ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ 41 ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਚੌਣ

ਬਾਦਲ ਧੜੇ ਤੋਂ ਅਲੱਗ ਹੋਣ ਤੋ ਬਾਅਦ ਬਾਗੀ ਧੜੇ ਵੱਲੋਂ ਬਣਾਈ ਗਈ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ. (ਬੀ) ਨੇ ਆਪਣੇ ਵਿਸਥਾਰ ਲਈ ਨਵੇਂ ਵਰਕਿੰਗ ਕਮਟੀ ਦੇ ਮੈਂਬਰਾਂ ਦੀ ਚੋਣ ਕੀਤੀ ਹੈ। ਇਸ ਕਮੇਟੀ ਵਿੱਚ 41 ਮੈਂਬਰਾਂ ਦੀ ਭਰਤੀ ਕੀਤੀ ਗਈ ਹੈ।

Update: 2025-10-04 06:46 GMT

ਬਾਦਲ ਧੜੇ ਤੋਂ ਅਲੱਗ ਹੋਣ ਤੋ ਬਾਅਦ ਬਾਗੀ ਧੜੇ ਵੱਲੋਂ ਬਣਾਈ ਗਈ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ. (ਬੀ) ਨੇ ਆਪਣੇ ਵਿਸਥਾਰ ਲਈ ਨਵੇਂ ਵਰਕਿੰਗ ਕਮਟੀ ਦੇ ਮੈਂਬਰਾਂ ਦੀ ਚੋਣ ਕੀਤੀ ਹੈ। ਇਸ ਕਮੇਟੀ ਵਿੱਚ 41 ਮੈਂਬਰਾਂ ਦੀ ਭਰਤੀ ਕੀਤੀ ਗਈ ਹੈ।


ਲੰਮੇ ਸਮੇਂ ਤੱਕ ਚੱਲੀ ਬਾਦਲ ਧੜੇ ਵਿੱਚ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਵਿੱਚ ਵਿਚਾਰਾਂਤਮਕ ਲੜਾਈ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ (ਬੀ) ਦਾ ਜਨਮ ਹੁੰਦਾ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਪਾਰਟੀ ਦੀ ਕਮਾਨ ਸ਼ੌਂਪੀ ਜਾਂਦੀ ਹੈ।ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਵੱਖ ਹੋਏ ਧੜੇ ਨੇ ਸ਼ੁੱਕਰਵਾਰ ਨੂੰ 41 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਜਿਸ ਵਿੱਚ ਨਵੇਂ ਚੁਣੇ ਗਏ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੁਆਰਾ ਨਾਮਜ਼ਦ ਕੀਤੇ ਗਏ 10 ਮੈਂਬਰ ਸ਼ਾਮਲ ਹਨ।



ਸਾਰੇ 41 ਮੈਂਬਰ ਨਵੇਂ ਚਿਹਰੇ ਹਨ। 31 ਮੈਂਬਰ ਉਨ੍ਹਾਂ ਡੈਲੀਗੇਟਾਂ ਵਿੱਚੋਂ ਹਨ ਜਿਨ੍ਹਾਂ ਨੂੰ ਪਹਿਲਾਂ ਵਿਧਾਨ ਸਭਾ ਹਲਕਾ ਪੱਧਰ ਉੱਤੇ ਚੁਣਿਆ ਗਿਆ ਸੀ ਅਤੇ 10 ਨੂੰ ਪ੍ਰਧਾਨ ਦੁਆਰਾ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਪਾਰਟੀ ਬੁਲਾਰੇ ਗੁਰਜੀਤ ਸਿੰਘ ਤਲਵੰਡੀ ਦੇ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਹੈ। ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ 11 ਅਗਸਤ ਨੂੰ ਡੈਲੀਗੇਟ ਇਜਲਾਸ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਹੋਏ ਧੜੇ ਦਾ ਪ੍ਰਧਾਨ ਚੁਣਿਆ ਗਿਆ ਸੀ।


ਉਸੇ ਦਿਨ ਬੀਬੀ ਸਤਵੰਤ ਕੌਰ ਨੂੰ ਧੜੇ ਦੀ 'ਪੰਥਕ' ਕੌਂਸਲ ਦੀ ਚੇਅਰਪਰਸਨ ਚੁਣਿਆ ਗਿਆ ਸੀ। ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਦੀ ਧੀ ਹੈ, ਜੋ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਜ਼ਦੀਕੀ ਸਾਥੀ ਸਨ ਅਤੇ 1984 ਵਿੱਚ ਆਪ੍ਰੇਸ਼ਨ ਬਲੂਸਟਾਰ ਵਿੱਚ ਮਾਰੇ ਗਏ ਸਨ। ਪਰ ਹੁਣ ਇਸ ਪਾਰਟੀ ਦੇ ਵਿਸਥਾਰ ਲਈ ਹੋਰ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ ਕਿਉਂਕਿ 2027 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਹੋਣ ਜਾ ਰਹੀਆਂ ਹਨ ਤੇ ਥੋੜ੍ਹੇ ਸਮੇਂ ਬਾਅਦ ਹੀ ਪੰਜਾਬ ਵਿੱਚ ਚੋਣਾਂ ਨੂੰ ਲੈ ਕਿ ਸਿਆਸੀ ਸਰਗਰਮੀ ਤੇਜ਼ ਹੋ ਜਾਵੇਗੀ।


ਅਕਾਲੀ ਦਲ ਬਾਦਲ ਵੱਲੋਂ ਵੀ ਇਸ ਪਾਰਟੀ ਨੂੰ ਲੈ ਕਿ ਲਗਾਤਾਰ ਜੁਬਾਨੀ ਹਮਲੇ ਕੀਤੇ ਜਾ ਰਹੇ ਹਨ ਅਤੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਤਰ੍ਹਾਂ-ਤਰ੍ਹਾਂ ਦੇ ਤੰਜ਼ ਕਸੇ ਜਾ ਰਹੇ ਹਨ ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪਾਰਟੀ ਦੇ ਵਿਸਥਾਰ ਲਈ ਨਵੀਂ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਚੌਣ ਕੀਤੀ ਹੈ।


ਚੁਣੇ ਗਏ ਮੈਂਬਰਾਂ ਦੇ ਨਾਂ:


1. ਬੀਬੀ ਪਰਮਜੀਤ ਕੌਰ ਲਾਂਡਰਾ

2. ਮਨਜੀਤ ਸਿੰਘ ਦਸੂਹਾ

3. ਡਾ. ਮੁਖਤਿਆਰ ਸਿੰਘ

4. ਬੀਬੀ ਹਰਜੀਤ ਕੌਰ ਤਲਵੰਡੀ

5. ਸੁਖਵੰਤ ਸਿੰਘ ਪੰਜਲੈਂਡ

6. ਦਰਸ਼ਨ ਸਿੰਘ ਸ਼ਿਵਾਲਕ

7. ਚਰਨ ਸਿੰਘ ਕੰਧ ਵਾਲਾ

8. ਗਿਆਨੀ ਹਰਦੀਪ ਸਿੰਘ

9. ਅੰਮਰਿਦੰਰ ਸਿੰਘ ਲਿਬੜਾ

10. ਗੁਰਦਿੰਰ ਸਿੰਘ ਗੋਗੀ

11. ਹਰਮਹਿੰਦਰ ਸਿੰਘ ਗੱਗੜਪੁਰ

12. ਹਰਿੰਦਰਪਾਲ ਸਿੰਘ ਟੌਹੜਾ

13. ਬੇਅੰਤ ਸਿੰਘ

14. ਜਸਵੀਰ ਸਿੰਘ ਜਫਰਵਾਲ

15. ਸ਼੍ਰੀ ਪ੍ਰਕਾਸ਼ ਚੰਦ ਗਰਗ

16. ਪ੍ਰੋ ਬਲਵਿੰਦਰ ਸਿੰਘ ਜੋੜਾਸਿੰਘ

17. ਪ੍ਰਿੰਸੀਪਲ ਮੋਹਨ ਲਾਲ

18. ਸ੍ਰੀ ਅਮਿੱਤ ਕੁਮਾਰ ਸੇਠੀ

19. ਮਲਕੀਤ ਸਿੰਘ ਸਮਾਓ

20. ਦਲਜੀਤ ਸਿੰਘ ਅਮਰਕੋਟ

21. ਬੀਬੀ ਸੁਰਦਿੰਰ ਕੌਰ ਦਿਆਲ

22. ਕੁਲਵੰਤ ਸਿੰਘ ਮੁੰਬਈ

23. ਗੁਰਲਾਲ ਸਿੰਘ ਖਾਲਸਾ

24. ਤੇਜਿੰਦਰਪਾਲ ਸਿੰਘ ਸੰਧੂ

25. ਹਰਬੰਸ ਸਿੰਘ ਕੰਦੋਲਾ

26. ਜਸਜੀਤ ਸਿੰਘ ਬਨੀ ਦਿੱਲੀ

27. ਅਵਤਾਰ ਸਿੰਘ ਕਲੇਰ

28. ਜਸਪਾਲ ਸਿੰਘ ਫਿਰੋਜਪੁਰ

29. ਮਹੁੰਮਦ ਤੁਫੈਲ ਮਲਿਕ

30. ਸਤਪਾਲ ਸਿੰਘ ਵਡਾਲੀ

31. ਭੁਪਿੰਦਰ ਸਿੰਘ ਸੇਖੂਪੁਰ

32. ਜਰਨੈਲ ਸਿੰਘ ਗੜ੍ਹਦੀਵਾਲ

33. ਜਸਵੰਤ ਸਿੰਘ ਪੁੜੈਣ

34. ਕੁਲਜੀਤ ਸਿੰਘ ਸਿੰਘ ਬ੍ਰਦਰਜ

35. ਰਘਬੀਰ ਸਿੰਘ ਰਾਜਾਸਾਂਸੀ

36. ਪਰਪਾਲ ਸਿੰਘ ਸਭਰਾ

37. ਸੁਖਦੇਵ ਸਿੰਘ ਫਗਵਾੜਾ

38. ਅਮਰਿੰਦਰ ਸਿੰਘ ਬਨੀ

39. ਭੁਪਿੰਦਰ ਸਿੰਘ ਸੇਮਾ

40. ਚਰਨਜੀਤ ਸਿੰਘ ਬਠਿੰਡਾ

41. ਲਵਪ੍ਰੀਤ ਸਿੰਘ ਗੰਗਾਨਗਰ

Tags:    

Similar News