ਫਲਾਈਟ 'ਚ ਬੈਠੀ ਇਸ ਔਰਤ ਦੀ ਇਸ ਹਰਕਤ 'ਤੇ ਭੜਕ ਉੱਠੇ ਲੋਕ

ਇੱਕ ਚਲਦੀ ਫਲਾਈਟ ਤੋਂ ਸਾਹਮਣੇ ਆਇਆ ਹੈ ਜਿਸ 'ਚ ਇੱਕ ਔਰਤ ਬਲੈਕ ਸਾੜ੍ਹੀ ਅਤੇ ਹੈਵੀ ਜਿਊਲਰੀ 'ਚ ਡਾਂਸ ਕਰਦੇ ਨਜ਼ਰ ਆ ਰਹੀ ਹੈ ।

Update: 2024-07-09 06:04 GMT

ਜਿੱਥੇ ਸ਼ੋਸ਼ਲ ਮੀਡੀਆ ਆਉਣ ਤੋਂ ਬਾਅਦ ਲੋਕਾਂ ਲਈ ਕਈ ਸਹੂਲਤਾਂ ਵੀ ਕਾਇਮ ਹੋਈਆਂ ਨੇ ਉੱਥੇ ਲੋਕਾਂ ਵੱਲੋਂ ਇਸ ਮਾਧਿਅਮ ਨੂੰ ਆਪਣੀ ਪ੍ਰਮੋਸ਼ਨ ਅਤੇ ਮਨੋਰੰਜਨ ਲਈ ਵੀ ਵਰਤਿਆ ਜਾਂਦਾ ਹੈ । ਜਿਸ ਚ ਲੋਕਾਂ ਵੱਲੋਂ ਆਪਣੇ ਟੈਲੇਂਟ ਨੂੰ ਦਿੱਖਾਉਣ ਲਈ ਛੋਟੇ ਵੀਡੀਓ ਬਣਾ ਕੇ Instagram, TikTok ਅਤੇ YouTube ਵਰਗੇ ਪਲੇਟਫਾਰਮਾਂ 'ਤੇ ਸਾਂਝਾ ਵੀ ਕੀਤਾ ਜਾਂਦਾ । ਜਿਸ ਤੋਂ ਬਾਅਦ ਵੀਡੀਓਜ਼ ਨੂੰ ਵਧੀਆ ਮਾਤਰਾ 'ਚ ਲਾਈਕਸ ਅਤੇ ਵਿਊਜ਼ ਪ੍ਰਾਪਤ ਹੋਣ ਤੋਂ ਬਾਅਦ ਨਿਰਮਾਤਾਵਾਂ ਨੂੰ ਪੈਸੇ ਵੀ ਮਿਲਦੇ ਹਨ । ਪਰ ਕਈ ਵਾਰ ਰੀਲ ਜਾਂ ਵੀਡੀਓ ਬਣਾਉਂਦੇ ਸਮੇਂ ਲੋਕ ਆਪਣੇ ਆਲੇ-ਦੁਆਲੇ ਮੌਜੂਦ ਲੋਕਾਂ ਦੇ ਆਰਾਮ ਦਾ ਖਿਆਲ ਵੀ ਭੁੱਲ ਜਾਂਦੇ ਨੇ ਜਿਸ ਨਾਲ ਕਈ ਲੋਕਾਂ ਨੂੰ ਇਤਰਾਜ਼ ਵੀ ਹੁੰਦਾ ਹੈ । ਇਸ ਤਰ੍ਹਾਂ ਦਾ ਇੱਕ ਮਾਮਲਾ ਇੱਕ ਚਲਦੀ ਫਲਾਈਟ ਤੋਂ ਸਾਹਮਣੇ ਆਇਆ ਹੈ ਜਿਸ 'ਚ ਇੱਕ ਔਰਤ ਬਲੈਕ ਸਾੜ੍ਹੀ ਅਤੇ ਹੈਵੀ ਜਿਊਲਰੀ 'ਚ ਡਾਂਸ ਕਰਦੇ ਨਜ਼ਰ ਆ ਰਹੀ ਹੈ 'ਤੇ ਜੇਕਰ ਗੱਲ ਕਰੀਏ ਇਸ ਵੀਡੀਓ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਹੁਣ ਤੱਕ 1.7 ਮਿਲੀਅਨ ਵਿਊਜ਼ ਅਤੇ ਕਰੀਬ 16 ਹਜ਼ਾਰ ਲਾਈਕਸ ਮਿਲ ਚੁੱਕੇ ਹਨ।

ਇਸ ਵੀਡੀਓ ਬਾਰੇ ਲੋਕਾਂ ਨੇ ਕੀਤੀਆਂ ਇਹ ਟਿੱਪਣੀਆਂ

ਇਸ ਵੀਡਿਓ 'ਤੇ ਕਾਫੀ ਯੂਜ਼ਰਸ ਨੇ ਕਮੈਂਟ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ, ਜਿਸ 'ਚ ਇਕ ਯੂਜ਼ਰ ਨੇ ਲਿਖਿਆ- ਵੀਡੀਓ ਬਣਾਉਣ ਤੋਂ ਬਾਅਦ ਤੁਸੀਂ ਲੋਕਾਂ ਤੋਂ ਪੈਸੇ ਨਹੀਂ ਮੰਗੇ? ਇਕ ਹੋਰ ਯੂਜ਼ਰ ਨੇ ਲਿਖਿਆ- ਯਾਤਰੀ ਕਾਫੀ ਅਸਹਿਜ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ, ਇਹ ਉਸਦੀ ਨਿੱਜੀ ਉਡਾਣ ਨਹੀਂ ਹੈ ਜਿੱਥੇ ਅਜਿਹੀ ਬੇਵਕੂਫੀ ਕੀਤੀ ਜਾ ਸਕਦੀ ਹੈ। ਤੀਜੇ ਵਿਅਕਤੀ ਨੇ ਲਿਖਿਆ- ਇਹ ਹਵਾਈ ਜਹਾਜ਼ਾਂ ਵਿੱਚ ਵੀ ਸ਼ੁਰੂ ਹੋ ਗਿਆ ਹੈ। ਲੋਕਾਂ ਦੇ ਇਸ ਇਤਰਾਜ਼ ਪਿੱਛੇ ਕਈ ਕਾਰਨ ਹੋ ਸਕਦੇ ਨੇ ਜਿਵੇਂ ਕਿ ਇੰਝ ਵੀਡੀਓ ਬਣਾਉਣ ਨਾਲ ਕਈ ਵਾਰ ਲੋਕਾਂ ਦੀ ਨਿੱਜਤਾ ਦੀ ਵੀ ਉਲੰਘਣਾ ਹੁੰਦੀ ਹੈ। ਜਿਸ ਤਰ੍ਹਾਂ ਇਸ ਵੀਡੀਓ 'ਚ ਇਕ ਔਰਤ ਇੰਡੀਗੋ ਦੀ ਫਲਾਈਟ 'ਚ ਡਾਂਸ ਕਰਦੀ ਹੋਈ ਰੀਲ ਬਣਾਉਣ ਚ ਮਸ਼ਰੂਫ ਹੈ ਤੇ ਜਿਸ ਆਲੇ- ਦੁਆਲੇ ਬੈਠੇ ਕੁਝ ਲੋਕ ਵੀ ਪ੍ਰੇਸ਼ਾਨ ਦਿੱਖਾਈ ਦਿੰਦੇ ਨੇ । ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਵੀ ਕਈ ਲੋਕ ਹੈਰਾਨ ਅਤੇ ਬੇਚੈਨ ਨਜ਼ਰ ਆ ਰਹੇ ਹਨ। 

Tags:    

Similar News