ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਬਰਨਾਲਾ ਰੋੜ 'ਤੇ ਪਿੰਡ ਧੂੜਕੋਟ ਟਾਹਲੀ ਵਾਲੇ ਪਾਸੇ ਜਾ ਰਹੀ ਬਾਈਕ ਨੂੰ ਪਿਛਿਓਂ ਕਾਰ ਵਾਲੇ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇਨ੍ਹੀ ਭਿਆਨਕ ਸੀ ਕਿ ਬਾਈਕ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਤੇ ਬਾਈਕ ਤੇ ਹੀ ਸਵਾਰ ਦੂਜਾ ਸਖ਼ਸ਼ ਗੰਭੀਰ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਦੇ ਲਈ ਮੋਗਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ। ਮ੍ਰਿਤਕ ਮੋਗਾ ਦੇ ਤੱਖਤੁਪੂਰਾ ਦਾ ਰਹਿਣ ਵਾਲਾ ਦੱਸ਼ਿਆ ਜਾ ਰਿਹਾ ਹੈ।;

Update: 2025-02-11 06:18 GMT

ਮੋਗਾ, ਕਵਿਤਾ : ਬਰਨਾਲਾ ਰੋੜ 'ਤੇ ਪਿੰਡ ਧੂੜਕੋਟ ਟਾਹਲੀ ਵਾਲੇ ਪਾਸੇ ਜਾ ਰਹੀ ਬਾਈਕ ਨੂੰ ਪਿਛਿਓਂ ਕਾਰ ਵਾਲੇ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇਨ੍ਹੀ ਭਿਆਨਕ ਸੀ ਕਿ ਬਾਈਕ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਤੇ ਬਾਈਕ ਤੇ ਹੀ ਸਵਾਰ ਦੂਜਾ ਸਖ਼ਸ਼ ਗੰਭੀਰ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਦੇ ਲਈ ਮੋਗਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ। ਮ੍ਰਿਤਕ ਮੋਗਾ ਦੇ ਤੱਖਤੁਪੂਰਾ ਦਾ ਰਹਿਣ ਵਾਲਾ ਦੱਸ਼ਿਆ ਜਾ ਰਿਹਾ ਹੈ।

ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੇ ਸਰਪੰਚ ਤੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ 58 ਸਾਲਾਂ ਮ੍ਰਿਤਕ ਦਾ ਨਾਮ ਰਣਜੀਤ ਸਿੰਘ ਤੇ ਓਹ ਤੱਖਤੁਪੂਰਾ ਦਾ ਰਹਿਣ ਵਾਲਾ ਹੈ ਅਤੇ ਓਹ ਹਲਵਾਈ ਦਾ ਕੰਮ ਕਰਦਾ ਸੀ ਜੋ ਕਿ ਆਪਣੇ ਸਾਥੀ ਵਿਕਾਸ ਯਾਦਵ ਦੇ ਨਾਲ ਦਵਾਈਆਂ ਲੈਣ ਲਈ ਮੋਗਾ ਜਾ ਰਿਹਾ ਸੀ ਤੇ ਰਾਹ ਵਿੱਚ ਹੀ ਪਿਛਿਓਂ ਆ ਰਹੀ ਗੱਡੀ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਓਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਕਬਜੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤੀ ਗਈ ਹੈ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ। ਜਾਂਚ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Tags:    

Similar News