Punjab government ਨੇ ਮਹਿਲਾਵਾਂ ਨੂੰ ਸਵੈ-ਨਿਰਭਰ ਬਣਾਉਣ ਲਈ ਕੀਤੇ ਅਹਿਮ ਕੰਮ:Special Report
ਪੰਜਾਬ ਦੀਆ ਮਹਿਲਾਵਾਂ ਨੂੰ ਸਵੈ-ਨਿਰਭਰ ਅਤੇ ਸਸ਼ਕਤ ਬਣਾਉਣ ਲਈ ਪੰਜਾਬ ਸਰਕਾਰ ਹਰ ਕੰਮ ਕਰਦੀ ਨਜ਼ਰ ਆ ਰਹੀ ਏ ਮਹਿਲਾਵਾਂ ਦੀ ਆਜ਼ਾਦੀ ਮਹਿਲਾਵਾਂ ਦੇ ਸਤਿਕਾਰ ਅਤੇ ਮਹਿਲਾਵਾਂ ਲਈ ਹਰ ਉਹ ਕੰਮ ਕੀਤਾ ਜਾ ਰਿਹਾ ਜਿਸ ਤਹਿਤ ਮਹਿਲਾਵਾਂ ਸਮਾਜ ਵਿਚ ਆਤਮ ਨਿਰਭਰ ਤੇ ਆਜ਼ਾਦੀ ਨਾਲ ਵਿਚਰ ਸਕਣ ਇਸ ਲਈ ਹਰ ਸਾਲ ਪੰਜਾਬ ਸਰਕਾਰ ਮਹਿਲਾਵਾਂ ਤੇ ਕਰੋੜਾ ਰੁਪਏ ਵੀ ਖ਼ਰਚ ਕਰ ਰਹੀ ਏ।
ਚੰਡੀਗੜ੍ਹ : (ਭੱਟੀ ਬਾਹੁਮਾਜਰਾ) ਪੰਜਾਬ ਦੀਆ ਮਹਿਲਾਵਾਂ ਨੂੰ ਸਵੈ-ਨਿਰਭਰ ਅਤੇ ਸਸ਼ਕਤ ਬਣਾਉਣ ਲਈ ਪੰਜਾਬ ਸਰਕਾਰ ਹਰ ਕੰਮ ਕਰਦੀ ਨਜ਼ਰ ਆ ਰਹੀ ਏ ਮਹਿਲਾਵਾਂ ਦੀ ਆਜ਼ਾਦੀ ਮਹਿਲਾਵਾਂ ਦੇ ਸਤਿਕਾਰ ਅਤੇ ਮਹਿਲਾਵਾਂ ਲਈ ਹਰ ਉਹ ਕੰਮ ਕੀਤਾ ਜਾ ਰਿਹਾ ਜਿਸ ਤਹਿਤ ਮਹਿਲਾਵਾਂ ਸਮਾਜ ਵਿਚ ਆਤਮ ਨਿਰਭਰ ਤੇ ਆਜ਼ਾਦੀ ਨਾਲ ਵਿਚਰ ਸਕਣ ਇਸ ਲਈ ਹਰ ਸਾਲ ਪੰਜਾਬ ਸਰਕਾਰ ਮਹਿਲਾਵਾਂ ਤੇ ਕਰੋੜਾ ਰੁਪਏ ਵੀ ਖ਼ਰਚ ਕਰ ਰਹੀ ਏ।
ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਲਈ ਸੂਬੇ ਭਰ ਚ ਕਈ ਸੁਵਿਧਾਵਾਂ ਵਾਲਿਆਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਭਾਵੇਂ ਮੁਫ਼ਤ ਬੱਸ ਸਫ਼ਰ ਦੀ ਗੱਲ ਕਰ ਲਾਓ ਜਾ ਫਿਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸਣੇ ਅਨੇਕਾਂ ਹੋਰ ਯੋਜਨਾਵਾਂ ਦੀ ਜੋ ਔਰਤਾਂ ਦੇ ਹੱਕਾਂ ਸਣੇ ਉਨ੍ਹਾਂ ਦੇ ਸਤਿਕਾਰ ਲਈ ਚਲਾਈਆਂ ਗਈਆਂ ਨੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਭਰ ਚ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦੀ ਤਾਂ ਸਰਕਾਰ ਵੱਲੋਂ ਹਰ ਸਾਲ ਪੰਜਾਬ ਦੀਆ ਮਹਿਲਾਵਾਂ ਨੂੰ ਕਰੋੜਾ ਰੁਪਏ ਦਾ ਮੁਫ਼ਤ ਸਫ਼ਰ ਕਰਵਾਇਆ ਜਾ ਰਿਹਾ ਜਿਸ ਤਹਿਤ ਪੂਰੇ ਪੰਜਾਬ ਚ ਪੰਜਾਬ ਨਾਲ ਸਬੰਧਿਤ ਮਹਿਲਾਵਾਂ ਨੂੰ ਹਰ ਰੋਡਵੇਜ਼ ਬੱਸ ਦਾ ਸਫ਼ਰ ਬਿਲਕੁਲ ਮੁਫ਼ਤ ਹੈ ਭਾਵੇਂ ਉਹ ਚੰਡੀਗੜ੍ਹ ਤੋਂ ਬਠਿੰਡਾ ਦਾ ਸਫ਼ਰ ਹੋਵੇ ਜਾ ਫਿਰ ਚੰਡੀਗੜ੍ਹ ਤੋਂ ਅੰਮ੍ਰਿਤਸਰ ਦਾ।
ਸਰਕਾਰ ਦੀ ਇਸ ਯੋਜਨਾ ਤੇ ਬੋਲਦਿਆਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਯੋਜਨਾ ਤਹਿਤ ਹਰ ਮਹੀਨੇ ਪੰਜਾਬ ਭਰ ਵਿੱਚ ਔਰਤਾਂ ਦੁਆਰਾ ਲਗਭਗ 1.2 ਮਿਲੀਅਨ ਮੁਫ਼ਤ ਬੱਸ ਯਾਤਰਾਵਾਂ ਦਾ ਲਾਭ ਉਠਾਇਆ ਜਾ ਰਿਹਾ ਹੈ, ਜੋ ਕਿ ਇਸ ਯੋਜਨਾ ਦੀ ਪ੍ਰਸਿੱਧੀ ਅਤੇ ਪ੍ਰਭਾਵਸ਼ੀਲਤਾ ਨੂੰ ਸਪਸ਼ਟ ਤੌਰ 'ਤੇ ਦਰਸਾਉਂਦਾ ਹੈ। ਇਹ ਸਹੂਲਤ ਸਿਰਫ਼ ਮੁਫ਼ਤ ਯਾਤਰਾ ਤੱਕ ਸੀਮਤ ਨਹੀਂ ਹੈ; ਇਸ ਯੋਜਨਾ ਨੇ ਔਰਤਾਂ ਦੇ ਜੀਵਨ ਵਿੱਚ ਆਜ਼ਾਦੀ ਅਤੇ ਆਤਮ-ਵਿਸ਼ਵਾਸ ਦੀ ਇੱਕ ਨਵੀਂ ਲਹਿਰ ਲਿਆਂਦੀ ਹੈ। ਹੁਣ, ਔਰਤਾਂ ਬਿਨਾਂ ਕਿਸੇ ਵਿੱਤੀ ਚਿੰਤਾ ਦੇ ਸਿੱਖਿਆ, ਰੁਜ਼ਗਾਰ ਅਤੇ ਸਿਹਤ ਸੰਭਾਲ ਤੱਕ ਆਸਾਨੀ ਨਾਲ ਪਹੁੰਚ ਕਰ ਰਹੀਆਂ ਹਨ, ਜਿਸ ਨਾਲ ਉਹ ਵਧੇਰੇ ਸਵੈ-ਨਿਰਭਰ ਅਤੇ ਸਸ਼ਕਤ ਹੋ ਰਹੀਆਂ ਹਨ।
ਇਸੇ ਦਾ ਨਾਲ ਉਨ੍ਹਾਂ ਬੋਲਦਿਆਂ ਕਿਹਾ ਕੇ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਹਰ ਸਾਲ ਇੱਕ ਵੱਖਰਾ ਰਾਖਵਾਂ ਬਜਟ ਵੀ ਰੱਖਿਆ ਜਾਂਦੇ ਜਿਸ ਤਹਿਤ ਸਰਕਾਰ ਨੇ ਵਿੱਤੀ ਸਾਲ 2022-23 ਤੋਂ 2025-26 ਤੱਕ ਔਰਤਾਂ ਲਈ ਮੁਫ਼ਤ ਬੱਸ ਯਾਤਰਾ 'ਤੇ ਲਗਭਗ ₹2042 ਕਰੋੜ ਖ਼ਰਚ ਕੀਤੇ ਗਏ ਹਨ। ਇਸ ਵਿੱਚ 2022-23 ਲਈ ₹495 ਕਰੋੜ, 2023-24 ਲਈ ₹497.50 ਕਰੋੜ, 2024-25 ਲਈ ₹450 ਕਰੋੜ ਅਤੇ 2025-26 ਲਈ ₹600 ਕਰੋੜ ਸ਼ਾਮਲ ਹਨ। ਅਗਲੇ ਵਿੱਤੀ ਸਾਲ ਦੇ ਬਜਟ ਨੂੰ ਵੀ ਵਧਾ ਕੇ ₹600 ਕਰੋੜ ਤੋਂ ਵੱਧ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕੇ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੀ ਯੋਜਨਾ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੇ ਅਖੀਰਲੇ ਸਮੇਂ ਚ ਲਾਗੂ ਕੀਤਾ ਸੀ ਜਿਸ ਨੂੰ 'ਆਪ' ਸਰਕਾਰ ਨੇ ਵੀ ਸੱਤਾ ਵਿੱਚ ਆਉਣ ਮਗਰੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਦਾ ਤੋਹਫ਼ਾ ਨਿਰੰਤਰ ਜਾਰੀ ਰੱਖਿਆ ਸਰਕਾਰ ਦੀ ਇਹ ਸਹੂਲਤ ਹੁਣ ਚਾਰ ਸਾਲਾਂ ਤੋਂ ਲਾਗੂ ਹੈ। ਨਤੀਜੇ ਵਜੋਂ, ਪੰਜਾਬ ਵਿੱਚ ਔਰਤਾਂ ਨੇ ਪਿਛਲੇ ਚਾਰ ਸਾਲਾਂ ਵਿੱਚ ₹2042 ਕਰੋੜ ਦੀ ਮੁਫ਼ਤ ਬੱਸ ਯਾਤਰਾ ਦਾ ਅਨੰਦ ਮਾਣਿਆ ਹੈ। ਸਰਕਾਰ ਦਾ ਕਹਿਣਾ ਹੈ ਕੇ ਇਹ ਸਹੂਲਤ ਰਾਜ ਸਰਕਾਰ ਵੱਲੋਂ ਨਿਰੰਤਰ ਪ੍ਰਦਾਨ ਕੀਤੀ ਜਾਂਦੀ ਰਹੇਂਗੀ, ਇਸੇ ਤਰਾਂ ਸਰਕਾਰ ਵੱਲੋਂ ਮਹਿਲਾਵਾਂ ਦੇ ਸਤਿਕਾਰ ਯੋਜਨਾ ਤਹਿਤ 1000 ਅਤੇ 1500 ਰੁਪਏ ਮਹੀਨਾ ਵਾਲੀ ਯੋਜਨਾ ਲਈ ਵਿੱਤੀ ਸਾਲ 2026-੨੦੨੭ ਲਈ 9200 ਕਰੋੜਾ ਦਾ ਬਜਟ ਰੱਖਿਆ ਏ।
ਸਰਕਾਰ ਦਾ ਕਹਿਣਾ ਹੈ ਕਿ ਮਹਿਲਾ ਸਸ਼ਕਤੀਕਰਨ ਇੱਕ ਪ੍ਰਗਤੀਸ਼ੀਲ ਸਮਾਜ ਦੀ ਨੀਂਹ ਹੈ, ਅਤੇ ਪੰਜਾਬ ਸਰਕਾਰ ਇਸ ਵੱਲ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ, ਔਰਤਾਂ ਦੀ ਭਲਾਈ ਲਈ ਹੋਰ ਪ੍ਰਭਾਵਸ਼ਾਲੀ ਅਤੇ ਲੋਕ ਭਲਾਈ ਪਹਿਲਕਦਮੀਆਂ ਜਾਰੀ ਰਹਿਣਗੀਆਂ। ਤੁਸੀਂ ਸਰਕਾਰ ਦੀਆ ਨੀਤੀਆਂ ਨੂੰ ਕਿਵੇਂ ਦੇਖਦੇ ਓ ਖ਼ਾਸ ਤੌਰ ਤੇ ਮਹਿਲਾਵਾਂ ਦਾ ਸਰਕਾਰ ਦੀਆ ਮਹਿਲਾਵਾਂ ਪ੍ਰਤੀ ਸਤਿਕਾਰਤ ਯੋਜਨਾਵਾਂ ਪ੍ਰਤੀ ਕਿ ਵਿਚਾਰ ਨੇ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਜੁੜੇ ਰਹੇ ਹਮਦਰਦ ਟੀਵੀ ਦੇ ਨਾਲ ਸਹੀ ਤੇ ਸਟੀਕ ਖ਼ਬਰਾਂ ਦੇ ਲਈ