ਐਨਆਰਆਈ ਮੁੰਡੇ ਨੇ ਸਰਕਾਰੀ ਸਕੂਲ ਨੂੰ ਭੇਂਟ ਕੀਤੀ ਸਕੂਲ ਵੈਨ

ਨਾਭਾ ਬਲਾਕ ਦੇ ਪਿੰਡ ਮੱਲੇਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਛੋਟੇ-ਛੋਟੇ ਵਿਦਿਆਰਥੀਆਂ ਨੂੰ ਪਿੰਡ ਦੇ ਸਰਪੰਚ ਦੇ ਸਪੁੱਤਰ ਨੇ ਕੈਨੇਡਾ ਤੋਂ ਸਕੂਲ ਵੈਨ ਕੀਤੀ ਭੇਟ, ਸਕੂਲ ਦੇ ਛੋਟੇ ਛੋਟੇ ਵਿਦਿਆਰਥੀ ਸਕੂਲ ਵੈਨ ਨੂੰ ਵੇਖ ਕੇ ਹੋਏ ਭਾਵੁਕ, ਕਿਹਾ ਕਿ ਸਾਡਾ ਵੀ ਸੁਪਨਾ ਸੀ ਕਿ ਅਸੀਂ ਵੀ ਹੋਰਾਂ ਬੱਚਿਆਂ ਦੀ ਤਰ੍ਹਾਂ ਅਸੀਂ ਵੀ ਸਕੂਲ ਵੈਨ ਦੇ ਰਾਹੀਂ ਕਦੇ ਸਕੂਲ ਜਾਵਾਂਗੇ

Update: 2025-03-03 09:27 GMT

ਨਾਭਾ : ਨਾਭਾ ਬਲਾਕ ਦੇ ਪਿੰਡ ਮੱਲੇਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਛੋਟੇ-ਛੋਟੇ ਵਿਦਿਆਰਥੀਆਂ ਨੂੰ ਪਿੰਡ ਦੇ ਸਰਪੰਚ ਦੇ ਸਪੁੱਤਰ ਨੇ ਕੈਨੇਡਾ ਤੋਂ ਸਕੂਲ ਵੈਨ ਕੀਤੀ ਭੇਟ, ਸਕੂਲ ਦੇ ਛੋਟੇ ਛੋਟੇ ਵਿਦਿਆਰਥੀ ਸਕੂਲ ਵੈਨ ਨੂੰ ਵੇਖ ਕੇ ਹੋਏ ਭਾਵੁਕ, ਕਿਹਾ ਕਿ ਸਾਡਾ ਵੀ ਸੁਪਨਾ ਸੀ ਕਿ ਅਸੀਂ ਵੀ ਹੋਰਾਂ ਬੱਚਿਆਂ ਦੀ ਤਰ੍ਹਾਂ ਅਸੀਂ ਵੀ ਸਕੂਲ ਵੈਨ ਦੇ ਰਾਹੀਂ ਕਦੇ ਸਕੂਲ ਜਾਵਾਂਗੇ ਅਤੇ ਇਹ ਸੁਪਨਾ ਸਾਡਾ ਅੱਜ ਪੂਰਾ ਹੋਇਆ ਹੈ। ਸਕੂਲ ਦੇ ਬੱਚਿਆਂ ਦੀ ਇੰਟਰਵਿਊ ਵੇਖ ਕੇ ਇੱਕ ਵਾਰੀ ਤੁਸੀਂ ਵੀ ਭਾਵੁਕ ਹੋ ਜਾਵੋਗੇ। ਪਿੰਡ ਦੇ ਸਰਪੰਚ ਨੇ ਕਿਹਾ ਭਾਵੇਂ ਕਿ ਮੇਰਾ ਬੱਚਾ ਕਨੇਡਾ ਵਿੱਚ ਹੈ ਪਰ ਉਹ ਅੱਜ ਵੀ ਪਿੰਡ ਦੇ ਲਈ ਕੁਝ ਨਾ ਕੁਝ ਕਰਨ ਦਾ ਜਜ਼ਬਾ ਰੱਖਦਾ ਹੈ।

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਜਿਆਦਾਤਰ ਗਰੀਬ ਘਰਾਂ ਦੇ ਬੱਚੇ ਵਿਦਿਆ ਹਾਸਿਲ ਕਰਦੇ ਹਨ। ਉਹਨਾਂ ਬੱਚਿਆਂ ਦਾ ਵੀ ਸੁਪਨਾ ਹੁੰਦਾ ਹੈ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਕੂਲ ਵੈਨਾ ਵਿੱਚ ਵਿਦਿਆ ਹਾਸਿਲ ਕਰਨ ਲਈ ਜਾਂਦੇ ਹਨ ਅਸੀਂ ਵੀ ਉਸੇ ਤਰ੍ਹਾਂ ਸਕੂਲ ਵਿੱਚ ਵੈਨਾਂ ਦੇ ਰਾਹੀਂ ਵਿੱਦਿਆ ਹਾਸਿਲ ਕਰਨ ਲਈ ਜਾਈਏ। ਨਾਭਾ ਬਲਾਕ ਦੇ ਪਿੰਡ ਮੱਲੇਵਾਲ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿੱਚ ਸਕੂਲ ਦੇ ਵਿਦਿਆਰਥੀਆ ਦਾ ਸੁਪਨਾ ਸੀ ਕਿ ਉਹ ਵੀ ਕਦੇ ਵੈਨ ਵਿੱਚ ਸਵਾਰ ਹੋ ਕੇ ਸਕੂਲ ਵਿੱਚ ਜਾਣਗੇ, ਇਹ ਸੁਪਨਾ ਸੱਚ ਕੀਤਾ ਪਿੰਡ ਦੇ ਸਰਪੰਚ ਗੁਰਬਚਨ ਸਿੰਘ ਬਿੱਲੂ ਦੇ ਸਪੁੱਤਰ ਨੇ ਸੱਤ ਸਮੁੰਦਰੋਂ ਪਾਰ ਬੈਠੇ ਐਨਆਰਆਈ ਗੁਰਿੰਦਰਜੀਤ ਸਿੰਘ ਸੰਮੀ ਨੇ ਸਕੂਲ ਦੇ ਬੱਚਿਆਂ ਦੇ ਲਈ ਸਕੂਲ ਵੈਨ ਭੇਟ ਕੀਤੀ ਹੈ।


ਹੁਣ ਬੱਚਿਆਂ ਨੂੰ ਆਉਣ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਵੇਗੀ। ਕਿਉਂਕਿ ਸਕੂਲ ਦੇ ਛੋਟੇ-ਛੋਟੇ ਪੈਦਲ ਤੁਰ ਕੇ ਸਕੂਲ ਵਿੱਚ ਪਹੁੰਚਦੇ ਸੀ ਅਤੇ ਸਕੂਲ ਵੈਨ ਮਿਲਣ ਦੇ ਨਾਲ ਜਿੱਥੇ ਸਕੂਲ ਤੇ ਛੋਟੇ-ਛੋਟੇ ਬੱਚੇ ਖੁਸ਼ ਹਨ। ਉੱਥੇ ਭਾਵਕ ਹੁੰਦੇ ਵੀ ਵਿਖਾਈ ਦੇ ਰਹੇ ਹਨ ਅਤੇ ਤਸਵੀਰਾਂ ਵੇਖ ਕੇ ਸ਼ਾਇਦ ਇੱਕ ਵਾਰੀ ਤੁਸੀਂ ਵੀ ਭਾਵਕ ਹੋ ਜਾਵੋਗੇ, ਇਹ ਛੋਟੇ-ਛੋਟੇ ਬੱਚਿਆਂ ਦੇ ਸੁਪਨੇ ਵੀ ਹੁੰਦੇ ਹਨ ਪਰ ਉਹ ਜਾਹਰ ਨਹੀਂ ਕਰ ਸਕਦੇ।

 ਇਸ ਮੌਕੇ ਤੇ ਸਕੂਲ ਦੇ ਛੋਟੇ-ਛੋਟੇ ਵਿਦਿਆਰਥੀਆਂ ਭਾਵਕ ਹੁੰਦੇ ਕਿਹਾ ਕਿ ਸਾਡਾ ਵੀ ਸੁਪਨਾ ਸੀ ਕਿ ਅਸੀਂ ਵੀ ਹੋਰਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਤਰ੍ਹਾਂ ਸਕੂਲ ਵੈਨ ਵਿੱਚ ਸਵਾਰ ਹੋ ਕੇ ਸਕੂਲ ਜਾਵਾਂਗੇ ਅਤੇ ਅੱਜ ਉਹ ਸਾਡਾ ਸੁਪਨਾ ਪੂਰਾ ਹੋਇਆ ਹੈ ਅਤੇ ਅਸੀਂ ਹੁਣ ਗਰਮੀ, ਸਰਦੀ, ਮੀਂਹ ਹਨੇਰੀ ਵਿੱਚ ਵੀ ਸਕੂਲ ਵਿੱਚ ਪੜ੍ਹਨ ਲਈ ਆਵਾਂਗੇ। ਉਹਨਾਂ ਨੇ ਪਿੰਡ ਦੇ ਸਰਪੰਚ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।


ਇਸ ਮੌਕੇ ਤੇ ਮੱਲੇਵਾਲ ਪਿੰਡ ਦੇ ਸਰਪੰਚ ਗੁਰਬਚਨ ਸਿੰਘ ਬਿੱਲੂ ਨੇ ਕਿਹਾ ਕੀ ਛੋਟੇ ਛੋਟੇ ਬੱਚੇ ਸੀ ਉਹ ਪੈਦਲ ਤੁਰ ਕੇ ਸਕੂਲ ਪੜ੍ਹਨ ਲਈ ਆਉਂਦੇ ਸੀ ਅਤੇ ਮੇਰੇ ਬੇਟਾ ਜੋ ਕਨੇਡਾ ਵਿੱਚ ਰਹਿੰਦੇ ਹੈ, ਉਸ ਨੇ ਵੈਨ ਦੇ ਲਈ ਪੈਸੇ ਭੇਜੇ ਹਨ ਅਤੇ ਅੱਜ ਸਕੂਲ ਨੂੰ ਇਹ ਵੈਨ ਭੇਟ ਕੀਤੀ ਗਈ ਹੈ। ਤਾਂ ਜੋ ਸਕੂਲ ਦੇ ਬੱਚਿਆਂ ਨੂੰ ਪੜ੍ਹ ਲਿਖਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਉਹਨਾਂ ਕਿਹਾ ਕਿ ਹੋਰ ਵੀ ਐਨਆਰਆਈ ਅੱਗੇ ਆਉਣ ਅਤੇ ਸਕੂਲਾਂ ਦੇ ਬੱਚਿਆਂ ਦੇ ਲਈ ਵਿਸ਼ੇਸ਼ ਉਪਰਾਲੇ ਕਰਨ।

ਇਸ ਮੌਕੇ ਤੇ ਪਿੰਡ ਵਾਸੀ ਮਨਜੀਤ ਸਿੰਘ ਨੇ ਕਿਹਾ ਕਿ ਜੋ ਇਹ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਸ਼ਲਾਗਾ ਯੋਗ ਕਦਮ ਹੈ ਕਿਉਂਕਿ ਛੋਟੇ ਛੋਟੇ ਸਕੂਲ ਦੇ ਵਿਦਿਆਰਥੀ ਪਹਿਲਾਂ ਪੈਦਲ ਪੜਨ ਲਈ ਆਉਂਦੇ ਸੀ ਅਤੇ ਹੁਣ ਇਹਨਾਂ ਨੂੰ ਵੈਨ ਮਿਲ ਗਈ ਹੈ।

ਇਸ ਮੌਕੇ ਤੇ ਸਿੱਖਿਆ ਬਲਾਕ ਅਫਸਰ ਜਗਜੀਤ ਸਿੰਘ ਨੌਹਰਾ ਅਤੇ ਅਧਿਆਪਕ ਸਤਨਾਮ ਸਿੰਘ ਨੇ ਕਿਹਾ ਕਿ ਜੋ ਅੱਜ ਛੋਟੇ ਛੋਟੇ ਵਿਦਿਆਰਥੀਆਂ ਨੂੰ ਸਕੂਲ ਬੈਨ ਮਿਲੀ ਹੈ ਇਸ ਦੇ ਨਾਲ ਇਹ ਬਹੁਤ ਖੁਸ਼ ਹਨ। ਉਹਨਾਂ ਕਿਹਾ ਕਿ ਇਹਨਾਂ ਦੀ ਵੀ ਦਿਲ ਦੀ ਖਵਾਇਸ਼ ਸੀ ਕੀ ਉਹ ਵੀ ਸਕੂਲ ਵੈਨ ਵਿੱਚ ਕਦੇ ਵਿਦਿਆ ਹਾਸਲ ਕਰਨ ਲਈ ਆਉਣਗੇ, ਕਿਉਂਕਿ ਇਹ ਬੱਚੇ ਸਾਰੇ ਹੀ ਗਰੀਬ ਘਰਾਂ ਦੇ ਬੱਚੇ ਹਨ, ਅਤੇ ਜੋ ਪਿੰਡ ਦੇ ਸਰਪੰਚ ਅਤੇ ਉਸ ਦੇ ਬੇਟੇ ਵੱਲੋਂ ਸਕੂਲ ਦੇ ਲਈ ਬੈਨ ਭੇਟ ਕੀਤੀ ਗਈ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਉਨਾਂ ਦੇ ਸਦਕਾ ਬੱਚਿਆਂ ਦੱਸ ਸੁਪਨਾ ਪੂਰਾ ਹੋਇਆ ਹੈ।

Tags:    

Similar News