ਇਸ ਪੰਜਾਬੀ ਸੂਰਮੇ ਕੋਲੋਂ ਥਰ-ਥਰ ਕੰਬਦਾ ਸੀ ਚੀਨ
ਜਨਰਲ ਜ਼ੋਰਾਵਰ ਸਿੰਘ ਕਹਿਲੁਰੀਆ ਦੀ,,, ਉਹ ਸਖ਼ਸ਼ ਜਿਸ ਨੂੰ ‘ਪੂਰਬ ਦਾ ਨੈਪੋਲੀਅਨ’ ਦਾ ਨਾਮ ਦਿੱਤਾ ਗਿਆ ਸੀ। ਉਹ ਸਖ਼ਸ਼ ਜਿਸ ਨੇ ਭਾਰਤ ਦੀਆਂ ਹੱਦਾਂ ਨੂੰ ਚੀਨ ਦੀਆਂ ਸਰਹੱਦਾਂ ਤੱਕ ਵਿਸਤਾਰ ਕਰਨ ਦਾ ਟੀਚਾ ਚੁਣਿਆ ਅਤੇ ਵੱਡੀ ਸਫ਼ਲਤਾ ਵੀ ਹਾਸਲ ਕੀਤੀ। ਚਾਹੇ ਤਿੱਬਤ ਅਤੇ ਸ਼ਿਨਜਿਆਂਗ ਪ੍ਰੋਵਿੰਸ ਨਾਲ ਲਗਦਾ ਭਾਰਤ ਦਾ ਬਾਰਡਰ ਹੋਵੇ ਜਾਂ ਫਿਰ ਅਫ਼ਗਾਨਿਸਤਾਨ ਦਾ ਵਾਖ਼ਨ ਗਲਿਆਰਾ, ਜਾਂ ਫਿਰ ਹੋਵੇ ਪਾਕਿਸਤਾਨ ਦਾ ਖ਼ੈਬਰ ਪਖ਼ਤੂਨਖਵਾ ਇਲਾਕਾ, ਇਹ ਸਾਰੇ ਇਲਾਕੇ ਜਨਰਲ ਜ਼ੋਰਾਵਰ ਸਿੰਘ ਨੇ ਫ਼ਤਿਹ ਕੀਤੇ ਹੋਏ ਸੀ।;
ਚੰਡੀਗੜ੍ਹ : ਅੱਜ ਅਸੀਂ ਤੁਹਾਨੂੰ ਇਕ ਅਜਿਹੇ ਭਾਰਤੀ ਜਰਨੈਲ ਦੀ ਸੂਰਮਗਤੀ ਤੋਂ ਜਾਣੂ ਕਰਵਾਉਣ ਜਾ ਰਹੇ ਆਂ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਪਹਿਲਾਂ ਸੁਣਿਆ ਹੋਵੇ। ਇਸ ਮਹਾਨ ਜਰਨੈਲ ਨੇ ਚੀਨ ਦੇ ਵੱਡੇ ਹਿੱਸੇ ’ਤੇ ਜਿੱਤ ਹਾਸਲ ਕੀਤੀ ਸੀ, ਜਿਨ੍ਹਾਂ ਵਿਚ ਲੱਦਾਖ਼, ਬਾਲਿਟਸਤਾਨ ਅਤੇ ਤਿੱਬਤ ਵੀ ਸ਼ਾਮਲ ਸੀ ਅਤੇ ਇਸ ਸੂਰਮੇ ਨੂੰ ਪੂਰਬ ਦਾ ਨੇਪੋਲੀਅਨ ਵੀ ਕਿਹਾ ਜਾਂਦਾ ਸੀ। ਇੱਥੇ ਹੀ ਬਸ ਨਹੀਂ ਚਾਹੇ ਤਿੱਬਤ ਅਤੇ ਸ਼ਿਨਜਿਆਂਗ ਪ੍ਰੋਵਿੰਸ ਨਾਲ ਲਗਦਾ ਭਾਰਤ ਦਾ ਬਾਰਡਰ ਹੋਵੇ ਜਾਂ ਫਿਰ ਅਫ਼ਗਾਨਿਸਤਾਨ ਦਾ ਵਾਖ਼ਨ ਗਲਿਆਰਾ, ਜਾਂ ਫਿਰ ਹੋਵੇ ਪਾਕਿਸਤਾਨ ਦਾ ਖ਼ੈਬਰ ਪਖ਼ਤੂਨਖਵਾ ਇਲਾਕਾ, ਇਹ ਸਾਰੇ ਉਸੇ ਸੂਰਮੇ ਦੀ ਵਿਰਾਸਤ ਨੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਸੀ ਇਹ ਸੂਰਮਾ ਅਤੇ ਕੀ ਐ ਉਸਦੀ ਪੂਰੀ ਕਹਾਣੀ?
ਦਰਅਸਲ ਇਹ ਕਹਾਣੀ ਐ ਜਨਰਲ ਜ਼ੋਰਾਵਰ ਸਿੰਘ ਕਹਿਲੁਰੀਆ ਦੀ,,, ਉਹ ਸਖ਼ਸ਼ ਜਿਸ ਨੂੰ ‘ਪੂਰਬ ਦਾ ਨੈਪੋਲੀਅਨ’ ਦਾ ਨਾਮ ਦਿੱਤਾ ਗਿਆ ਸੀ। ਉਹ ਸਖ਼ਸ਼ ਜਿਸ ਨੇ ਭਾਰਤ ਦੀਆਂ ਹੱਦਾਂ ਨੂੰ ਚੀਨ ਦੀਆਂ ਸਰਹੱਦਾਂ ਤੱਕ ਵਿਸਤਾਰ ਕਰਨ ਦਾ ਟੀਚਾ ਚੁਣਿਆ ਅਤੇ ਵੱਡੀ ਸਫ਼ਲਤਾ ਵੀ ਹਾਸਲ ਕੀਤੀ। ਚਾਹੇ ਤਿੱਬਤ ਅਤੇ ਸ਼ਿਨਜਿਆਂਗ ਪ੍ਰੋਵਿੰਸ ਨਾਲ ਲਗਦਾ ਭਾਰਤ ਦਾ ਬਾਰਡਰ ਹੋਵੇ ਜਾਂ ਫਿਰ ਅਫ਼ਗਾਨਿਸਤਾਨ ਦਾ ਵਾਖ਼ਨ ਗਲਿਆਰਾ, ਜਾਂ ਫਿਰ ਹੋਵੇ ਪਾਕਿਸਤਾਨ ਦਾ ਖ਼ੈਬਰ ਪਖ਼ਤੂਨਖਵਾ ਇਲਾਕਾ, ਇਹ ਸਾਰੇ ਇਲਾਕੇ ਜਨਰਲ ਜ਼ੋਰਾਵਰ ਸਿੰਘ ਨੇ ਫ਼ਤਿਹ ਕੀਤੇ ਹੋਏ ਸੀ।
ਉਂਝ ਜ਼ੋਰਾਵਰ ਸਿੰਘ ਦੀ ਜ਼ਿੰਦਗੀ ਦੇ ਸ਼ੁਰੂਆਤੀ ਹਿੱਸੇ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲਦੀ ਪਰ ਫਿਰ ਵੀ ਇਹ ਮੰਨਿਆ ਜਾਂਦਾ ਏ ਕਿ ਉਨ੍ਹਾਂ ਦਾ ਜਨਮ 1784 ਵਿਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਪੈਂਦੇ ਪਿੰਡ ਅੰਸਾਰਾ ਵਿਚ ਹੋਇਆ ਸੀ। ਉਸ ਸਮੇਂ ਅੰਸਾਰਾ ਪਿੰਡ ਕਹਿਲੂਰ ਨਾਮ ਦੀ ਇਕ ਰਿਆਸਤ ਦਾ ਹਿੱਸਾ ਹੋਇਆ ਕਰਦਾ ਸੀ। ਇਸੇ ਕਰਕੇ ਜ਼ੋਰਾਵਰ ਸਿੰਘ ਕਹਿਲੁਰੀਆ ਦੇ ਨਾਮ ਨਾਲ ਜਾਣੇ ਗਏ।
ਜ਼ਮੀਨ ਨੂੰ ਲੈ ਕੇ ਹੋਏ ਪਰਿਵਾਰਕ ਝਗੜੇ ਕਾਰਨ ਜ਼ੋਰਾਵਰ ਸਿੰਘ ਪਿੰਡ ਛੱਡ ਕੇ ਰੁਜ਼ਗਾਰ ਦੀ ਭਾਲ ਵਿਚ ਹਰਿਦੁਆਰ ਚਲੇ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਰਾਣਾ ਜਸਵੰਤ ਸਿੰਘ ਦੇ ਨਾਲ ਹੋਈ ਜੋ ਜੰਮੂ ਕਸ਼ਮੀਰ ਵਿਚ ਕਿਸ਼ਤਵਾੜ ਇਲਾਕੇ ਦੇ ਜ਼ਿਮੀਂਦਾਰ ਸਨ। ਉਹ ਰਾਣਾ ਜਸਵੰਤ ਸਿੰਘ ਨਾਲ ਇੱਥੇ ਪਹੁੰਚ ਗਏ ਅਤੇ ਉਨ੍ਹਾਂ ਕੋਲੋਂ ਇਕ ਯੋਧਾ ਦੀ ਟ੍ਰੇਨਿੰਗ ਹਾਸਲ ਕੀਤੀ, ਤਲਵਾਰ ਅਤੇ ਤੀਰ ਕਮਾਨ ਚਲਾਉਣਾ ਸਿੱਖਿਆ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਥਾਪਿਤ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਯੋਧਿਆਂ ਦੀ ਲੋੜ ਸੀ।
ਜ਼ੋਰਾਵਰ ਸਿੰਘ ਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਨੌਕਰੀ ਕੀਤੀ ਅਤੇ ਬਾਅਦ ਵਿਚ ਉਹ ਕਾਂਗੜਾ ਦੇ ਰਾਜਾ ਸੰਸਾਰ ਚੰਦ ਦੀ ਫ਼ੌਜ ਵਿਚ ਚਲੇ ਗਏ। 1817 ਵਿਚ ਜ਼ੋਰਾਵਰ ਸਿੰਘ ਦੀ ਜ਼ਿੰਦਗੀ ‘ਚ ਇਕ ਵੱਡਾ ਬਦਲਾਅ ਹੋਇਆ, ਜਦੋਂ ਉਨ੍ਹਾਂ ਨੂੰ ਜੰਮੂ ਦੇ ਡੋਗਰਾ ਸਰਦਾਰ ਮਿਆਂ ਕਿਸ਼ੋਰ ਸਿੰਘ ਜਾਮਵਾਲ ਦੀ ਸੇਵਾ ਵਿਚ ਜਾਣ ਦਾ ਮੌਕਾ ਮਿਲਿਆ। ਜੰਮੂ ਸਿੱਖ ਸਾਮਰਾਜ ਦੇ ਅਧੀਨ ਆਉਂਦਾ ਸੀ। ਸਾਲ 1808 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਜੰਮੂ ’ਤੇ ਜਿੱਤ ਹਾਸਲ ਕਰਕੇ ਉਸ ਨੂੰ ਆਪਣਾ ਵਸਾਲ ਸਟੇਟ ਬਣਾ ਲਿਆ ਸੀ ਅਤੇ ਉਥੋਂ ਦੀ ਸੱਤਾ ਕਿਸ਼ੋਰ ਸਿੰਘ ਨੂੰ ਸੌਂਪ ਦਿੱਤੀ ਸੀ। ਇਸੇ ਦੌਰਾਨ ਕਿਸ਼ੋਰ ਸਿੰਘ ਦੇ ਬੇਟੇ ਗੁਲਾਬ ਸਿੰਘ ਦੀ ਨਜ਼ਰ ਜ਼ੋਰਾਵਰ ਸਿੰਘ ’ਤੇ ਪਈ, ਉਨ੍ਹਾਂ ਨੇ ਜ਼ੋਰਾਵਰ ਨੂੰ ਭੀਮਗੜ੍ਹ ਨਾਂਅ ਦੇ ਕਿਲ੍ਹੇ ਦਾ ਗਾਰਡ ਬਣਾ ਦਿੱਤਾ।