ਘੱਟ ਕੀਮਤ 'ਚ ਲਾਂਚ ਹੋਣ ਜਾ ਰਹੀ ਹੈ ਇਹ ਲਗਜ਼ਰੀ ਕਾਰ, ਜਾਣੋ ਪੂਰੀ ਖਬਰ

ਜੇਕਰ ਇਸ ਕਾਰ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 6 ਏਅਰਬੈਗਸ, ਆਟੋ ਹੈੱਡਲੈਂਪਸ, ਰੇਨ-ਸੈਂਸਿੰਗ ਵਾਈਪਰਸ ਅਤੇ ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰ ਕੰਪਨੀ ਵੱਲੋਂ ਦਿੱਤੇ ਗਏ ਹਨ ।;

Update: 2024-07-14 10:50 GMT

ਮੁੰਬਈ : ਲੰਬੇ ਇੰਤਜ਼ਾਰ ਤੋਂ ਬਾਅਦ, ਆਖਰਕਾਰ ਭਾਰਤ ਵਿੱਚ Tata Curvv ਦੇ ਲਾਂਚ ਦੀ ਤਾਰੀਖ ਸਾਮਣੇ ਆਈ ਹੈ । ਇਸ ਮਾਡਲ ਨੂੰ ਜੁਲਾਈ ਦੇ ਅੰਤ ਤੱਕ ਲਾਂਚ ਕੀਤੇ ਜਾਣ ਦੀ ਅਫਵਾਹ ਸੀ ਪਰ ਹੁਣ ਟਾਟਾ ਮੋਟਰਜ਼ ਨੇ 7 ਅਗਸਤ 2024 ਨੂੰ ਇਸਦੀ ਲਾਂਚ ਦੀ ਪੁਸ਼ਟੀ ਕਰਦੇ ਹੋਏ ਮੀਡੀਆ ਨੂੰ ਅਧਿਕਾਰਤ ਸੱਦੇ ਭੇਜ ਕੇ ਅਫਵਾਹਾਂ ਖਤਮ ਕਰ ਦਿੱਤੀਆਂ ਹਨ । ਜ਼ਿਆਦਾਤਰ ਲੋਕਾਂ ਵੱਲੋਂ ਉਮੀਦ ਕੀਤੀ ਜਾਂਦੀ ਹੈ, ਆਉਣ ਵਾਲੀ Curvv ਨੇ Tata SUV ਤੋਂ ਕਈ ਵਧੀਆ ਫੀਚਰਜ਼ ਨਾਲ ਲੈਸ ਹੋਵੇਗੀ । ਜੇਕਰ ਗੱਲ ਕਰੀਏ ਇਸਦੇ ਡੈਸ਼ਬੋਰਡ ਅਤੇ ਸੈਂਟਰ ਕੰਸੋਲ ਦੀ ਤਾਂ ਇਸ ਕਾਰ 'ਚ ਉਸ ਦਾ ਸਮੁੱਚਾ ਡਿਜ਼ਾਇਨ Tata Nexon ਵਰਗਾ ਹੈ ਅਤੇ ਇੱਕ ਡਿਊਲ-ਟੋਨ ਬਲੈਕ ਐਂਡ ਵਾਈਟ ਕਲਰ ਚ ਆਕਰਸ਼ਿਤ ਕਰਦਾ ਹੈ । ਨਿਓਨ ਦੇ ਉਲਟ, ਕਰਵਵ ਨੂੰ ਇਸਦੇ ਚਾਰ-ਸਪੋਕ ਸਟੀਅਰਿੰਗ ਵ੍ਹੀਲ ਦੇ ਨਾਲ ਟਾਟਾ ਸਫਾਰੀ ਤੋਂ ਇੱਕ ਨਵੀਂ 12.3-ਇੰਚ ਟੱਚਸਕ੍ਰੀਨ ਇਨਫੋਟੇਨਮੈਂਟ ਯੂਨਿਟ ਮਿਲਦੀ ਹੈ । ਜੇਕਰ ਇਸ ਕਾਰ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 6 ਏਅਰਬੈਗਸ, ਆਟੋ ਹੈੱਡਲੈਂਪਸ, ਰੇਨ-ਸੈਂਸਿੰਗ ਵਾਈਪਰਸ ਅਤੇ ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰਾਂ ਵਾਲਾ 360-ਡਿਗਰੀ ਕੈਮਰਾ ਵਰਗੇ ਫੀਚਰਜ਼ ਦੇਣ ਦੀ ਸੰਭਾਵਾਨਾਵਾਂ ਲਾਈਆਂ ਜਾ ਰਹੀਆਂ ਨੇ ।

ਕਾਰ ਬਾਜ਼ਾਰ 'ਚ ਇਸ ਕੀਮਤ ਨਾਲ ਲਾਂਚ ਹੋਵੇਗੀ ਟਾਟਾ ਕਰਵ

ਨਵੀਂ ਟਾਟਾ ਕਰਵ ਹੁੰਡਈ ਕ੍ਰੇਟਾ ਵਰਗੇ ਮਾਡਲਾਂ ਨੂੰ ਮਾਕਿਟ ਚ ਸਿੱਧੀ ਟੱਕਰ ਦੇ ਸਕਦੀ ਹੈ । ਕਰਵ ਪੈਟਰੋਲ ਅਤੇ ਡੀਜ਼ਲ ਦੀ ਕੀਮਤ 13 ਲੱਖ ਰੁਪਏ ਤੋਂ 23 ਲੱਖ ਰੁਪਏ (ਆਨ-ਰੋਡ, ਮੁੰਬਈ) ਦੇ ਵਿਚਕਾਰ ਹੋ ਸਕਦੀ ਹੈ। ਜਦੋਂ ਕਿ ਇਸਦੇ ਇਲੈਕਟ੍ਰੋਨਿਕ ਕਾਰ ਦੀ ਕੀਮਤ 17 ਲੱਖ ਤੋਂ 27 ਲੱਖ ਰੁਪਏ (ਆਨ-ਰੋਡ, ਮੁੰਬਈ) ਤੱਕ ਸਕਦੀ ਹੈ ।

Tags:    

Similar News