Operation Parahar: ਢਾਈ ਦਿਨਾਂ ‘ਚ Amritsar ’ਚ 301 ਗੈਂਗਸਟਰ arrests, ਸਹਾਇਕਾਂ ‘ਤੇ ਕੱਸਿਆ ਕਾਨੂੰਨੀ ਸ਼ਿਕੰਜਾ

ਪੰਜਾਬ ਭਰ ਵਿੱਚ ਗੈਂਗਸਟਰਾਂ, ਆਰਗਨਾਈਜ਼ਡ ਕ੍ਰਾਈਮ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚਲ ਰਹੀ 72 ਘੰਟਿਆਂ ਦੀ ਵਿਸ਼ੇਸ਼ ਮੁਹਿੰਮ “ਆਪਰੇਸ਼ਨ ਪਰਹਾਰ” ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਵੱਡੀ ਕਾਮਯਾਬੀ ਮਿਲੀ ਹੈ।

Update: 2026-01-22 12:21 GMT

ਅੰਮ੍ਰਿਤਸਰ: ਪੰਜਾਬ ਭਰ ਵਿੱਚ ਗੈਂਗਸਟਰਾਂ, ਆਰਗਨਾਈਜ਼ਡ ਕ੍ਰਾਈਮ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚਲ ਰਹੀ 72 ਘੰਟਿਆਂ ਦੀ ਵਿਸ਼ੇਸ਼ ਮੁਹਿੰਮ “ਆਪਰੇਸ਼ਨ ਪਰਹਾਰ” ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਹ ਜਾਣਕਾਰੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ।



ਉਨ੍ਹਾਂ ਦੱਸਿਆ ਕਿ ਆਪਰੇਸ਼ਨ ਪਰਹਾਰ ਦੇ ਢਾਈ ਦਿਨਾਂ ਵਿੱਚ ਹੀ 301 ਤੋਂ ਵੱਧ ਅਪਰਾਧਿਕ ਤੱਤਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ, ਜਿਸ ਦੀ ਔਸਤ ਲਗਭਗ 100 ਗਿਰਫ਼ਤਾਰੀਆਂ ਪ੍ਰਤੀ ਦਿਨ ਬਣਦੀ ਹੈ। ਫੜੇ ਗਏ ਵਿਅਕਤੀਆਂ ਵਿੱਚ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਗੈਂਗਸਟਰਾਂ ਨੂੰ ਲੋਜਿਸਟਿਕ ਸਹਾਇਤਾ, ਪਨਾਹ ਜਾਂ ਵਿੱਤੀ ਮਦਦ ਪ੍ਰਦਾਨ ਕਰਦੇ ਸਨ।


ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 5 ਮਾਮਲਿਆਂ ਵਿੱਚ ਆਰਮਜ਼ ਐਕਟ ਤਹਿਤ ਕਾਰਵਾਈ ਕੀਤੀ ਗਈ, ਜਿਸ ਵਿੱਚ 3 ਦਿਨਾਂ ਦੌਰਾਨ 5 ਅਹੰਕਾਰਪੂਰਨ ਦੋਸ਼ੀ ਕਾਬੂ ਕੀਤੇ ਗਏ। ਪੁਲਿਸ ਨੇ 6 ਪਿਸਤੌਲ, 6 ਮੈਗਜ਼ੀਨ, 25 ਜ਼ਿੰਦਾ ਕਾਰਤੂਸ, 25 ਮੋਬਾਈਲ ਫੋਨ, ਨਸ਼ੀਲੇ ਪਦਾਰਥ ਅਤੇ ਹੋਰ ਸ਼ੱਕੀ ਸਮਾਨ ਵੀ ਬਰਾਮਦ ਕੀਤਾ ਹੈ।


ਉਨ੍ਹਾਂ ਕਿਹਾ ਕਿ ਹਰ ਪੁਲਿਸ ਸਟੇਸ਼ਨ ਪੱਧਰ ‘ਤੇ ਵਿਸ਼ੇਸ਼ ਟੀਮਾਂ ਅਤੇ ਸਕਾਟ ਬਣਾਈਆਂ ਗਈਆਂ ਹਨ, ਜੋ ਸਿਰਫ਼ ਗਿਰਫ਼ਤਾਰੀ ਤੱਕ ਸੀਮਿਤ ਨਹੀਂ ਰਹਿੰਦੀਆਂ, ਸਗੋਂ ਪੁੱਛਗਿੱਛ ਰਾਹੀਂ ਡੇਟਾ ਬਿਲਡਿੰਗ ‘ਤੇ ਵੀ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਅਪਰਾਧਿਕ ਨੈੱਟਵਰਕਾਂ ਬਾਰੇ ਪੂਰਾ ਡੇਟਾ ਬੈਂਕ ਤਿਆਰ ਕੀਤਾ ਜਾ ਸਕੇ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਦੱਸਿਆ ਕਿ 2025 ਤੋਂ 22 ਜਨਵਰੀ 2026 ਤੱਕ ਆਰਮਜ਼ ਐਕਟ ਦੇ ਤਹਿਤ 205 ਦੋਸ਼ੀ ਗਿਰਫ਼ਤਾਰ ਕੀਤੇ ਗਏ ਹਨ, 92 ਐਫਆਈਆਰ ਦਰਜ ਹੋਈਆਂ ਹਨ ਅਤੇ 256 ਪਿਸਤੌਲ, 10 ਰਿਵਾਲਵਰ, 2 ਰਾਈਫਲਾਂ, 253 ਮੈਗਜ਼ੀਨ ਅਤੇ 453 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ 18 ਲੱਖ 75 ਹਜ਼ਾਰ ਰੁਪਏ ਦੀ ਹਵਾਲਾ ਅਤੇ ਗੈਂਗਸਟਰ ਮਨੀ ਵੀ ਜ਼ਬਤ ਕੀਤੀ ਗਈ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਿਆਂ ਖ਼ਿਲਾਫ਼ “ਯੁੱਧ ਨਸ਼ਿਆਂ ਵਿਰੁੱਧ” ਅਤੇ ਗੈਂਗਸਟਰਾਂ ਖ਼ਿਲਾਫ਼ ਇਹ ਮੁਹਿੰਮ ਆਗਾਮੀ ਦਿਨਾਂ ਵਿੱਚ ਵੀ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ ਅਤੇ ਹਰ ਅਧਿਕਾਰੀ ਦੀ ਕਾਰਗੁਜ਼ਾਰੀ ਨੂੰ ਪਰਫਾਰਮੈਂਸ ਬੇਸ ‘ਤੇ ਮੋਨੀਟਰ ਕੀਤਾ ਜਾਵੇਗਾ, ਤਾਂ ਜੋ ਜ਼ਮੀਨੀ ਪੱਧਰ ‘ਤੇ ਅਪਰਾਧਿਕ ਤੱਤਾਂ ‘ਤੇ ਪੂਰੀ ਤਰ੍ਹਾਂ ਨਕੇਲ ਕਸੀ ਜਾ ਸਕੇ।

Tags:    

Similar News