MP-ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਰਿਮਾਂਡ 'ਤੇ ਅੱਜ ਹੋਵੇਗੀ ਸੁਣਵਾਈ

ਹਰਪ੍ਰੀਤ ਸਿੰਘ ਦੀ ਗਿਰਫਤਾਰ ਤੋਂ ਬਾਅਦ ਪੁਲਿਸ ਨੂੰ ਫਿਲੌਰ ਅਦਾਲਤ ਤੋਂ ਮੰਜ਼ੂਰੀ ਨਾ ਮਿਲਣ ਤੋਂ ਬਾਅਦ, ਪੁਲਿਸ ਵੱਲੋਂ ਜਲੰਧਰ ਦੇ ਸ਼ੈਸ਼ਨ ਕੋਰਟ 'ਚ ਰਿਮਾਂਡ ਲਈ ਅਰਜ਼ੀ ਦਾਖਲ ਕੀਤੀ ਗਈ ਸੀ ।;

Update: 2024-07-19 04:54 GMT

ਜਲੰਧਰ : 11 ਜੁਲਾਈ ਦੀ ਸ਼ਾਮ ਨੂੰ ਫਿਲੌਰ ਪੁਲਿਸ ਵੱਲੋਂ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਆਪਣੇ ਸਾਥੀ ਲਵਪ੍ਰੀਤ ਦੇ ਨਾਲ ਹਾਇਵੇ ਸੇ ਫੜਿਆ ਸੀ । ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਤੋਂ 4 ਗ੍ਰਾਮ ਆਈਸ ਬਰਮਦ ਕੀਤੀ ਗਈ ਸੀ । ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਦੀ ਗਿਰਫਤਾਰ ਤੋਂ ਬਾਅਦ ਪੁਲਿਸ ਨੂੰ ਫਿਲੌਰ ਅਦਾਲਤ ਤੋਂ ਉਨ੍ਹਾਂ ਲਈ ਰਿਮਾਂਡ ਨਹੀਂ ਮਿਲਿਆ ਸੀ । ਜਿਸ ਤੋਂ ਬਾਅਦ ਪੁਲਿਸ ਵੱਲੋਂ ਜਲੰਧਰ ਦੇ ਸ਼ੈਸ਼ਨ ਕੋਰਟ 'ਚ ਰਿਮਾਂਡ ਲਈ ਅਰਜ਼ੀ ਵੀ ਦਾਖਲ ਕੀਤੀ ਸੀ, ਜਿਸ 'ਤੇ ਅੱਜ ਸ਼ੁੱਕਰਵਾਰ ਨੂੰ ਸੁਣਵਾਈ ਕੀਤੀ ਜਾਵੇਗੀ । ਹੇਠਲੀ ਕੋਰਟ ਤੋਂ ਰਿਮਾਂਡ ਦੀ ਮੰਜ਼ੂਰੀ ਨਾ ਮਿਲਣ ਕਾਰਨ ਪੁਲਿਸ ਵੱਲੋਂ ਜੱਜ ਕੇ ਕੇ ਜੈਨ ਦੀ ਅਦਾਲਤ ਵਿੱਚ ਰਿਵੀਜ਼ਨ ਐਪਲੀਕੇਸ਼ਨ ਦੀ ਅਰਜ਼ੀ ਦਾਇਰ ਕੀਤੀ ਹੈ । ਜਿਸ 'ਤੇ ਅੱਜ ਸੁਣਵਾਈ ਹੋਵੇਗੀ । ਜਾਣਕਾਰੀ ਅਨੁਸਾਰ ਜਿਸ ਵਿਅਕਤੀ ਤੋਂ ਹੈਪੀ ਅਤੇ ਲਵਪ੍ਰੀਤ ਨਸ਼ੀਲੇ ਪਦਾਰਥ ਲੈ ਕੇ ਆਏ ਸਨ, ਉਨ੍ਹਾਂ ਨੂੰ ਪੁਲਿਸ ਪਹਿਲਾਂ ਹੀ ਜੇਲ੍ਹ ਭੇਜ ਚੁੱਕੀ ਹੈ । ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਨੇ ਹਰਪ੍ਰੀਤ ਦੀ ਗ੍ਰਿਫਤਾਰੀ 'ਤੇ ਕਿਹਾ ਸੀ ਕਿ ਪੁਲਸ ਨੇ ਸਿਆਸੀ ਦਬਾਅ ਹੇਠ ਝੂਠਾ ਕੇਸ ਦਰਜ ਕੀਤਾ ਹੈ । ਉਨ੍ਹਾਂ ਵੱਲੋਂ ਇਹ ਵੀ ਸਵਾਲ ਖੜ੍ਹੇ ਕੀਤੇ ਗਏ ਨੇ ਕਿ ਹਾਈਵੇਅ ਤੇ ਪਹਿਲਾਂ ਕਦੇ ਚੈਕਿੰਗ ਨਹੀਂ ਕੀਤੀ ਗਈ ਪਰ ਜਿਸ ਦਿਨ ਹਰਪ੍ਰੀਤ ਸਿੰਘ ਨੇ ਹੀ ਉਸ ਥਾਂ ਤੋਂ ਜਾਣਾ ਸੀ ਤਾ ਉਸ ਦਿਨ ਹੀ ਕਿਉਂ ਚੈਕਿੰਗ ਹੋਈ । ਅਜਿਹੇ 'ਚ ਪਹਿਲਾਂ ਵੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ । ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਅਤੇ ਲਵਪ੍ਰੀਤ ਆਪਣੀ ਕ੍ਰੇਟਾ ਕਾਰ ਵਿੱਚ ਹੈਬੋਵਾਲ, ਲੁਧਿਆਣਾ ਦੇ ਰਹਿਣ ਵਾਲੇ ਸ਼ਖਸ ਤੋਂ 10,000 ਰੁਪਏ ਦੀ ਆਈਸ ਡਰੱਗ ਲੈ ਕੇ ਜਾ ਰਹੇ ਸਨ ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਗ੍ਰਿਫਤਾਰ ਕੀਤਾ ਗਿਆ ।

Tags:    

Similar News