ਧੁੰਦ ਕਾਰਨ ਕਾਰ 'ਤੇ ਪਲਟਿਆ ਕਿੰਨੂਆਂ ਨਾਲ ਭਰਿਆ ਟਰੱਕ

ਪੰਜਾਬ 'ਚ ਲਗਾਤਾਰ ਪਿੱਛਲੇ ਕੁੱਝ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਅਤੇ ਇਸ ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਰੋਜ਼ਾਨਾ ਕਿ ਵੱਡੇ ਹਾਦਸੇ ਵਾਪਰ ਰਹੇ ਨੇ। ਅਜਿਹਾ ਹੀ ਇਕ ਮਾਮਲਾ ਹੁਣ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਸੰਘਣੀ ਧੁੰਦ ਅਤੇ ਤੇਜ਼ ਰਫ਼ਤਾਰ ਕਾਰਨ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਇੱਕ ਕਿੰਨੂਆਂ ਨਾਲ ਭਰਿਆ ਟਰੱਕ ਇੱਕ ਕਾਰ ਦੇ ਉੱਪਰ ਪਲਟ ਗਿਆ।;

Update: 2025-01-09 14:44 GMT

ਗੁਰਦਾਸਪੁਰ (ਵਿਵੇਕ): ਪੰਜਾਬ 'ਚ ਲਗਾਤਾਰ ਪਿਛਲੇ ਕੁੱਝ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਅਤੇ ਇਸ ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਰੋਜ਼ਾਨਾ ਕਿ ਵੱਡੇ ਹਾਦਸੇ ਵਾਪਰ ਰਹੇ ਨੇ। ਅਜਿਹਾ ਹੀ ਇਕ ਮਾਮਲਾ ਹੁਣ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਸੰਘਣੀ ਧੁੰਦ ਅਤੇ ਤੇਜ਼ ਰਫ਼ਤਾਰ ਕਾਰਨ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਇੱਕ ਕਿੰਨੂਆਂ ਨਾਲ ਭਰਿਆ ਟਰੱਕ ਇੱਕ ਕਾਰ ਦੇ ਉੱਪਰ ਪਲਟ ਗਿਆ।

ਇਸ ਹਾਦਸੇ 'ਚ ਕਾਰ 'ਚ ਸਵਾਰ 2 ਨੌਜਵਾਨਾਂ ਦੀ ਜਾਨ ਵਾਲ-ਵਾਲ ਬਚੀ ਹੈ। ਇਸ ਹਾਦਸੇ ’ਚ ਟਰੱਕ ਚਾਲਕ ਵੀ ਜ਼ਖ਼ਮੀ ਹੋ ਗਿਆ ਹੈ। ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਕਾਰ ’ਚੋਂ ਜ਼ਖ਼ਮੀਆਂ ਨੂੰ ਕੱਢ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।

ਇਸ ਬਾਬਤ ਹੋਰ ਜਾਣਕਾਰੀ ਦਿੰਦੇ ਹੋਏ ਟਰੱਕ 'ਚ ਸਵਾਰ ਨੌਜਵਾਨ ਲੱਕੀ ਨੇ ਦੱਸਿਆ ਕਿ ਉਹ ਅਬੋਹਰ ਤੋਂ ਕਿੰਨੂੰ ਲੈਕੇ ਜੰਮੂ ਜਾ ਰਹੇ ਸਨ ਅਤੇ ਸਵੇਰੇ ਧੁੰਦ ਜਿਆਦਾ ਅਤੇ ਰਫਤਾਰ ਤੇਜ਼ ਹੋਣ ਕਾਰਨ ਡਰਾਈਵਰ ਮੋਨੂੰ ਤੋਂ ਟਰੱਕ ਕੰਟਰੋਲ ਨਹੀਂ ਹੋਇਆ ਅਤੇ ਪਠਾਨਕੋਟ ਨੂੰ ਮੁੜਦੇ ਸਮੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਕਾਰ 'ਤੇ ਡਿੱਗ ਗਿਆ। ਇਸ ਕਾਰਨ ਕਿੰਨੂਆਂ ਨਾਲ ਭਰੇ ਟਰੱਕ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਲਾਕਿ ਗ੍ਰੀਮਤ ਰਹੀ ਕੀ ਇਸ ਹਾਦਸੇ 'ਚ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।

Tags:    

Similar News