ਨੌਜਵਾਨ ਨੂੰ ਨਾਭਾ ਪੁਲਿਸ ਨੇ 3150 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ, ਜਾਂਚ ਜਾਰੀ

ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲੇ ਨਸ਼ੀਲੇ ਸਮਾਨ ਸਮੇਤ ਨੌਜਵਾਨ ਨੂੰ ਨਾਭਾ ਪੁਲਿਸ ਨੇ 3150 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ। ਨੌਜਵਾਨ ਦੀ ਪਹਿਚਾਣ ਪ੍ਰਗਟ ਸਿੰਘ ਵਾਸੀ ਪਿੰਡ ਛੀਟਾਂਵਾਲਾ ਵਜੋਂ ਹੋਈ। ਪ੍ਰਗਟ ਸਿੰਘ ਤੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ। ਜੋ ਜੇਲ ਚੋਂ ਪੈਰੋਲ ਤੇ ਬਾਹਰ ਆਇਆ ਸੀ ਅਤੇ ਹੁਣ ਦੁਬਾਰਾ 3150 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ।

Update: 2025-11-11 12:40 GMT

ਨਾਭਾ : ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲੇ ਨਸ਼ੀਲੇ ਸਮਾਨ ਸਮੇਤ ਨੌਜਵਾਨ ਨੂੰ ਨਾਭਾ ਪੁਲਿਸ ਨੇ 3150 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ। ਨੌਜਵਾਨ ਦੀ ਪਹਿਚਾਣ ਪ੍ਰਗਟ ਸਿੰਘ ਵਾਸੀ ਪਿੰਡ ਛੀਟਾਂਵਾਲਾ ਵਜੋਂ ਹੋਈ। ਪ੍ਰਗਟ ਸਿੰਘ ਤੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ। ਜੋ ਜੇਲ ਚੋਂ ਪੈਰੋਲ ਤੇ ਬਾਹਰ ਆਇਆ ਸੀ ਅਤੇ ਹੁਣ ਦੁਬਾਰਾ 3150 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ।


ਪੁਲਿਸ ਦੇ ਵੱਲੋਂ ਆਰੋਪੀ ਪ੍ਰਗਟ ਸਿੰਘ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਹ ਨੌਜਵਾਨ ਨਸ਼ੀਲੀਆਂ ਗੋਲੀਆਂ ਕਿੱਥੋਂ ਲਿਆਉਂਦਾ ਸੀ। ਇਸ ਦੇ ਸਟੇਟ ਅਤੇ ਫੋਰਵਰਡ ਲਿੰਕ ਇਸ ਰਿਮਾਂਡ ਦੌਰਾਨ ਹਾਸਿਲ ਕੀਤੇ ਜਾਣਗੇ। ਇਸ ਨੌਜਵਾਨ ਤੇ ਪਹਿਲਾਂ ਵੀ 3000 ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਹੈ। ਇਹ ਨੌਜਵਾਨ ਜੇਲ ਚੋਂ ਪੈਰੋਲ ਤੇ ਬਾਹਰ ਆਇਆ ਸੀ ਤੇ ਇਹ ਫਿਰ ਨਸ਼ਾ ਤਸਕਰੀ ਦੇ ਧੰਦੇ ਦੇ ਵਿੱਚ ਜੁੱਟ ਗਿਆ।


ਇਸ ਮੌਕੇ ਤੇ ਨਾਭਾ ਕੋਤਵਾਲੀ ਪੁਲਿਸ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਪ੍ਰਗਟ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਕੋਲੋਂ 3150 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਸ ਦੀ ਪਹਿਚਾਣ ਪ੍ਰਗਟ ਸਿੰਘ ਵਾਸੀ ਪਿੰਡ ਛੀਟਾਵਾਲਾ ਵੱਜੋਂ ਹੋਈ। ਇਸ ਤੇ ਅਸੀਂ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।



ਅਤੇ ਇਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਹੋਇਆ ਹੈ। ਰਿਮਾਂਡ ਦੇ ਦੌਰਾਨ ਸਾਨੂੰ ਹੋਰ ਵੀ ਸਟੇਟ ਅਤੇ ਫਾਰਵਰਡ ਲਿੰਕ ਮਿਲਣ ਦੀ ਆਸ ਹੈ। ਅਸੀਂ ਇਹ ਪਤਾ ਲਗਾ ਰਹੇ ਹਾਂ ਕਿ ਇਹ ਕਿੱਥੋਂ ਲਿਆਂਦਾ ਸੀ ਤੇ ਕਿਸ ਨੂੰ ਇਹ ਨਸ਼ੀਲੀਆਂ ਗੋਲੀਆਂ ਵੇਚਦਾ ਸੀ। ਇਸ ਤੇ ਪਹਿਲਾਂ ਵੀ 3000 ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਹੈ।



ਇਹ ਜੇਲ ਚੋਂ ਪੈਰੋਲ ਤੇ ਬਾਹਰ ਆ ਕੇ ਫਿਰ ਨਸ਼ਾ ਤਸਕਰੀ ਦਾ ਧੰਦਾ ਕਰ ਰਿਹਾ ਸੀ। ਇਸ ਦੇ ਨਾਲ ਹੋਰ ਕੌਣ ਵਿਅਕਤੀ ਸ਼ਾਮਿਲ ਹਨ। ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ।

Tags:    

Similar News