ਮੈਂ ਬਹੁਤ ਖੁਸ਼ ਹਾਂ (ਕਾਵਿ ਰਚਨਾ )

ਮੈਂ ਬਹੁਤ ਖੁਸ਼ ਹਾਂ, ਮੇਰੀ ਖੁਸ਼ੀ ਦਾ ਕਾਰਨ, ਕੋਈ ਭੌਤਿਕ ਨਹੀਂ ਹੈ ! ਮੈਂਨੂੰ ਕੋਈ ਦੁਨਿਆਵੀ ਸ਼ੈਅ, ਖੁਸ਼ ਨਹੀਂ ਕਰ ਸਕਦੀ. ਜਿਵੇਂ ਮੈਨੂੰ ਕੋਈ ਦੁਨਿਆਵੀ ਸ਼ੈਅ ਉਦਾਸ ਨਹੀਂ ਕਰ ਸਕਦੀ! ਮੈਂ ਬਹੁਤ ਖੁਸ਼ ਹਾਂ (ਕਾਵਿ ਰਚਨਾ )

Update: 2024-12-25 14:14 GMT

ਮੈਂ ਬਹੁਤ ਖੁਸ਼ ਹਾਂ

ਮੇਰੀ ਖੁਸ਼ੀ ਦਾ ਕਾਰਨ

ਕੋਈ ਭੌਤਿਕ ਨਹੀਂ ਹੈ !

ਮੈਂਨੂੰ ਕੋਈ ਦੁਨਿਆਵੀ ਸ਼ੈਅ

ਖੁਸ਼ ਨਹੀਂ ਕਰ ਸਕਦੀ

ਜਿਵੇਂ ਮੈਨੂੰ ਕੋਈ

ਦੁਨਿਆਵੀ ਸ਼ੈਅ

ਉਦਾਸ ਨਹੀਂ ਕਰ ਸਕਦੀ !

ਮੈਂ ਬਿਲਕੁਲ ਉਵੇਂ ਖੁਸ਼ ਹਾਂ

ਜਿਵੇਂ ਮਾਂ ਦੀ ਹਿੱਕ ਨਾਲ

ਲੱਗ ਕੇ ਹੁੰਦਾ ਸੀ !

ਤੁਸੀਂ ਮੈਨੂੰ ਉਦਾਸ ਨਹੀਂ ਕਰ ਸਕਦੇ !

ਜਿਵੇਂ ਤੁਸੀਂ ਮੈਨੂੰ

ਖੁਸ਼ ਨਹੀਂ ਕਰ ਸਕਦੇ !

ਮੇਰੀ ਉਦਾਸੀ 'ਤੇ ਖੁਸ਼ੀ

ਮੇਰੇ ਆਪਣੇ ਹੱਥ ਹੈ !

- ਅਮਰਦੀਪ ਸਿੰਘ ਗਿੱਲ (ਫਿਲਮ ਡਾਇਰੈਕਟਰ)

Tags:    

Similar News