ਕਵੀ ਸਤਨਾਮ ਸਿੰਘ ਦੀ ਕਵਿਤਾ 'ਮੇਰਾ ਸਈਂਓ ਨਾਮ ਪੰਜਾਬ'
ਸਤਨਾਮ ਸਿੰਘ ਕਿਸੇ ਖਾਸ ਜਾਣ ਪਛਾਣ ਦਾ ਮੁਥਾਜ਼ ਨਹੀ ਹੈ ਕਿਉਂਕ ਛੋਟੀ ਉਮਰ ਵਿੱਚ ਕਵਿਤਾ ਨਾਲ ਆਪਣਾ ਨਾਮ ਚਮਾਇਆ। ਸਤਨਾਮ ਸਿੰਘ ਅੰਦਰ ਪੰਜਾਬ ਦੇ ਪ੍ਰਤੀ ਮੋਹ ਅਤੇ ਪੀੜਾ ਹੈ ਜੋ ਕੁਝ ਕਰਨ ਲਈ ਪ੍ਰੇਰਿਤ ਕਰਦੀ ਹੈ।
ਮੇਰਾ ਸਈਂਓ ਨਾਮ ਪੰਜਾਬ
ਗੁਰੂ ਨਾਨਕ ਤੇ ਅਰਜਨ ਦੇਵ ਜਿਹੇ,
ਇੱਥੇ ਹੋਏ ਗੁਰੂ ਮਹਾਨ,
ਵਾਰਿਸ,ਪੀਲੂ,ਸ਼ਾਹ ਹੁਸੈਨ ਨੇ,
ਵਧਾਈ ਮੇਰੀ ਸ਼ਾਨ ।
ਕੋਈ ਰਾਗ ਇਲਾਹੀ ਗਾਉਂਦਾ,
ਕਿਤੇ ਵੱਜਦੀ ਮਿੱਠੀ ਰਬਾਬ,
ਮੈਂ ਧਰਤੀ ਪੰਜ ਆਬ ਦੀ,
ਮੇਰਾ ਸਈਂਓ ਨਾਮ ਪੰਜਾਬ।
ਜਦ ਪੁਹ ਫੁਟਾਲਾ ਹੋਂਵਦਾ,
ਫਿਰ ਚਿੜੀਆਂ ਚਹਿਕ ਦੀਆਂ,
ਦੁੱਧ ਰਿੜਕਣ ਸੁਆਣੀਆਂ,
ਫਿਜਾਵਾਂ ਮਹਿਕ ਦੀਆਂ ।
ਅਜ਼ਾਨ ਫ਼ਜਰ ਦੀ ਸੁਣਦੀ,
ਫਿਰ ਗੂੰਜੇ ਅਨਹਦ ਨਾਦ,
ਮੈਂ ਧਰਤੀ ਪੰਜਾਬ ਦੀ
ਮੇਰਾ ਸਈਂਓ ਨਾਮ ਪੰਜਾਬ।
ਕੀਤੇ ਮੰਦਿਰ ਘੰਟੀਆਂ ਖੜਕਦੀਆਂ,
ਕੀਤੇ ਰਾਗੀ ਰਾਗ ਗਾਉਣ,
ਹਾਲੀ ਹਲ਼ ਚੁੱਕ ਕੇ,
ਧਰਤੀ ਦੀ ਹਿੱਕ ਨੂੰ ਵਾਹਣ।
ਜ਼ਿੰਦਗੀ ਇੱਥੇ ਜਿਉਣ ਦਾ,
ਆਉਂਦਾ ਬੜਾ ਸਵਾਦ,
ਮੈਂ ਧਰਤੀ ਪੰਜਾਬ ਦੀ
ਮੇਰਾ ਸਈਂਓ ਨਾਮ ਪੰਜਾਬ।
ਮੈਂ ਧਰਤੀ ਭਾਗਾਂ ਵਾਲੜੀ ,
ਜਿੱਥੇ ਰਚੇ ਨੇ ਗ੍ਰੰਥ ਮਹਾਨ,
ਕੋਈ ਗੁਰੂ ਗ੍ਰੰਥ ਨੂੰ ਮੰਨਦਾ ,
ਕੋਈ ਪੜ੍ਹਦਾ ਵੇਦ , ਕੁਰਾਨ।
ਜਿੱਥੇ ਸਰਬੱਤ ਦੇ ਭਲੇ ਦਾ,
ਹਰ ਕੇਈ ਦੇਖੇ ਖ਼ੁਆਬ,
ਮੈਂ ਧਰਤੀ ਪੰਜ ਆਬਾਂ ਦੀ,
ਮੇਰੀ ਸਈਂਓ ਨਾਮ ਪੰਜਾਬ।
ਜਿਹਲਮ,ਸਤਲੁਜ,ਬਿਆਸ,
ਕਦੇ ਵਗਦੇ ਸੀ ਰਾਵੀ ਝਨਾਵ,
ਕੁਝ ਸਿਆਸੀ ਲੋਕਾਂ,
ਮੇਰੇ ਦਿੱਤੇ ਟੁਕੜੇ ਕਰਾ।
ਫਿਰ ਲੱਖਾਂ ਹੀ ਘਰ ਉਜੜੇ,
ਦਿੱਤੇ ਭਾਈ ਤੋਂ ਭਾਈ ਮਰਾ,
ਬੇਅੰਤ ਦੁਖੜੇ ਝੱਲ ਕੇ,
‘ ਕਡਿਆਣੇ’ ਮੈਂ ਹੋਈ ਫੇਰ ਅਬਾਦ,
ਮੈਂ ਧਰਤੀ ਪੰਜ ਆਬਾਂ ਦੀ,
ਮੇਰਾ ਸਈਓਂ ਨਾਮ ਪੰਜਾਬ।