ਕੀ ਹੱਸਣ ਪਿੱਛੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸੁਲਤਾਨ ਸਿੰਘ ਦੀ ਕਰ ਦਿੱਤੀ ਬਦਲੀ!
ਹਸਣ ਕਰਕੇ ਤਖ਼ਤ ਸ੍ਰੀ ਕੇਸਗੜ ਦੇ ਸਾਬਕਾ ਜਥੇਦਾਰ ਤੇ ਦਰਬਾਰ ਸਾਹਿਬ ਦੇ ਮੌਜੂਦਾ ਗ੍ਰੰਥੀ ਸੁਲਤਾਨ ਸਿੰਘ ਦੀ ਕਰ ਬਦਲੀ ਕਰ ਦਿੱਤੀ ਹੈ। ਦਰਅਸਲ ਅੰਮ੍ਰਿਤਸਰ ਕਿਸੇ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਅਕਾਲੀ ਦਲ ਪੁਨਰਸੁਰਜੀਤ ਅਤੇ ਗਿਆਨੀ ਸੁਲਤਾਨ ਸਿੰਘ ਪਹੁੰਚੇ ਹੋਏ ਸਨ ਇਕੱਠੇ ਬੈਠੇ ਸਨ ਗੱਲਬਾਤ ਕਰ ਰਹੇ ਸਨ ਹਾਸੇ ਮਜ਼ਾਕ ਵੀ ਕਰ ਰਹੇ ਸਨ, ਪਰ ਇਹ ਗੱਲਬਾਤ ਸ਼੍ਰੋਮਣੀ ਕਮੇਟੀ ਤੇ ਆਗੂਆਂ ਦੇ ਧਿਆਨ ਹੇਠ ਆ ਗਈ ਤੇ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਕਰ ਦਿੱਤੀ।
ਅੰਮ੍ਰਿਤਸਰ : ਹਸਣ ਕਰਕੇ ਤਖ਼ਤ ਸ੍ਰੀ ਕੇਸਗੜ ਦੇ ਸਾਬਕਾ ਜਥੇਦਾਰ ਤੇ ਦਰਬਾਰ ਸਾਹਿਬ ਦੇ ਮੌਜੂਦਾ ਗ੍ਰੰਥੀ ਸੁਲਤਾਨ ਸਿੰਘ ਦੀ ਕਰ ਬਦਲੀ ਕਰ ਦਿੱਤੀ ਹੈ। ਦਰਅਸਲ ਅੰਮ੍ਰਿਤਸਰ ਕਿਸੇ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਅਕਾਲੀ ਦਲ ਪੁਨਰਸੁਰਜੀਤ ਅਤੇ ਗਿਆਨੀ ਸੁਲਤਾਨ ਸਿੰਘ ਪਹੁੰਚੇ ਹੋਏ ਸਨ ਇਕੱਠੇ ਬੈਠੇ ਸਨ ਗੱਲਬਾਤ ਕਰ ਰਹੇ ਸਨ ਹਾਸੇ ਮਜ਼ਾਕ ਵੀ ਕਰ ਰਹੇ ਸਨ, ਪਰ ਇਹ ਗੱਲਬਾਤ ਸ਼੍ਰੋਮਣੀ ਕਮੇਟੀ ਤੇ ਆਗੂਆਂ ਦੇ ਧਿਆਨ ਹੇਠ ਆ ਗਈ ਤੇ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਕਰ ਦਿੱਤੀ।
ਹੁਣ ਗਿਆਨੀ ਸੁਲਤਾਨ ਦੀ ਬਦਲੀ ਮੁਕਤਸਰ ਕਰ ਦਿੱਤੀ। ਪਰ ਸ਼੍ਰੋਮਣੀ ਕਮੇਟੀ ਨੇ ਬਿਆਨ ਵੀ ਦਿੱਤਾ ਕਿ ਇਹ ਬਦਲੀ ਰੂਟੀਨ ਕਾਰਵਾਈ ਕਰਕੇ ਹੈ ਵੀਡੀਓ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਨੇ ਕਿਹਾ ਜਿਹੜਾ ਅਸਾਮ ਤੋਂ ਨਗਰ ਕੀਰਤਨ ਆ ਰਿਹਾ ਉਸਦੇ ਪ੍ਰਬੰਧਾ ਦੇ ਲਈ ਅਗਲੇ ਹੁਕਮਾਂ ਤੱਕ ਗਿਆਨੀ ਸੁਲਤਾਨ ਸਿੰਘ ਨੂੰ ਮੁਕਤਸਰ ਭੇਜਿਆ ਗਿਆ ਹੈ।
ਗਿਆਨੀ ਸੁਲਤਾਨ ਸਿੰਘ ਨੇ ਇਸ ਉੱਤੇ ਕੋਈ ਟਿੱਪਣੀ ਨਹੀਂ ਕੀਤੀ। ਇਸ ਨੂੰ ਲੈ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪ ਵੀ ਕਿਹਾ ਸੀ ਕਿ ਮੈਂ ਜੇ ਪ੍ਰਧਾਨ ਬਣ ਜਾਵਾਂਗਾ ਪਰ ਕੋਈ ਚੋਣ ਨਹੀਂ ਲੜਾਂਗਾ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਪਰ ਕਈ ਸਿਆਸਤਦਾਨਾਂ ਨੂੰ ਹਾਲੇ ਵੀ ਉਹਨਾਂ ਦੀ ਇਹ ਗੱਲ ਪਸੰਦ ਨਹੀਂ ਆਈ।
ਆਮਤੌਰ ਤੇ ਸ਼੍ਰੋਮਣੀ ਕਮੇਟੀ ਵਿੱਚ ਇਹੋ ਜਿਹੀਆਂ ਬਦਲੀਆਂ ਨਹੀਂ ਹੁੰਦੀਆਂ ਇਹ ਬਦਲੀ ਓਦੋਂ ਹੀ ਹੁੰਦੀ ਹੈ ਜਦੋਂ ਕੋਈ ਸਿਕਾਇਤ ਹੋਵੇ ਜਾ ਕੋਈ ਸਿਆਸੀ ਮੁੱਦਾ ਬਣਦਾ ਹੋਵੇ ਤਾਂ ਕਰਕੇ ਕੋਈ ਬਦਲੀ ਹੁੰਦੀ ਹੈ ਪਰ ਕੀ ਗਿਆਨੀ ਸੁਲਤਾਨ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਨਾਲ ਬੈਠਣ ਦੀ ਸਜ਼ਾ ਦਿੱਤੀ ਗਈ ਹੈ ਜੋ ਕਿ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ।
ਜਰੂਰੀ ਨਹੀਂ ਕਿ ਕੋਈ ਇੱਕ ਵੱਡਾ ਆਗੂ ਜਾਂ ਕੋਈ ਇੱਕ ਧਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਪਸੰਦ ਨਾ ਕਰਦੀ ਹੋਵੇ ਤਾਂ ਉਸਦੀ ਸਜ਼ਾ ਕਿਸੇ ਹੋਰ ਨੂੰ ਕਿਉਂ ਮਿਲੇ ਇਹੋ ਜਿਹੇ ਮੰਚਾ ਅਤੇ ਸਮਾਗਮਾਂ ਤੇ ਅਕਸਰ ਆਗੂ ਇਕੱਠੇ ਹੋ ਹੀ ਜਾਂਦੇ ਹਨ। ਅਤੇ ਸਿੱਖ ਪੰਥ ਦੇ ਵਿੱਚ ਸਿਆਸਤ ਵੀ ਨਾਲ-ਨਾਲ ਹੀ ਚਲਦੀ ਹੈ ਕਿਉਂਕਿ ਕਿ ਛੇਵੇਂ ਗੁਰੂ ਇਹ ਸਿਧਾਂਤ ਦੇ ਕਿ ਗਏ ਸਨ। ਤੁਹਾਡੇ ਕੀ ਵਿਚਾਰ ਹਨ ਇਸ ਨੂੰ ਲੈ ਕਿ ਤੁਸੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ।