‘‘ਮੌਤ ਮਗਰੋਂ ਮੇਰੀ ਮ੍ਰਿਤਕ ਦੇਹ ਕਿਸਾਨ ਮੋਰਚੇ ’ਚ ਰੱਖੀ ਜਾਵੇ’’

ਖਨੌਰੀ ਬਾਰਡਰ ਵਿਖੇ ਦਿਲ ਦੌਰਾ ਪੈਣ ਤੋਂ ਬਾਅਦ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਨੇ। ਭਾਵੇਂ ਕਿ ਹੁਣ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਕੁੱਝ ਠੀਕ ਦੱਸੀ ਜਾ ਰਹੀ ਐ ਪਰ ਇਸ ਦੌਰਾਨ ਹਸਪਤਾਲ ਵਿਚੋਂ ਉਨ੍ਹਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਏ, ਜਿਸ ਵਿਚ ਉਨ੍ਹਾਂ ਮੌਤ ਤੋਂ ਬਾਅਦ ਆਪਣੇ ਸਰੀਰ ਨੂੰ ਮੋਰਚੇ ਵਿਚ ਰੱਖਣ ਦੀ ਗੱਲ ਆਖੀ ਐ।;

Update: 2025-02-13 06:47 GMT

ਪਟਿਆਲਾ : ਖਨੌਰੀ ਬਾਰਡਰ ਵਿਖੇ ਦਿਲ ਦੌਰਾ ਪੈਣ ਤੋਂ ਬਾਅਦ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਨੇ। ਭਾਵੇਂ ਕਿ ਹੁਣ ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਕੁੱਝ ਠੀਕ ਦੱਸੀ ਜਾ ਰਹੀ ਐ ਪਰ ਇਸ ਦੌਰਾਨ ਹਸਪਤਾਲ ਵਿਚੋਂ ਉਨ੍ਹਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਏ, ਜਿਸ ਵਿਚ ਉਨ੍ਹਾਂ ਮੌਤ ਤੋਂ ਬਾਅਦ ਆਪਣੇ ਸਰੀਰ ਨੂੰ ਮੋਰਚੇ ਵਿਚ ਰੱਖਣ ਦੀ ਗੱਲ ਆਖੀ ਐ।


ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਬੀਤੇ ਕੱਲ੍ਹ ਦਿਲ ਦੌਰਾ ਪੈਣ ਮਗਰੋਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਸਿਹਤ ਹੁਣ ਠੀਕ ਦੱਸੀ ਜਾ ਰਹੀ ਐ ਪਰ ਇਸ ਦੌਰਾਨ ਉਨ੍ਹਾਂ ਦਾ ਇਕ ਬਿਆਨ ਸਾਹਮਣੇ ਆਇਆ ਏ, ਜਿਸ ਵਿਚ ਉਨ੍ਹਾਂ ਵੱਲੋਂ ਕਿਹਾ ਗਿਆ ੲੈ ਕਿ ਜੇਕਰ ਉਹ ਠੀਕ ਹੁੰਦੇ ਨੇ ਤਾਂ ਉਹ ਤੁਰੰਤ ਮੋਰਚੇ ਵਿਚ ਵਾਪਸ ਜਾਣਗੇ ਅਤੇ ਜੇਕਰ ਉਨ੍ਹਾਂ ਦੀ ਮੌਤ ਹੋ ਜਾਂਦੀ ਐ ਤਾਂ ਵੀ ਉਨ੍ਹਾਂ ਦਾ ਮ੍ਰਿਤਕ ਸਰੀਰ ਮੋਰਚੇ ਵਿਚ ਉਦੋਂ ਤੱਕ ਰੱਖਿਆ ਜਾਵੇ ਜਦੋਂ ਤੱਕ ਮੋਰਚੇ ਦੀ ਜਿੱਤ ਨਹੀਂ ਹੁੰਦੀ।



ਦੱਸ ਦਈਏ ਕਿ 21 ਦਿਨ ਪਹਿਲਾਂ ਵੀ ਬਲਦੇਵ ਸਿੰਘ ਸਿਰਸਾ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਤੋਂ ਉਨ੍ਹਾਂ ਨੇ ਸਟੰਟ ਪਵਾਇਆ ਸੀ। ਫਿਲਹਾਲ ਉਹ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਆਈਸੀਯੂ ਵਿਚ ਭਰਤੀ ਕੀਤੇ ਹੋਏ ਨੇ।

Tags:    

Similar News