10 ਸਾਲ ਦੇ ਬੱਚੇ ਦੇ ਹੱਥ ’ਚ ਫਟਿਆ ਮੋਬਾਇਲ ਫੋਨ, ਮਾਪੇ ਹੋ ਜਾਣ ਸਾਵਧਾਨ

ਫਿਲੌਰ ਸਥਿਤ ਪਿੰਡ ਸੰਗ ਢੇਸੀਆਂ 'ਚ ਅੱਜ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ 10 ਸਾਲ ਦੇ ਬੱਚੇ ਦੇ ਹੱਥ ਵਿੱਚ ਮੋਬਾਇਲ ਫੋਨ ਫਟ ਗਿਆ ਤੇ ਬੱਚਾ ਜ਼ਖ਼ਮੀ ਹੋ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਚਾ ਬਾਥਰੂਮ ਵਿੱਚ ਫੋਨ ਚਲਾ ਰਹਾ ਸੀ ਅਤੇ ਧਮਾਕਾ ਹੋ ਗਿਆ।

Update: 2025-11-13 11:13 GMT

ਫਿਲੌਰ : ਫਿਲੌਰ ਸਥਿਤ ਪਿੰਡ ਸੰਗ ਢੇਸੀਆਂ 'ਚ ਅੱਜ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ 10 ਸਾਲ ਦੇ ਬੱਚੇ ਦੇ ਹੱਥ ਵਿੱਚ ਮੋਬਾਇਲ ਫੋਨ ਫਟ ਗਿਆ ਤੇ ਬੱਚਾ ਜ਼ਖ਼ਮੀ ਹੋ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਚਾ ਬਾਥਰੂਮ ਵਿੱਚ ਫੋਨ ਚਲਾ ਰਹਾ ਸੀ ਅਤੇ ਧਮਾਕਾ ਹੋ ਗਿਆ।

ਧਮਾਕੇ ਇੰਨਾਂ ਭਿਆਨਕ ਸੀ ਕਿ ਬੱਚੇ ਦਾ ਹੱਥ ਤਾਂ ਝੁਲਸਿਆ ਹੀ ਨਾਲ ਹੀ ਫੋਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਧਮਾਕੇ ਤੋਂ ਬਾਅਦ ਬੱਚਾ ਬਾਥਰੂਮ ਵਿੱਚੋਂ ਦੌੜ ਕੇ ਬਾਹਰ ਆਇਆ ਅਤੇ ਮਾਂ ਇਹ ਸਭ ਦੇਖ ਕੇ ਸੁੰਨ ਰਹਿ ਗਈ। ਜਦੋਂ ਫੋਨ ਵਿੱਚ ਧਮਾਕੇ ਹੋਇਆ ਸੀ ਤਾਂ ਉਸ ਵੇਲੇ ਬਾਥਰੂਮ ਵਿੱਚੋਂ ਚੀਕ ਵੀ ਆਈ ਸੀ।

ਇਸ ਘਟਨਾ ਤੋਂ ਬਾਅਦ ਉਸਦੇ ਪਿਤਾ ਨੇ ਬਿਆਨ ਦਿੱਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਫੋਨਾਂ ਤੋਂ ਹਟਾਕੇ ਖੇਡਾਂ ਨਾਲ ਜੋੜਿਆ ਜਾਵੇ। ਉਹਨਾਂ ਨੇ ਕਿਹਾ ਕੇ ਇਹ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਮੋਬਾਇਲ ਦੀ ਲੱਤ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕੇ ਉਹਨਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇ।

Tags:    

Similar News