'ਪੰਜਾਬੀ ਦੁਨੀਆ' ਰਸਾਲੇ ਲਈ ਰੀਸਰਚ ਪੇਪਰਾਂ ਦੀ ਮੰਗ, ਇਹ ਤਾਰੀਕ ਤੱਕ ਭੇਜ ਸਕਦੇ ਹੋ ਪੇਪਰ
ਭਾਸ਼ਾ ਵਿਭਾਗ, ਪੰਜਾਬ ਦੇ ਰਸਾਲੇ 'ਜਨ ਸਾਹਿਤ' ਅਤੇ 'ਪੰਜਾਬੀ ਦੁਨੀਆ' ਨੂੰ ਪੁਨਰ ਸੰਗਠਿਤ ਕਰਨ ਦੇ ਸਿਲਸਿਲੇ ਵਿੱਚ 'ਜਨ ਸਾਹਿਤ' ਨੂੰ ਸਿਰਜਣਾਤਮਕ ਸਾਹਿਤ ਅਤੇ 'ਪੰਜਾਬੀ ਦੁਨੀਆ' ਰਸਾਲੇ ਨੂੰ ਆਲੋਚਨਾਤਮਕ ਅਤੇ ਖੋਜ ਲਿਖਤਾਂ ਦੇ ਪ੍ਰਕਾਸ਼ਨ ਨਾਲ ਮੁੜ ਜੋੜਿਆ ਜਾ ਰਿਹਾ ਹੈ।;
ਪਟਿਆਲਾ: ਭਾਸ਼ਾ ਵਿਭਾਗ, ਪੰਜਾਬ ਦੇ ਰਸਾਲੇ 'ਜਨ ਸਾਹਿਤ' ਅਤੇ 'ਪੰਜਾਬੀ ਦੁਨੀਆ' ਨੂੰ ਪੁਨਰ ਸੰਗਠਿਤ ਕਰਨ ਦੇ ਸਿਲਸਿਲੇ ਵਿੱਚ 'ਜਨ ਸਾਹਿਤ' ਨੂੰ ਸਿਰਜਣਾਤਮਕ ਸਾਹਿਤ ਅਤੇ 'ਪੰਜਾਬੀ ਦੁਨੀਆ' ਰਸਾਲੇ ਨੂੰ ਆਲੋਚਨਾਤਮਕ ਅਤੇ ਖੋਜ ਲਿਖਤਾਂ ਦੇ ਪ੍ਰਕਾਸ਼ਨ ਨਾਲ ਮੁੜ ਜੋੜਿਆ ਜਾ ਰਿਹਾ ਹੈ। ਹੁਣ ਮਾਸਕ ਛਪਾਈ ਦੀ ਥਾਂ ਇਹਨਾਂ ਪਰਚਿਆਂ ਨੂੰ ਤਿਮਾਹੀ ਕਰਦੇ ਹੋਏ ਇਹਨਾਂ ਦਾ ਸਮੇਂ ਸਿਰ ਬਾਕਾਇਦਗੀ ਨਾਲ਼ ਛਾਪਣਾ ਯਕੀਨੀ ਬਣਾਇਆ ਜਾਵੇਗਾ।
'ਪੰਜਾਬੀ ਦੁਨੀਆ' ਦਾ ਅਗਲਾ ਅੰਕ ਅਜ਼ੀਮ ਸ਼ਾਇਰ ਸੁਰਜੀਤ ਪਾਤਰ ਦੀਆਂ ਲਿਖਤਾਂ ਦੇ ਅਧਿਐਨ ਅਤੇ ਵਿਸ਼ਲੇਸ਼ਣ ਨੂੰ ਸਮਰਪਿਤ ਹੋਵੇਗਾ। ਪ੍ਰੋ਼. ਸੁਰਜੀਤ ਸਿੰਘ ਪੰਜਾਬੀ ਦੁਨੀਆ 'ਸੁਰਜੀਤ ਪਾਤਰ ਵਿਸ਼ੇਸ਼ ਅੰਕ' ਦੇ ਮਹਿਮਾਨ ਸੰਪਾਦਕ ਹੋਣਗੇ। ਇਸ ਅੰਕ ਵਿੱਚ ਸੁਰਜੀਤ ਪਾਤਰ ਦੀ ਕਵਿਤਾ, ਵਾਰਤਕ, ਨਾਟ ਰੂਪਾਂਤਰਣ, ਸੰਪਾਦਨ-ਕਾਰਜ ਅਤੇ ਬਾਲ ਸਾਹਿਤ ਦੇ ਅਧਿਐਨ ਅਤੇ ਵਿਸ਼ਲੇਸ਼ਣ ਨਾਲ਼ ਸੰਬੰਧਿਤ ਨਵੇਂ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਜਾਣਗੇ। ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਅਧਿਐਨ ਅਤੇ ਖੋਜ ਨਾਲ਼ ਸੰਬੰਧਿਤ ਵਿਦਵਾਨਾਂ ਅਤੇ ਖੋਜਾਰਥੀਆਂ ਨੂੰ ਸੱਦਾ ਹੈ ਕਿ ਉਹ ਆਪਣੇ ਖੋਜ ਪੱਤਰ ਮਿਤੀ 31 ਜੁਲਾਈ 2024 ਤੱਕ ਡਾਇਰੈਕਟਰ, ਭਾਸ਼ਾ ਵਿਭਾਗ ਦੇ ਦਫ਼ਤਰ ਦੇ ਪਤੇ ਉੱਤੇ ਜਾਂ ਪ੍ਰੋ਼. ਸੁਰਜੀਤ ਸਿੰਘ (+91 93564 62593) ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਨੂੰ ਭੇਜ ਦੇਣ। ਇਹਨਾਂ ਖੋਜ ਪੱਤਰਾਂ ਨੂੰ ਵਿਭਾਗ ਦੀ ਈ ਮੇਲ punjabirasala.pblanguages@gmail. ਤੇ ਵੀ ਭੇਜਿਆ ਜਾ ਸਕਦਾ ਹੈ ਜੀ।