।

ਉਸਨੇ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ, ਤੁਸੀਂ ਇਸਦੀ ਜਾਂਚ ਕਰ ਸਕਦੇ ਹੋ। ਦੁਕਾਨਦਾਰ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਮੈਂ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਹੈ। ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਹਨ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਮੌਕੇ ਤੇ ਪੁੱਜੇ ਏਸੀਪੀ ਸਾਊਥ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਜਾਣ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਦੁਕਾਨਦਾਰ ਵੱਲੋਂ ਬਹਾਦਰੀ ਦਿਖਾਉਂਦੇ ਉਹ ਲੁਟੇਰਿਆਂ ਨੂੰ ਭਜਾ ਦਿੱਤਾ ਗਿਆ। ਉਹਨਾਂ ਕਿਹਾ ਕਿ ਅਸੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

Tags:    

Similar News