ਇਸ ਨੌਜਵਾਨ ਦੇ ਘਰ ਹੋਈ ਨੋਟਾਂ ਦੀ ਬਰਸਾਤ!
ਕਹਿੰਦੇ ਨੇ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ,,,ਪਰ ਇਹ ਕਹਾਵਤ ਉਸ ਸਮੇਂ ਸੱਚ ਹੋ ਨਿਬੜੀ ਜਦੋਂ ਬਟਾਲਾ ਦੇ ਰਹਿਣ ਵਾਲੇ ਇਕ ਨੌਜਵਾਨ ਦੀਪਕ ਕੁਮਾਰ ਦੇ ਘਰ ਨੋਟਾਂ ਦੀ ਬਰਸਾਤ ਹੋ ਗਈ। ਉਸ ਨੇ ਸੋਚਿਆ ਵੀ ਨਹੀਂ ਸੀ ਕਿ ਰੱਬ ਇਸ ਤਰ੍ਹਾਂ ਛੱਪੜ ਪਾੜ ਕੇ ਉਸ ਦੇ ਘਰ ਦੌਲਤ ਸੁੱਟੇਗਾ।;
ਬਟਾਲਾ : ਕਹਿੰਦੇ ਨੇ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ,,,ਪਰ ਇਹ ਕਹਾਵਤ ਉਸ ਸਮੇਂ ਸੱਚ ਹੋ ਨਿਬੜੀ ਜਦੋਂ ਬਟਾਲਾ ਦੇ ਰਹਿਣ ਵਾਲੇ ਇਕ ਨੌਜਵਾਨ ਦੀਪਕ ਕੁਮਾਰ ਦੇ ਘਰ ਨੋਟਾਂ ਦੀ ਬਰਸਾਤ ਹੋ ਗਈ। ਉਸ ਨੇ ਸੋਚਿਆ ਵੀ ਨਹੀਂ ਸੀ ਕਿ ਰੱਬ ਇਸ ਤਰ੍ਹਾਂ ਛੱਪੜ ਪਾੜ ਕੇ ਉਸ ਦੇ ਘਰ ਦੌਲਤ ਸੁੱਟੇਗਾ।
ਬਟਾਲਾ ਦੇ ਰਹਿਣ ਵਾਲੇ ਦੀਪਕ ਕੁਮਾਰ ਦੀ ਖ਼ੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਾ ਰਿਹਾ ਜਦੋਂ ਉਸ ਨੂੰ ਮਹਿਜ਼ 100 ਰੁਪਏ ਦੇ ਲਾਟਰੀ ਟਿਕਟ ’ਤੇ 15 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਦੀਪਕ ਨੇ ਇਹ ਟਿਕਟ ਦੋ ਦਿਨ ਪਹਿਲਾਂ ਹੀ ਬਟਾਲਾ ਦੇ ਇਕ ਸਟਾਲ ਤੋਂ ਖ਼ਰੀਦੀ ਸੀ। ਇਸ ਮੌਕੇ ਗੱਲਬਾਤ ਕਰਦਿਆਂ ਲਾਟਰੀ ਵਿਜੇਤਾ ਦੀਪਕ ਕੁਮਾਰ ਨੇ ਆਖਿਆ ਕਿ ਉਸ ਨੇ 100 ਰੁਪਏ ਵਿਚ ਟਿਕਟ ਖ਼ਰੀਦੀ ਸੀ, ਜਿਸ ’ਤੇ 15 ਲੱਖ ਰੁਪਏ ਦਾ ਇਨਾਮ ਨਿਕਲਿਆ ਏ। ਉਸ ਨੇ ਆਖਿਆ ਕਿ ਉਹ ਇਨ੍ਹਾਂ ਪੈਸਿਆਂ ਨੂੰ ਸਹੀ ਜਗ੍ਹਾ ’ਤੇ ਖ਼ਰਚ ਕਰੇਗਾ।
ਇਸੇ ਤਰ੍ਹਾਂ ਲਾਟਰੀ ਵਿਕਰੇਤਾ ਸੰਜੇ ਕੁਮਾਰ ਨੇ ਆਖਿਆ ਕਿ ਦੀਪਕ ਨੂੰ ਇਹ ਇਨਾਮ ਪੰਜਾਬ ਸਰਕਾਰ ਦੀ ਲਾਟਰੀ ਵਿਚੋਂ ਨਿਕਲਿਆ ਏ। ਉਨ੍ਹਾਂ ਆਖਿਆ ਕਿ ਇਹ ਬਹੁਤ ਖ਼ੁਸ਼ੀ ਦੀ ਗੱਲ ਐ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਟਾਲ ਤੋਂ ਪਹਿਲਾਂ ਵੀ ਕਈ ਵੱਡੇ ਇਨਾਮ ਨਿਕਲ ਚੁੱਕੇ ਨੇ।
ਦੱਸ ਦਈਏ ਕਿ 15 ਲੱਖ ਦਾ ਇਨਾਮ ਨਿਕਲਣ ’ਤੇ ਦੀਪਕ ਕੁਮਾਰ ਦੇ ਪਰਿਵਾਰਕ ਮੈਂਬਰਾਂ ਵਿਚ ਵੀ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਉਸ ਨੂੰ ਕਰੀਬੀ ਦੋਸਤਾਂ ਮਿੱਤਰਾਂ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ।