ਅਜਨਾਲਾ ਕਾਂਡ ਦੇ ਦੋਸ਼ੀ ਅਮਨਾ ਨੂੰ ਪਿੰਡ ਪੰਜ ਗਰਾਇਆ ਤੋਂ ਕੀਤਾ ਗ੍ਰਿਫਤਾਰ
ਮਾਮਲਾ 2023 ਦੇ ਅਜਨਾਲਾ ਕਾਂਡ ਨਾਲ ਜੁੜਿਆ ਸਾਹਮਣੇ ਆਇਆ ਹੈ ਜਿਸ ਵਿਚ ਅਜਨਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਹਥ ਲਗੀ ਹੈ ਅਤੇ ਉਹਨਾ ਅਜਨਾਲਾ ਕਾਂਡ ਦੇ ਦੌਸ਼ੀ ਅਮਨ ਸਿੰਘ ਅਮਨਾ ਨੂੰ ਉਸਦੇ ਘਰ ਕੋਟਕਪੂਰਾ ਦੇ ਪਿੰਡ ਪੰਜ ਘਰਾਇਆ ਤੋ ਗਿਰਫਤਾਰ ਕਰ ਅਦਾਲਤ ਚੋ ਰਿਮਾਂਡ ਹਾਸਿਲ ਕੀਤਾ ਹੈ।
By : Makhan shah
Update: 2025-03-22 13:40 GMT
ਅੰਮ੍ਰਿਤਸਰ : ਮਾਮਲਾ 2023 ਦੇ ਅਜਨਾਲਾ ਕਾਂਡ ਨਾਲ ਜੁੜਿਆ ਸਾਹਮਣੇ ਆਇਆ ਹੈ ਜਿਸ ਵਿਚ ਅਜਨਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਹਥ ਲਗੀ ਹੈ ਅਤੇ ਉਹਨਾ ਅਜਨਾਲਾ ਕਾਂਡ ਦੇ ਦੌਸ਼ੀ ਅਮਨ ਸਿੰਘ ਅਮਨਾ ਨੂੰ ਉਸਦੇ ਘਰ ਕੋਟਕਪੂਰਾ ਦੇ ਪਿੰਡ ਪੰਜ ਘਰਾਇਆ ਤੋ ਗਿਰਫਤਾਰ ਕਰ ਅਦਾਲਤ ਚੋ ਰਿਮਾਂਡ ਹਾਸਿਲ ਕੀਤਾ ਹੈ।
ਜਿਸ ਸੰਬਧੀ ਜਾਣਕਾਰੀ ਦਿੰਦਿਆ ਅਜਨਾਲਾ ਦੇ ਡੀਐਸਪੀ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ 2023 ਵਿਚ ਅਜਨਾਲਾ ਥਾਣਾ ਵਿਚ ਹੋਏ ਹਮਲੇ ਦੋਰਾਨ ਅਮ੍ਰਿਤਪਾਲ ਅਤੇ ਉਸਦੇ ਸਾਥੀਆ ਵਲੋ ਜੋ ਹੁੜਦੰਗ ਮਚਾਉਦਿਆ ਪੁਲਿਸ ਦੇ ਆਲਾ ਅਧਿਕਾਰੀਆ ਨੂੰ ਸਟਾ ਲਾਇਆ ਸਨ ਅਤੇ ਪੁਲਿਸ ਮੁਲਾਜਮਾ ਨੂੰ ਜਖਮੀ ਕੀਤਾ ਸੀ ਜਿਹਨਾ ਉਪਰ 307 ਦਾ ਮੁਕਦਮਾ ਦਰਜ ਸੀ ਉਹਦਾ ਇਕ ਆਰੋਪੀ ਅਮਨ ਸਿੰਘ ਅਮਨਾ ਨੂੰ ਉਸਦੀ ਰਿਹਾਇਸ਼ ਕੋਟਕਪੂਰਾ ਦੇ ਪਿੰਡ ਪੰਜ ਘਰਾਇਆ ਤੋ ਗਿਰਫਤਾਰ ਕਰ ਅਦਾਲਤ ਵਿਚ ਪੇਸ਼ ਕਰ 25 ਤਾਰੀਖ ਤਕ ਦਾ ਰਿਮਾਂਡ ਹਾਸਿਲ ਕੀਤਾ ਹੈ ਜੋ ਕਿ ਪੁਛਗਿਛ ਦੋਰਾਨ ਹੌਰ ਖੁਲਾਸੇ ਹੋਣ ਦੀ ਉਮੀਦ ਜਤਾਈ ਜਾਂਦੀ ਹੈ।