ਬਠਿੰਡਾ ਦੀ ਭਾਗੂ ਰੋਡ ’ਤੇ ਚੱਲਿਆ ਨਗਰ ਨਿਗਮ ਦਾ ਪੀਲਾ ਪੰਜਾ, ਸੜਕ ਨੂੰ 60 ਫੁੱਟ ਚੌੜਾ ਕਰਨ ਲਈ ਨਜਾਇਜ਼ ਕਬਜ਼ੇ ਹਟਾਏ

ਪਿਛਲੇ ਲੰਮੇ ਸਮੇਂ ਤੋਂ 60 ਫੁੱਟ ਸਕੀਮ ਅਧੀਨ ਆਉਂਦੀ ਬਠਿੰਡਾ ਦੀ ਭਾਗੂ ਰੋਡ ਸੜਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਬਜ ਕਰ ਰਹੀਆਂ ਵੱਲੋਂ ਰੋਕੀ ਗਈ ਸੀ ਬਠਿੰਡਾ ਨਗਰ ਨਿਗਮ ਵੱਲੋਂ ਦਿੱਤੇ ਹੋਏ ਸਮੇਂ ਤੇ ਖਤਮ ਤੋਂ ਬਾਅਦ ਅੱਜ ਨਗਰ ਨਿਗਮ ਬਠਿੰਡਾ ਨੇ ਜੇਸੀਬੀਆਂ ਲਿਆ ਕੇ ਦੁਕਾਨਾਂ ਅਤੇ ਕਈਆਂ ਦੇ ਸ਼ੋਰੂਮ ਤੋੜੇ ਕਿਉਂਕਿ ਇਹ ਸੜਕ ਸੱਟ ਫੁੱਟ ਸਕੀਮ ਵਿੱਚ ਆਉਂਦੀ ਹੈ ਜਿਸ ਨੂੰ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸ਼ਹਿਰ ਵਿੱਚ ਟਰੈਫਿਕ ਵਧਣ ਕਾਰਨ ਇਸ ਰੋਡ ਉੱਪਰ ਜਾਮ ਲੱਗਦਾ ਹੈ ਤਾਂ ਇਸ ਨੂੰ ਜਲਦੀ ਤੋਂ ਜਲਦੀ 60 ਫੁੱਟ ਚੌੜਾ ਅਤੇ ਕਮਰਸ਼ੀਅਲ ਕੀਤਾ ਜਾਵੇ।

Update: 2025-11-08 12:04 GMT

ਬਠਿੰਡਾ : ਪਿਛਲੇ ਲੰਮੇ ਸਮੇਂ ਤੋਂ 60 ਫੁੱਟ ਸਕੀਮ ਅਧੀਨ ਆਉਂਦੀ ਬਠਿੰਡਾ ਦੀ ਭਾਗੂ ਰੋਡ ਸੜਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਬਜ ਕਰ ਰਹੀਆਂ ਵੱਲੋਂ ਰੋਕੀ ਗਈ ਸੀ ਬਠਿੰਡਾ ਨਗਰ ਨਿਗਮ ਵੱਲੋਂ ਦਿੱਤੇ ਹੋਏ ਸਮੇਂ ਤੇ ਖਤਮ ਤੋਂ ਬਾਅਦ ਅੱਜ ਨਗਰ ਨਿਗਮ ਬਠਿੰਡਾ ਨੇ ਜੇਸੀਬੀਆਂ ਲਿਆ ਕੇ ਦੁਕਾਨਾਂ ਅਤੇ ਕਈਆਂ ਦੇ ਸ਼ੋਰੂਮ ਤੋੜੇ ਕਿਉਂਕਿ ਇਹ ਸੜਕ ਸੱਟ ਫੁੱਟ ਸਕੀਮ ਵਿੱਚ ਆਉਂਦੀ ਹੈ ਜਿਸ ਨੂੰ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸ਼ਹਿਰ ਵਿੱਚ ਟਰੈਫਿਕ ਵਧਣ ਕਾਰਨ ਇਸ ਰੋਡ ਉੱਪਰ ਜਾਮ ਲੱਗਦਾ ਹੈ ਤਾਂ ਇਸ ਨੂੰ ਜਲਦੀ ਤੋਂ ਜਲਦੀ 60 ਫੁੱਟ ਚੌੜਾ ਅਤੇ ਕਮਰਸ਼ੀਅਲ ਕੀਤਾ ਜਾਵੇ।


ਐਮਟੀਪੀ ਐਸਐਸ ਬਿੰਦਰਾ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੂੰ ਪਹਿਲਾਂ ਹੀ ਸਾਡੇ ਵੱਲੋਂ ਨੋਟਸ ਦਿੱਤੇ ਜਾ ਚੁੱਕੇ ਹਨ ਕਿ ਇਸ ਸੜਕ ਨੂੰ ਚੌੜੇ ਕਿਤੇ ਜਾਣਾ ਹੈ ਕੁਝ ਲੋਕ ਕੋਰਟ ਵਿੱਚ ਵੀ ਚਲੇ ਗਏ ਜਿੱਥੇ ਸਟੇਅ ਆਡਰ ਲੈ ਕੇ ਆਏ ਪਰ ਬਾਕੀ ਲੋਕਾਂ ਤੋਂ ਅਸੀਂ ਇਹ ਖਾਲੀ ਕਰਵਾ ਲਿਆ ਗਿਆ ਸੀ ਤਾਂ ਅੱਜ ਦਿੱਤੇ ਹੋਏ ਸਮੇਂ ਤੋਂ ਬਾਅਦ ਹੀ ਅਸੀਂ ਇਸ ਸੜਕ ਉੱਪਰ ਜੇਸੀਬੀ ਆਂ ਚਲਾਈਆਂ ਹੈ।

ਏਰੀਏ ਦੇ ਐਮਸੀ ਟਹਿਲ ਸਿੰਘ ਬੁੱਟਰ ਦਾ ਕਹਿਣਾ ਹੈ ਕਿ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਸੜਕ ਨੂੰ ਚੌੜਾ ਕੀਤਾ ਜਾਵੇ ਅਸੀਂ ਧੰਨਵਾਦ ਕਰਦੇ ਹਾਂ ਨਗਰ ਨਿਗਮ ਅਤੇ ਨਗਰ ਨਿਗਮ ਦੇ ਮਿਹਰ ਤੇ ਅਧਿਕਾਰੀਆਂ ਦਾ ਜਿਨਾਂ ਨੇ ਇਸ ਸਕੀਮ ਨੂੰ ਜਲਦੀ ਸ਼ੁਰੂ ਕਰਕੇ ਇਸ ਸੜਕ ਨੂੰ ਚੌੜਾ ਕਰਨ ਦਾ ਕੰਮ ਹੈ ਸਟਾਰਟ ਕਰ ਦਿੱਤਾ। 

Tags:    

Similar News