ਸਰਕਾਰੀ ਸਕੂਲ ਕੋਲ ਲੱਗੀ ਅੱਗ, ਬੱਚਿਆਂ ਨੂੰ ਸਕੂਲ ’ਚੋਂ ਕੱਢਿਆ

ਜਲੰਧਰ ਦੀ ਕਸਬਾ ਆਦਮਪੁਰ ਦੇ ਪਿੰਡ ਅਲਾਵਲਪੁਰ ਦੇ ਕੋਲ ਪੈਂਦੇ ਸਕੂਲ ਦੇ ਕੋਲ ਭਾਰੀ ਅੱਗ ਲੱਗ ਗਈ, ਜਿਸ ਦਾ ਧੂੰਆਂ ਇੰਨਾ ਕੁ ਜ਼ਿਆਦਾ ਸੀ ਕਿ ਨਾਲ ਲੱਗਦੇ ਸਕੂਲ ਦੇ ਬੱਚਿਆਂ ਨੂੰ ਰੈਸਕਿਊ ਕਰ ਕੇ ਉਥੋਂ ਬਾਹਰ ਕੱਢਿਆ ਗਿਆ।;

Update: 2025-01-20 12:29 GMT

ਜਲੰਧਰ : ਜਲੰਧਰ ਦੀ ਕਸਬਾ ਆਦਮਪੁਰ ਦੇ ਪਿੰਡ ਅਲਾਵਲਪੁਰ ਦੇ ਕੋਲ ਪੈਂਦੇ ਸਕੂਲ ਦੇ ਕੋਲ ਭਾਰੀ ਅੱਗ ਲੱਗ ਗਈ, ਜਿਸ ਦਾ ਧੂੰਆਂ ਇੰਨਾ ਕੁ ਜ਼ਿਆਦਾ ਸੀ ਕਿ ਨਾਲ ਲੱਗਦੇ ਸਕੂਲ ਦੇ ਬੱਚਿਆਂ ਨੂੰ ਰੈਸਕਿਊ ਕਰ ਕੇ ਉਥੋਂ ਬਾਹਰ ਕੱਢਿਆ ਗਿਆ।

ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਜਲੰਧਰ ਦੇ ਕਸਬਾ ਆਦਮਪੁਰ ਦੇ ਪਿੰਡ ਅਲਾਵਲਪੁਰ ਦੇ ਕੋਲ ਪੈਂਦੇ ਸਕੂਲ ਦੇ ਕੋਲ ਗੰਨੇ ਦੀ ਵੇਸਟੇਜ਼ ਕਾਫੀ ਮਾਤਰਾ ਦੇ ਵਿੱਚ ਪਈ ਸੀ, ਜਿਸ ਨੂੰ ਅੱਗ ਲੱਗਣ ਦੇ ਕਾਰਨ ਹੀ ਹਫੜਾ ਤਫੜੀ ਮੱਚੀ ਕਿਉਂਕਿ ਹੌਲੀ ਹੌਲੀ ਅੱਗ ਇੰਨੀ ਕੁ ਭਿਆਨਕ ਹੋ ਗਈ ਕਿ ਨਾਲ ਲੱਗਦੇ ਸਕੂਲ ਅਤੇ ਇਲਾਕੇ ਦੇ ਲੋਕਾਂ ਨੂੰ ਘਰ ਦੇ ਵਿੱਚੋਂ ਬਾਹਰ ਨਿਕਲਣ ਦੀ ਅਪੀਲ ਕਰਨੀ ਪਈ।

ਮੌਕੇ ‘ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਦਮਪੁਰ ਦੇ ਅਲਾਵਲਪੁਰ ਦੀ ਇਹ ਘਟਨਾ ਹਾਈ ਵੋਲਟੇਜ ਤਾਰ ਤੋਂ ਨਿਕਲੀ ਚਿੰਗਾਰੀ ਦੇ ਕਾਰਨ ਵਾਪਰੀ, ਜਿਸ ਕਾਰਨ ਗੰਨੇ ਦੀ ਵੇਸਟ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਜਿਸ ਟਰਾਲੀ ਦੇ ਵਿੱਚ ਗੰਨੇ ਦੇ ਵੇਸਟੇਜ਼ ਪਈ ਹੋਈ ਸੀ, ਉਹ ਟਰਾਲੀ ਵੀ ਸੜ ਕ ਸੁਆਹ ਹੋ ਗਈ ਜਦਕਿ ਉਸ ਦੇ ਉੱਪਰ ਬੈਠਾ ਟਰੈਕਟਰ ਚਾਲਕ ਵਾਲ ਵਾਲ ਬਚ ਗਿਆ। ਅੱਗ ਨੂੰ ਕੁਝ ਘੰਟਿਆਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਕਾਬੂ ਪਾ ਲਿਆ ਗਿਆ।


Tags:    

Similar News