ਮੁਅੱਤਲ ਡੀਆਈਜੀ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂੰ ਤੋਂ ਲਗਾਤਾਰ ਨੌਂ ਘੰਟੇ ਕੀਤੀ ਪੁੱਛਗਿੱਛ ਕੀਤੀ, ਵਿਚੋਲੇ ਨੇ ਕੀਤੇ ਵੱਡੇ ਖ਼ੁਲਾਸੇ
ਮੁਅੱਤਲ ਡੀਆਈਜੀ ਦੀਆਂ ਮੁਸਕਲਾਂ ਦੀ ਵਿੱਚ ਹੁਣ ਲਗਾਤਾਰ ਵਾਧਾ ਹੋਣ ਜਾ ਰਿਹਾ ਹੈ ਕਿਉਂਕਿ ਵਿਚਾਲਾ ਕ੍ਰਿਸ਼ਨੂੰ ਇੱਕ ਤੋਂ ਬਾਅਦ ਇੱਕ ਵੱਡੇ ਖ਼ੁਲਾਸੇ ਸੀਬੀਆਈ ਨੂੰ ਕਰ ਰਿਹਾ ਹੈ ਐਤਵਾਰ ਨੂੰ ਸੀਬੀਆਈ ਨੇ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਤੋਂ ਲਗਭਗ ਨੌਂ ਘੰਟੇ ਪੁੱਛਗਿੱਛ ਕੀਤੀ।
ਚੰਡੀਗੜ੍ਹ : ਮੁਅੱਤਲ ਡੀਆਈਜੀ ਦੀਆਂ ਮੁਸਕਲਾਂ ਦੀ ਵਿੱਚ ਹੁਣ ਲਗਾਤਾਰ ਵਾਧਾ ਹੋਣ ਜਾ ਰਿਹਾ ਹੈ ਕਿਉਂਕਿ ਵਿਚਾਲਾ ਕ੍ਰਿਸ਼ਨੂੰ ਇੱਕ ਤੋਂ ਬਾਅਦ ਇੱਕ ਵੱਡੇ ਖ਼ੁਲਾਸੇ ਸੀਬੀਆਈ ਨੂੰ ਕਰ ਰਿਹਾ ਹੈ ਐਤਵਾਰ ਨੂੰ ਸੀਬੀਆਈ ਨੇ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਤੋਂ ਲਗਭਗ ਨੌਂ ਘੰਟੇ ਪੁੱਛਗਿੱਛ ਕੀਤੀ। ਕ੍ਰਿਸ਼ਨੂ ਅਤੇ ਭੁੱਲਰ ਦੇ ਰਿਮਾਂਡ ਦੌਰਾਨ, ਉਨ੍ਹਾਂ ਤੋਂ ਡੇਰਾਬੱਸੀ ਦੇ ਇੱਕ ਕਾਰੋਬਾਰੀ ਤੋਂ ਐਫਆਈਆਰ ਦਰਜ ਕਰਨ ਦੇ ਬਦਲੇ ਮੰਗੀ ਗਈ 10 ਲੱਖ ਰੁਪਏ ਦੀ ਰਿਸ਼ਵਤ ਬਾਰੇ ਪੁੱਛਗਿੱਛ ਕੀਤੀ ਗਈ।
ਵਿਚੋਲੇ ਕ੍ਰਿਸ਼ਨੂੂੰ ਨੇ ਦਾਅਵਾ ਕੀਤਾ ਹੈ ਕਿ ਉਸਨੇ ਭੁੱਲਰ ਦੇ ਇਸ਼ਾਰੇ 'ਤੇ ਪੈਸੇ ਮੰਗੇ ਸਨ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ, ਜਿਨ੍ਹਾਂ ਨੂੰ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ, ਇਸ ਸਮੇਂ ਸੀਬੀਆਈ ਚੰਡੀਗੜ੍ਹ ਰਿਮਾਂਡ 'ਤੇ ਹਨ ਅਤੇ ਬੁੜੈਲ ਜੇਲ੍ਹ ਵਿੱਚ ਬੰਦ ਹਨ। ਸੀਬੀਆਈ ਵੱਲੋਂ ਮੁਅੱਤਲ ਡੀਆਈਜੀ ਦਾ ਪੰਜ ਦਿਨ ਦਾ ਰਿਮਾਂਡ ਲਿਆ ਗਿਆ ਸੀ।
ਸੂਤਰਾਂ ਅਨੁਸਾਰ ਦੋਵਾਂ ਤੋਂ ਆਹਮੋ ਸਾਹਮਣੇ ਬਿਠਾ ਕੇ ਪੁੱਛ-ਗਿੱਛ ਕੀਤੀ ਗਈ ਹੈ ਅਤੇ ਦੋਵੇ ਲਗਾਤਾਰ ਵੱਡੇ ਖ਼ੁਲਾਸੇ ਕਰ ਰਹੇ ਹਨ। ਮੁਅੱਤਲ ਡੀਆਈਜੀ ਦੀ ਨਿਆਇਂਕ ਹਿਰਾਸਤ ਵਿੱਚ ਵਾਧਾ ਕੀਤਾ ਗਿਆ ਸੀ। ਇਸ ਪੁੱਛ-ਗਿੱਛ ਵਿੱਚ ਵਿਚੋਲੇ ਕ੍ਰਿਸ਼ਨੂੰ ਨੇ ਕਿਹਾ ਹੈ ਕਿ ਉਹ ਡੀਆਈਜੀ ਦੇ ਇਸ਼ਾਰਿਆਂ ਉੱਤੇ ਵੱਖ-ਵੱਖ ਜਿਲ੍ਹਿਆਂ ਵਿੱਚ ਪੈਸੇ ਲੈਣ ਜਾਂਦਾ ਸੀ। ਅਤੇ ਡੀਆਈਜੀ ਹੀ ਉਸਨੂੰ ਭੇਜਦੇ ਸਨ।