ਬਟਾਲਾ ’ਚ ਹੋਈ ਫਾਇਰਿੰਗ ਘਟਨਾ ਨੂੰ ਲੈਕੇ ਵੱਖ ਵੱਖ ਰਾਜਨੀਤਿਕ ਆਗੂਆ ਅਤੇ ਸੰਗਠਨਾਂ ਵਲੋ ਇਕੱਠੇ ਕੀਤਾ ਬਟਾਲਾ ਬੰਦ ਅਤੇ ਦਿੱਤਾ ਰੋਸ ਪ੍ਰਦਰਸ਼ਨ
ਬਟਾਲਾ ’ਚ ਪਿਛਲੇ ਦਿਨੀ ਹੋਈ ਫਾਇਰਿੰਗ ਦੀ ਘਟਨਾ ਚ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਅਤੇ ਜ਼ਖ਼ਮੀ ਹੋਏ ਸੀ ਅਤੇ ਇਸ ਵਾਰਦਾਤ ਦੇ ਰੋਸ ਅਤੇ ਨੌਜਵਾਨਾਂ ਦੀ ਮੌਤ ਦੇ ਇਨਸਾਫ਼ ਲਈ ਕਾਂਗਰਸ, ਅਕਾਲੀ ਦਲ, ਸ਼ਿਵ ਸੇਨਾ ਅਤੇ ਹੋਰ ਸੰਗਠਨਾਂ ਵਲੋਂ ਅੱਜ ਇਕੱਠੇ ਤੌਰ ਤੇ ਬਟਾਲਾ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਬਟਾਲਾ (ਗੁਰਪਿਆਰ ਥਿੰਦ)- ਬਟਾਲਾ ’ਚ ਪਿਛਲੇ ਦਿਨੀ ਹੋਈ ਫਾਇਰਿੰਗ ਦੀ ਘਟਨਾ ਚ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਅਤੇ ਜ਼ਖ਼ਮੀ ਹੋਏ ਸੀ ਅਤੇ ਇਸ ਵਾਰਦਾਤ ਦੇ ਰੋਸ ਅਤੇ ਨੌਜਵਾਨਾਂ ਦੀ ਮੌਤ ਦੇ ਇਨਸਾਫ਼ ਲਈ ਕਾਂਗਰਸ ,ਅਕਾਲੀ ਦਲ ,ਸ਼ਿਵ ਸੇਨਾ ਅਤੇ ਹੋਰ ਸੰਗਠਨਾਂ ਵਲੋਂ ਅੱਜ ਇਕੱਠੇ ਤੌਰ ਤੇ ਬਟਾਲਾ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਅਤੇ ਇਹਨਾਂ ਵੱਖ ਵੱਖ ਰਾਜਨੀਤਿਕ ਆਗੂਆਂ ਵਲੋਂ ਰੋਸ ਮਾਰਚ ਕੀਤਾ ਗਿਆ ਅਤੇ ਬਟਾਲਾ ਦੇ ਮੁੱਖ ਚੌਕ ਗਾਂਧੀ ਚੌਕ ਚ ਕਈ ਘੰਟੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਧਰਨਾ ਦੇ ਰਹੇ ਆਗੂਆ ਦਾ ਕਹਿਣਾ ਸੀ ਕਿ ਓਹਨਾ ਦਾ ਰੋਸ ਅੱਜ ਨੌਜਵਾਨ ਜਿਸ ਦੀ ਮੌਤ ਗੋਲੀ ਲੱਗਣ ਨਾਲ ਹੋਇਆ ਹੈ ਉਸ ਨੂੰ ਇਨਸਾਫ਼ ਦਿਵਾਉਣ ਲਈ ਹੈ ਅਤੇ ਉਹ ਮੰਗ ਕਰਦੇ ਹਨ ਕਿ ਦੋਸ਼ੀ ਗ੍ਰਿਫ਼ਤਾਰ ਹੋਣ ਅਤੇ ਪੰਜਾਬ ਸਰਕਾਰ ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਦੀ ਸਾਰ ਲਵੇ।
ਉਹਨਾਂ ਇਸ ਗੱਲ ਦਾ ਗੁੱਸਾ ਵੀ ਜ਼ਾਹਿਰ ਕੀਤਾ ਕਿ ਬਟਾਲਾ ਤਾ ਬੰਦ ਸੀ ਅਤੇ ਦੁਕਾਨਦਾਰਾ ਨੇ ਦੁਕਾਨਾਂ ਬਜ਼ਾਰ ਬੰਦ ਰੱਖੇ ਲੇਕਿਨ ਪੁਲਿਸ ਵਲੋਂ ਉਹਨਾਂ ਨੂੰ ਦੁਕਾਨਾਂ ਖੋਲ੍ਹਣ ਦੀ ਖੁਦ ਅਪੀਲ ਕੀਤੀ ਜਾ ਰਹੀ ਹੈ । ਲੰਬੇ ਸਮੇ ਤੋ ਕਿਤੇ ਰੋਸ ਪ੍ਰਦਰਸ਼ਨ ਤੋ ਬਾਅਦ ਬਟਾਲਾ ਪੁਲਿਸ ਦੇ ਐੱਸਐੱਸਪੀ ਵਲੋ ਮਿਲੇ ਜਲਦ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੇ ਅਸ਼ਵਸ਼ਾਂ ਮਿਲਣ ਤੋ ਬਾਅਦ ਧਰਨਾ ਖਤਮ ਕੀਤਾ ਗਿਆ ।