ਟੋਪੀ ਵਾਲੇ ਚੋਰ ਨੇ ਲੁਧਿਆਣਾ ’ਚ ਮਚਾਈ ਦਹਿਸ਼ਤ, ਮਿੰਟਾਂ ’ਚ ਹੋ ਜਾਂਦੈ ਫ਼ਰਾਰ

ਲੁਧਿਆਣਾ ਵਿਚ ਟੋਪੀ ਵਾਲੇ ਚੋਰ ਨੇ ਕਾਫ਼ੀ ਦਹਿਸ਼ਤ ਮਚਾਈ ਹੋਈ ਐ ਜੋ ਕਈ ਦੁਕਾਨਾਂ ਵਿਚ ਚੋਰੀ ਕਰ ਚੁੱਕਿਆ ਏ ਅਤੇ ਪੁਲਿਸ ਲਈ ਇਸ ਸਮੇਂ ਸਿਰਦਰਦ ਬਣਿਆ ਹੋਇਆ ਏ। ਲੁਧਿਆਣਾ ਵਿਚ ਸਿਲਵਰ ਰੰਗ ਦੇ ਸਪਲੈਂਡਰ ’ਤੇ ਘੁੰਮਣ ਵਾਲਾ ਇਹ ਚੋਰ ਪਿਛਲੇ ਦੋ ਦਿਨਾਂ ਦੇ ਅੰਦਰ ਹੀ ਤਿੰਨ ਚੋਰੀਆਂ ਕਰ ਚੁੱਕਿਆ ਏ,;

Update: 2024-08-18 06:46 GMT

ਲੁਧਿਆਣਾ : ਲੁਧਿਆਣਾ ਵਿਚ ਟੋਪੀ ਵਾਲੇ ਚੋਰ ਨੇ ਕਾਫ਼ੀ ਦਹਿਸ਼ਤ ਮਚਾਈ ਹੋਈ ਐ ਜੋ ਕਈ ਦੁਕਾਨਾਂ ਵਿਚ ਚੋਰੀ ਕਰ ਚੁੱਕਿਆ ਏ ਅਤੇ ਪੁਲਿਸ ਲਈ ਇਸ ਸਮੇਂ ਸਿਰਦਰਦ ਬਣਿਆ ਹੋਇਆ ਏ। ਲੁਧਿਆਣਾ ਵਿਚ ਸਿਲਵਰ ਰੰਗ ਦੇ ਸਪਲੈਂਡਰ ’ਤੇ ਘੁੰਮਣ ਵਾਲਾ ਇਹ ਚੋਰ ਪਿਛਲੇ ਦੋ ਦਿਨਾਂ ਦੇ ਅੰਦਰ ਹੀ ਤਿੰਨ ਚੋਰੀਆਂ ਕਰ ਚੁੱਕਿਆ ਏ, ਜਦਕਿ ਇਸ ਤੋਂ ਪਹਿਲਾਂ ਉਸ ਨੇ ਕਾਕੋਵਾਲ ਰੋਡ ’ਤੇ ਵੀ ਕਈ ਚੋਰੀਆਂ ਨੂੰ ਅੰਜ਼ਾਮ ਦਿੱਤਾ।

ਲੁਧਿਆਣਾ ਵਿਚ ਟੋਪੀ ਵਾਲੇ ਚੋਰ ਨੇ ਦੁਕਾਨਦਾਰਾਂ ਵਿਚ ਦਹਿਸ਼ਤ ਮਚਾਈ ਹੋਈ ਐ ਕਿਉਂਕਿ ਇਹ ਸ਼ਾਤਿਰ ਚੋਰ ਕਈ ਦੁਕਾਨਾਂ ਵਿਚ ਚੋਰੀਆਂ ਕਰ ਚੁੱਕਿਆ ਏ ਅਤੇ ਹਾਲੇ ਤੱਕ ਪੁਲਿਸ ਦੇ ਹੱਥ ਨਹੀਂ ਆ ਸਕਿਆ। ਚੋਰੀ ਦਾ ਪਹਿਲਾ ਮਾਮਲਾ ਜਨਕਪੁਰੀ ਤੋਂ ਸਾਹਮਣੇ ਆਇਆ ਏ, ਜਿੱਥੇ ਦੁਪਹਿਰ ਦੇ ਸਮੇਂ ਇਸ ਚੋਰ ਨੇ ਆਰਕੇ ਮੋਬਾਇਲ ਟੈਲੀਕਾਮ ਐਂਡ ਮਨੀ ਟਰਾਂਸਫਰ ਦੀ ਦੁਕਾਨ ਦਾ ਸ਼ੀਸ਼ਾ ਤੋੜ ਕੇ 60 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।

ਦੁਕਾਨਦਾਰ ਸੰਦੀਪ ਕੁਮਾਰ ਉਰਫ਼ ਸੰਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦੁਕਾਨ ਦਾ ਸ਼ੀਸ਼ੇ ਵਾਲਾ ਦਰਵਾਜ਼ਾ ਬੰਦ ਕਰਕੇ ਖਾਣਾ ਖਾਣ ਲਈ ਘਰ ਗਿਆ ਸੀ। ਉਸ ਤੋਂ ਬਾਅਦ ਸਿਰ ’ਤੇ ਲਾਲ ਟੋਪੀ ਵਾਲਾ ਚੋਰ ਸਿਲਵਰ ਰੰਗ ਦੇ ਸਪਲੈਂਡਰ ’ਤੇ ਸਵਾਰ ਹੋ ਕੇ ਦੁਕਾਨ ਦੇ ਬਾਹਰ ਆਇਆ, ਜਿਸ ਨੇ ਸ਼ੀਸ਼ੇ ਦਾ ਗੇਟ ਤੋੜ ਕੇ ਦੁਕਾਨ ਵਿਚ 60 ਹਜ਼ਾਰ ਰੁਪਏ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਿਆ। ਸੰਨੀ ਨੇ ਆਖਿਆ ਕਿ ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਗੱਲੇ ਵਿਚੋਂ ਪੈਸੇ ਗਾਇਬ ਸਨ। ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਸਾਰਾ ਮਾਮਲਾ ਪਤਾ ਚੱਲਿਆ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਐ।

ਇਸੇ ਤਰ੍ਹਾਂ ਸ਼ਿੰਗਾਰ ਰੋਡ ’ਤੇ ਵੀ ਇਸ ਟੋਪੀ ਵਾਲੇ ਚੋਰ ਨੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਉਸ ਨੇ ਮਹਿਜ਼ 20 ਮਿੰਟਾਂ ਦੇ ਅੰਦਰ ਹੀ ਦੋ ਦੁਕਾਨਾਂ ’ਤੇ ਚੋਰੀ ਕੀਤੀ। ਚੋਰ ਨੇ ਜਿਊਲਰ ਦੀ ਦੁਕਾਨ ਤੋਂ ਚਾਂਦੀ ਅਤੇ ਮਨੀ ਟਰਾਂਸਫਰ ਦੀ ਦੁਕਾਨ ਤੋਂ ਕਰੀਬ 2 ਲੱਖ ਰੁਪਏ ਕੈਸ਼ ਚੋਰੀ ਕਰ ਲਿਆ। ਇਹ ਵਾਰਦਾਤ ਪੁਲਿਸ ਚੌਂਕੀ ਧਰਮਪੁਰਾ ਤੋਂ ਕੁੱਝ ਕਦਮ ਦੀ ਦੂਰੀ ’ਤੇ ਹੋਈ ਪਰ ਪੁਲਿਸ ਨੂੰ ਕੁੱਝ ਪਤਾ ਨਹੀਂ ਚੱਲ ਸਕਿਆ। ਦੋਵੇਂ ਵਾਰਦਾਤਾਂ ਵਿਚ ਚੋਰ ਵੱਲੋਂ ਸ਼ੀਸ਼ੇ ਵਾਲੇ ਦਰਵਾਜ਼ੇ ਤੋੜ ਕੇ ਚੋਰੀ ਕੀਤੀ ਗਈ।

ਦੱਸ ਦਈਏ ਕਿ ਚੋਰ ਦੀ ਕਾਕੋਵਾਲ ਰੋਡ ਤੋਂ ਵੀ ਇਕ ਵੀਡੀਓ ਸਾਹਮਣੇ ਆਈ ਐ, ਜਿੱਥੇ ਉਸ ਨੇ ਇਕ ਦੁਕਾਨ ਵਿਚ ਚੋਰੀ ਕੀਤੀ। ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਵੀਡੀਓ ਦੇ ਆਧਾਰ ’ਤੇ ਸ਼ਾਤਿਰ ਚੋਰ ਦੀ ਭਾਲ ਕੀਤੀ ਜਾ ਰਹੀ ਐ।

Tags:    

Similar News