Patiala ਦੇ ਵਿੱਚ ਇੱਕ ਵਾਰ ਫੇਰ ਤੋਂ ਪ੍ਰਾਇਮ ਹਸਪਤਾਲ ਆਇਆ ਸੁਰਖੀਆਂ ’ਚ, ਮਰੀਜ਼ ਦਾ ਕੀਤਾ ਗਲਤ ਅਪਰੇਸ਼ਨ, ਪਰਿਵਾਰ ਦਾ ਆਰੋਪ

ਪਟਿਆਲਾ ਦੇ ਵਿੱਚ ਇੱਕ ਵਾਰ ਫਿਰ ਤੋਂ ਪ੍ਰਾਈਮ ਹਸਪਤਾਲ ਸੁਰਖੀਆਂ ਦੇ ਵਿੱਚ ਆਇਆ ਹੈ ਜਿੱਥੇ ਇੱਕ ਵਿਅਕਤੀ ਦਾ ਅਪਰੇਸ਼ਨ ਕਰਨ ਉਪਰੰਤ ਮਗਰੋ ਕਥਿਤ ਤੌਰ ਉੱਤੇ ਉਸਦੀ ਕੋਈ ਨਾੜ ਕੱਟ ਦਿੱਤੀ ਗਈ ਹੈ ਜਿਸ ਦੇ ਨਾਲ ਅਪਰੇਸ਼ਨ ਤਾਂ ਠੀਕ ਢੰਗ ਨਾਲ ਹੋ ਗਿਆ ਅਤੇ ਦੋ ਦਿਨ ਨਿਗਰਾਨੀ ਦੇ ਵਿੱਚ ਰੱਖ ਕੇ ਉਸ ਮਰੀਜ਼ ਦੀ ਛੁੱਟੀ ਕਰ ਦਿੱਤੀ ਗਈ।

Update: 2025-12-28 13:46 GMT

ਪਟਿਆਲਾ : ਪਟਿਆਲਾ ਦੇ ਵਿੱਚ ਇੱਕ ਵਾਰ ਫਿਰ ਤੋਂ ਪ੍ਰਾਈਮ ਹਸਪਤਾਲ ਸੁਰਖੀਆਂ ਦੇ ਵਿੱਚ ਆਇਆ ਹੈ ਜਿੱਥੇ ਇੱਕ ਵਿਅਕਤੀ ਦਾ ਅਪਰੇਸ਼ਨ ਕਰਨ ਉਪਰੰਤ ਮਗਰੋ ਕਥਿਤ ਤੌਰ ਉੱਤੇ ਉਸਦੀ ਕੋਈ ਨਾੜ ਕੱਟ ਦਿੱਤੀ ਗਈ ਹੈ ਜਿਸ ਦੇ ਨਾਲ ਅਪਰੇਸ਼ਨ ਤਾਂ ਠੀਕ ਢੰਗ ਨਾਲ ਹੋ ਗਿਆ ਅਤੇ ਦੋ ਦਿਨ ਨਿਗਰਾਨੀ ਦੇ ਵਿੱਚ ਰੱਖ ਕੇ ਉਸ ਮਰੀਜ਼ ਦੀ ਛੁੱਟੀ ਕਰ ਦਿੱਤੀ ਗਈ।


ਜਿਸ ਤੋਂ ਬਾਅਦ ਜਦੋਂ ਘਰ ਪਹੁੰਚ ਕੇ ਉਸਦੀ ਹਾਲਤ ਮੁੜ ਖਰਾਬ ਹੋਈ ਤਾਂ ਉਸ ਨੂੰ ਮੁੜ ਹਸਪਤਾਲ ਦੇ ਵਿੱਚ ਪ੍ਰਾਈਮ ਹਸਪਤਾਲ ਦੀ ਐਬੂਲੈਂਸ ਦੇ ਵਿੱਚ ਲਿਜਾਂਦਾ ਗਿਆ ਜਿਸ ਤੋਂ ਬਾਅਦ ਚਾਰ ਪੰਜ ਦਿਨ ਬਾਅਦ ਵੀ ਜਦੋਂ ਮਰੀਜ਼ ਦੀ ਹਾਲਤ ਨਾਜ਼ੁਕ ਰਹੀ ਤਾਂ ਅਲਟਰਾ ਸਾਊਂਡ ਦੀ ਰਿਪੋਰਟ ਮੁਤਾਬਕ ਉਸਦੇ ਪੇਟ ਦੇ ਵਿੱਚ ਪਾਣੀ ਭਰ ਚੁੱਕਿਆ ਹੈ।



ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕੇਸ ਕ੍ਰਿਟੀਕਲ ਹੋ ਚੁੱਕਿਆ ਇਹ ਸਾਫ ਤੌਰ ’ਤੇ ਡਾਕਟਰਾਂ ਦੀ ਗਲਤੀ ਕਾਰਨ ਹੋਇਆ ਹੈ। ਜਿਸ ਤੋਂ ਬਾਅਦ ਅੱਜ ਪਰਿਵਾਰਿਕ ਮੈਂਬਰਾਂ ਵੱਲੋਂ ਭਾਰੀ ਰੋਸ਼ ਜਤਾਇਆ ਗਿਆ। ਜਦੋਂ ਇਸ ਬਾਬਤ ਮੀਡੀਆ ਵੱਲੋਂ ਡਾਕਟਰ ਦੇ ਕੋਲ ਸ਼ਿਕਾਇਤ ਕੀਤੀ ਗਈ ਤਾਂ ਡਾਕਟਰ ਵੱਲੋਂ ਕੈਮਰੇ ਸਾਹਮਣੇ ਬੋਲਣ ਤੋਂ ਸਾਫ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਹੈ।

Tags:    

Similar News