‘‘ਅਕਾਲੀਆਂ ਕੋਲੋਂ ਇਸ਼ਤਿਹਾਰਾਂ ਦਾ 90 ਲੱਖ ਵਿਆਜ ਸਮੇਤ ਵਸੂਲਿਆ ਜਾਵੇ’’
ਬਲਦੇਵ ਸਿੰਘ ਸਿਰਸਾ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਪੁੱਜੇ, ਜਿੱਥੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਤੇ ਉਹਨਾਂ ਨਾਲ ਗੱਲਬਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਸਾਡੀ ਜਥੇਦਾਰ ਸਾਹਿਬ ਨੇ ਬਹੁਤ ਸਮਾਂ ਸਾਡੀ ਬੜੇ ਧਿਆਨ ਨਾਲ ਗੱਲ ਸੁਣੀ।;
ਅੰਮ੍ਰਿਤਸਰ : ਬਲਦੇਵ ਸਿੰਘ ਸਿਰਸਾ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਪੁੱਜੇ, ਜਿੱਥੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਤੇ ਉਹਨਾਂ ਨਾਲ ਗੱਲਬਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਸਾਡੀ ਜਥੇਦਾਰ ਸਾਹਿਬ ਨੇ ਬਹੁਤ ਸਮਾਂ ਸਾਡੀ ਬੜੇ ਧਿਆਨ ਨਾਲ ਗੱਲ ਸੁਣੀ।
ਉਨ੍ਹਾਂ ਮੰਗ ਪੱਤਰ ਬਾਰੇ ਆਖਿਆ ਕਿ ਸਾਡੇ ਵੱਲੋਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਗਈ ਐ ਕਿ ਸਿਰਸੇ ਸਾਧ ਨੂੰ ਮੁਆਫ਼ੀ ਦੇਣ ਸਮੇਂ ਜਿਹੜੇ 90 ਲੱਖ ਰੁਪਏ ਦੇ ਇਸ਼ਤਿਹਾਰ ਛਪਵਾਏ ਗਏ ਸੀ, ਉਹ ਇਸ਼ਤਹਾਰ ਗੁਰੂ ਕੀ ਗੋਲਕ ਵਿਚੋਂ ਗਏ ਸੀ, ਜੋ ਨਾਜਾਇਜ਼ ਗਏ ਨੇ। ਇਹ ਸਾਰੇ 90 ਲੱਖ ਰੁਪਿਏ ਪਹਿਲਾਂ ਇਹਨਾਂ ਕੋਲੋਂ ਜਿਹੜਾ 18% ਸਮੇਤ ਬਿਆਜ ਵਸੂਲ ਕੀਤਾ ਜਾਣੇ ਚਾਹੀਦੇ ਹਨ।
ਪੱਤਰ ਵਿਚ ਵੀ ਲਿਖਿਆ ਕਿ ਜਿਹੜੇ ਪੰਜ ਆਦਮੀ ਆਹ ਦੋ ਤਿੰਨ ਦਿਨ ਪਹਿਲਾਂ ਕਰਨੈਲ ਸਿੰਘ ਪੰਜੌਲੀ ਪੱਤਰ ਦੇ ਕੇ ਗਏ ਨੇ ਜਥੇਦਾਰ ਨੂੰ ਸੁਖਬੀਰ ਸਿੰਘ ਦੇ ਸੁਖਬੀਰ ਬਾਦਲ ਦੇ ਖਿਲਾਫ ਕਿ ਸਾਰਾ ਕੁੱਝ ਸੁਖਬੀਰ ਸਿੰਘ ਬਾਦਲ ਨੇ ਕੀਤਾ। ਅਸੀਂ ਆਪਣੇ ਪੱਤਰ ਵਿਚ ਲਿਖਿਆ ਏ ਕਿ ਇਹ ਸਾਰੇ ਵੀ ਬਰਾਬਰ ਦੇ ਦੋਸ਼ੀ ਨੇ।
ਬਲਦੇਵ ਸਿਰਸਾ ਨੇ ਆਖਿਆ ਕਿ ਇਨ੍ਹਾਂ ਸਾਰਿਆਂ ਕੋਲੋਂ 90 ਲੱਖ ਰੁਪਏ ਵਿਆਜ਼ ਸਮੇਤ ਵਸੂਲ ਕੇ ਗੁਰੂ ਕੀ ਗੋਲਕ ਵਿਚ ਜਮ੍ਹਾਂ ਕਰਵਾਏ ਜਾਣ। ਉਸ ਤੋਂ ਬਾਅਦ ਹੀ ਇਨ੍ਹਾਂ ਦੀ ਮੁਆਫ਼ੀ ’ਤੇ ਵਿਚਾਰ ਕੀਤਾ ਜਾਵੇ। ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਜਥੇਦਾਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਉਹ ਵਾਹਿਗੁਰੂ ’ਤੇ ਭਰੋਸਾ ਰੱਖਣ, ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।