ਨਾਭਾ ਜੇਲ੍ਹ ਬਾਹਰ ਅਕਾਲੀ ਆਗੂਆਂ ਦਾ ਪਿਆ ਪੁਲਿਸ ਨਾਲ ਪੇਚਾ

ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨਾਭਾ ਦੀ ਨਵੀਂ ਜਿਲਾਂ ਜੇਲ੍ਹ 'ਚ ਬੰਦ ਨੇ।ਜਿਹਨਾਂ ਨੂੰ ਮਿਲਣ ਦੇ ਲਈ ਹਰ ਰੋਜ ਕੋਈ ਨਾ ਕੋਈ ਅਕਾਲੀ ਆਗੂ ਪਹੁੰਚ ਰਹੇ ਨੇ।

Update: 2025-08-21 10:45 GMT

ਨਾਭਾ (ਵਿਵੇਕ ਕੁਮਾਰ): ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨਾਭਾ ਦੀ ਨਵੀਂ ਜਿਲਾਂ ਜੇਲ੍ਹ 'ਚ ਬੰਦ ਨੇ।ਜਿਹਨਾਂ ਨੂੰ ਮਿਲਣ ਦੇ ਲਈ ਹਰ ਰੋਜ ਕੋਈ ਨਾ ਕੋਈ ਅਕਾਲੀ ਆਗੂ ਪਹੁੰਚ ਰਹੇ ਨੇ। ਜਿਥੇ ਪਰਸੋ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਜੇਲ੍ਹ ਪ੍ਰਸ਼ਾਸਨ ਦੇ ਨਾਲ ਬਹਿੰਸ ਹੋਈ ਅਤੇ ਜੇਲ੍ਹ ਪ੍ਰਸ਼ਾਸਨ ਦੇ ਵਲੋਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ।

ਅੱਜ ਵੀ ਇਸੀ ਕੜੀ ਤਹਿਤ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਲਖਬੀਰ ਸਿੰਘ ਲੋਧੀਨੰਗਲ ਆਪਣੇ ਸਮਰਥਕਾਂ ਸਮੇਤ ਨਾਭਾ ਜੇਲ੍ਹ ਪਹੁੰਚੇ। ਜਿਥੇ ਪੁਲਿਸ ਦੇ ਵੱਲੋਂ ਉਨਾਂ ਨੂੰ ਜੇਲ ਦੇ ਬਾਹਰ ਹੀ ਗੇਟ 'ਤੇ ਰੋਕ ਲਿਆ ਗਿਆ। ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਆਪਣੇ ਸਾਥੀਆਂ ਸਮੇਤ ਜੇਲ ਦੇ ਬਾਹਰ ਹੀ ਗੇਟ ਤੇ ਬੈਠ ਗਏ ਅਤੇ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤਾ ਗਈ। ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਜੇਲ ਦੇ ਗੇਟ 'ਤੇ ਪੰਜਾਬ ਪੁਲਿਸ ਅਤੇ ਜੇਲ ਦੇ ਮੁਲਾਜ਼ਮਾਂ ਦੇ ਨਾਲ ਬਹਿਸ ਬਾਜੀ ਵੀ ਕਰਦੇ ਵਿਖਾਈ ਦਿੱਤੇ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕੀ ਸਾਨੂੰ ਪਤਾ ਲਗਾ ਸੀ ਕਿ ਜੇਲ੍ਹ ਪ੍ਰਸ਼ਾਸਨ ਅੱਜ ਸਭ ਦੀ ਕੈਦੀਆਂ ਦੇ ਨਾਲ ਮੁਲਾਕਾਤ ਕਰਵਾ ਰਹੇ ਨੇ ਜਿਸ ਕਰਕੇ ਅਸੀਂ ਸਾਰੇ ਇਕੱਠੇ ਹੋਕੇ ਮਜੀਠੀਆ ਨਾਲ ਮਿਲਣ ਦੇ ਲਈ ਆਏ ਸੀ। ਇਸ ਦੇ ਨਾਲ ਹੀ ਓਹਨਾ ਕਿਹਾ ਕੀ ਇਕ ਪਾਸੇ ਸੌਦਾ ਸਾਧ ਰਾਮ ਰਹੀਮ ਹੈ ਜਿਸਨੂੰ ਹਰ ਮਹੀਨੇ 40-40 ਦਿਨਾਂ ਦੀ ਪੈਰੋਲ ਦਿੱਤੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਬਿਕਰਮ ਮਜੀਠੀਆ ਜਿਸ ਦੇ ਕੋਲੋਂ ਕੁੱਝ ਮਿਲਿਆ ਵੀ ਨਹੀਂ ਉਸਦੇ ਨੂੰ ਬੰਦ ਕਰਕੇ ਰੱਖਿਆ ਗਿਆ ਹੈ।ਇਸ ਤੋਂ ਇਲਾਵਾ ਓਹਨਾ ਪੰਜਾਬ ਸਰਕਾਰ 'ਤੇ ਨਿਸ਼ਾਨੇ ਨਿਸ਼ਾਨੇ ਸਾਧਦੇ ਹੋਏ ਕਿਹਾ ਕੀ ਪੰਜਾਬ ਸਰਕਾਰ ਜਾਣ ਬੁਝ ਕੇ ਅਕਾਲੀ ਆਗੂਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।

Tags:    

Similar News