ਫੌਜੀ ਦੇ ਪਰਿਵਾਰ ਨਾਲ ਹੋਈ 7 ਲੱਖ ਦੀ ਠੱਗੀ, ਖਬਰ ਤੁਹਾਨੂੰ ਵੀ ਕਰੇਗੀ ਹੈਰਾਨ
ਇਹ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਦਸੂਹਾ ਦੇ ਪਿੰਡ ਕੋਲੀਆਂ ਵਿੱਚ ਇੱਕ ਫੌਜੀ ਦਾ ਪਰਿਵਾਰ ਨਾਲ ਵਾਪਰਿਆ ਹੈ ਜਿਸ 'ਚ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਿਆ।
ਹੁਸ਼ਿਆਰਪੁਰ : ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਫੌਜੀ ਦੀ ਪਤਨੀ ਨੇ ਦੱਸਿਆ ਕਿ ਮੇਰਾ ਪਤੀ ਫੌਜ ਵਿੱਚ ਨੌਕਰੀ ਕਰਦੇ ਹਨ, ਸਵੇਰੇ ਕਰੀਬ 10 ਵਜੇ ਉਨ੍ਹਾਂ ਨੂੰ ਪਤੀ ਦਾ ਫ਼ੋਨ ਆਇਆ ਜਿਸ 'ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ 'ਤੇ ਓਟੀਪੀ ਨੂੰ ਲੈਕੇ ਉਨ੍ਹਾਂ ਦੇ ਫੋਨ ਤੇ ਵਾਰ-ਵਾਰ ਮੈਸੇਜ ਆ ਰਹੇ ਹਨ ਕਿ ਮੇਰੇ ਖਾਤੇ 'ਚੋਂ ਪੈਸੇ ਕਢਵਾਏ ਜਾ ਰਹੇ ਹਨ | ਜਿਸ ਤੋਂ ਬਾਅਦ ਜਲਦ ਐਕਸ਼ਨ ਲੈਂਦੇ ਹੋਏ ਉਹ ਬੈਂਕ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਤੀ ਦੇ ਖਾਤੇ ਚੋਂ 1 ਲੱਖ 25 ਹਜ਼ਾਰ ਰੁਪਏ ਦੀ ਐਫਡੀ ਅਤੇ 25 ਹਜ਼ਾਰ ਰੁਪਏ ਦੀ ਨਕਦੀ ਕਢਵਾਈ ਗਈ ਹੈ। ਇਸ ਤੋਂ ਇਲਾਵਾ ਕਿਸੇ ਨੇ ਮੇਰੇ ਪਤੀ ਦੇ ਨਾਂ 'ਤੇ 5 ਲੱਖ 82 ਹਜ਼ਾਰ ਰੁਪਏ ਦਾ ਕਰਜ਼ਾ ਵੀ ਲਿਆ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਦਸੂਹਾ ਦੇ ਪਿੰਡ ਕੋਲੀਆਂ ਵਿੱਚ ਇੱਕ ਫੌਜੀ ਦਾ ਪਰਿਵਾਰ ਨਾਲ ਵਾਪਰਿਆ ਹੈ ਜਿਸ 'ਚ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਇੰਨਾ ਹੀ ਨਹੀਂ ਆਨਲਾਈਨ ਧੋਖੇਬਾਜ਼ਾਂ ਨੇ ਫੌਜੀ ਦੀ ਤਨਖਾਹ ਦੇ ਬਦਲੇ ਕਰਜ਼ਾ ਵੀ ਲੈ ਲਿਆ । ਜਾਣਕਾਰੀ ਅਨੁਸਾਰ ਇਹ ਠੱਗਾਂ ਦਾ ਖਾਤਾ ਕਲਕੱਤਾ, ਬੰਗਾਲ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਖਾਤਾ ਦੱਸਿਆ ਜਾ ਰਿਹਾ ਜਿਸ ਚ ਠੱਗਾਂ ਵੱਲੋਂ ਫੌਜੀ ਦੇ ਪੈਸੇ ਕਢਵਾ ਆਪਣੇ ਖਾਤੇ ਵਿੱਚ ਪਾਏ ਗਏ ਨੇ । ਠੱਗੀ ਦਾ ਸ਼ਿਕਾਰ ਹੋਈ ਪਤਨੀ ਨੇ ਪੰਜਾਬ ਨੈਸ਼ਨਲ ਬੈਂਕ ਦੇ ਸਮੂਹ ਸਟਾਫ ’ਤੇ ਕਾਰਵਾਈ ਵਿੱਚ ਸਹਿਯੋਗ ਨਾ ਦੇਣ ਦੇ ਵੀ ਦੋਸ਼ ਲਾਏ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਠੱਗਾਂ ਨੇ ਮੇਰੇ ਪਤੀ ਦੀ ਮਿਹਨਤ ਦੀ ਕਮਾਈ ਪਲਾਂ ਵਿੱਚ ਹੀ ਲੁੱਟ ਲਈ । ਜਿਸ ਸਬੰਧੀ ਸਾਈਬਰ ਸੈੱਲ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ । ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਠੱਗਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਜੋ ਭਵਿੱਖ ਵਿੱਚ ਇਹ ਠੱਗ ਕਿਸੇ ਹੋਰ ਨਾਲ ਅਜਿਹੀ ਧੋਖਾਧੜੀ ਨਾ ਕਰਨ। ਜਾਣਕਾਰੀ ਅਨੁਸਾਰ ਮਾਹਰਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਠੱਗ ਆਨਲਾਇਨ ਠੱਗੀ ਇੱਕ ਲਿੰਕ ਭੇਜ ਕੇ ਕਰਦੇ ਹਨ ਜਿਸ ਤੋਂ ਬਾਅਦ ਤੁਹਾਡੇ ਫੋਨ ਦਾ ਸਾਰਾ ਅਕਸੈਸ ਠੱਗਾ ਦੇ ਕੋਲ ਪਹੁੰਚ ਜਾਂਦਾ ਹੈ ,