ਅੱਖਾਂ 'ਚ ਲੈਂਸ ਪਾਉਣ ਤੋਂ ਬਾਅਦ Jasmin Bhasin ਦਾ ਹੋਇਆ ਕੋਰਨੀਆ ਡੈਮੇਜ, ਜਾਣੋ ਪੂਰੀ ਖਬਰ

ਇਹ ਸਭ ਕੁਝ ਉਨ੍ਹਾਂ ਨਾਲ ਅੱਖਾਂ ਵਿੱਚ ਲੈਂਸ ਪਾਉਣ ਤੋਂ ਬਾਅਦ ਹੋਇਆ ਸ਼ੁਰੂ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਜਦੋਂ ਜੈਸਮੀਨ ਨੇ ਅੱਖਾਂ 'ਚ ਲੈਂਸ ਪਾਇਆ ਤਾਂ ਉਸ ਦੀਆਂ ਅੱਖਾਂ 'ਚ ਦਰਦ ਹੋਣ ਲੱਗਾ ।

Update: 2024-07-21 09:13 GMT

ਮੁੰਬਈ : ਮਸ਼ਹੂਰ ਟੀਵੀ ਅਦਾਕਾਰਾ ਜੈਸਮੀਨ ਭਸੀਨ ਦੀਆਂ ਅੱਖਾਂ ਦੇ ਕੋਰਨੀਆ ਖਰਾਬ ਹੋਣ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਜੈਸਮੀਨ ਨੂੰ ਦੇਖਣ 'ਚ ਕਾਫੀ ਦਿੱਕਤ ਆ ਰਹੀ ਹੈ । ਜਾਣਕਾਰੀ ਅਨੁਸਾਰ ਇਹ ਸਭ ਕੁਝ ਉਨ੍ਹਾਂ ਨਾਲ ਅੱਖਾਂ ਵਿੱਚ ਲੈਂਸ ਪਾਉਣ ਤੋਂ ਬਾਅਦ ਹੋਇਆ ਸ਼ੁਰੂ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਜਦੋਂ ਜੈਸਮੀਨ ਨੇ ਅੱਖਾਂ 'ਚ ਲੈਂਸ ਪਾਇਆ ਤਾਂ ਉਸ ਦੀਆਂ ਅੱਖਾਂ 'ਚ ਦਰਦ ਹੋਣ ਲੱਗਾ ਜਿਸ ਤੋਂ ਬਾਅਧ ਇਹ ਦਰਦ ਇੰਨਾ ਵੱਧ ਗਿਆ ਕਿ ਇਸ ਨੂੰ ਸਹਿਣਾ ਮੁਸ਼ਕਿਲ ਹੋ ਗਿਆ । ਇਸ ਤੋਂ ਬਾਅਦ ਜਦੋਂ ਉਹ ਡਾਕਟਰ ਕੋਲ ਗਏ ਤਾਂ ਪਤਾ ਲੱਗਾ ਕਿ ਲੈਂਜ਼ ਪਾਉਣ ਕਾਰਨ ਉਸ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਚੁੱਕਿਆ ਹੈ । ਇਸ ਤੋਂ ਬਾਅਦ ਡਾਕਟਰ ਨੇ ਠੀਕ ਹੋਣ ਲਈ ਉਨ੍ਹਾਂ ਨੂੰ 4-5 ਦਿਨ ਦਾ ਸਮਾਂ ਦਿੱਤਾ ਅਤੇ ਡਾਕਟਰ ਵੱਲੋਂ ਅੱਖਾਂ 'ਤੇ ਪੱਟੀ ਵੀ ਬੰਨ੍ਹ ਦਿੱਤੀ ਗਈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਅੱਖਾਂ ਸਾਹਮਣੇ ਪੱਟੀ ਹੋਣ ਕਾਰਨ ਹੁਣ ਉਨ੍ਹਾਂ ਨੂੰ ਕੁਝ ਵੀ ਨਹੀਂ ਦਿਖਾਈ ਦੇ ਰਿਹਾ । ਜੈਸਮੀਨ ਨੇ ਆਪਣੀਆਂ ਅੱਖਾਂ ਦੀ ਮੌਜੂਦਾ ਸਥਿਤੀ ਬਾਰੇ ਦੱਸਦੇ ਕਿਹਾ ਕਿ “ਮੈਂ ਬਹੁਤ ਦਰਦ ਮਹਿਸੂਸ ਕਰ ਰਿਹਾ ਹਾਂ , ਡਾਕਟਰਾਂ ਨੇ ਮੈਨੂੰ ਕਿਹਾ ਹੈ ਕਿ ਮੈਨੂੰ ਅਗਲੇ ਚਾਰ-ਪੰਜ ਦਿਨਾਂ ਵਿੱਚ ਠੀਕ ਹੋ ਜਾਣਾ ਚਾਹੀਦਾ ਹੈ, ਪਰ ਉਦੋਂ ਤੱਕ ਮੈਨੂੰ ਆਪਣੀਆਂ ਅੱਖਾਂ ਦੀ ਚੰਗੀ ਦੇਖਭਾਲ ਕਰਨ ਦੀ ਲੋੜ ਹੈ । ਇਹ ਆਸਾਨ ਨਹੀਂ ਹੈ ਕਿਉਂਕਿ ਮੈਂ ਦੇਖ ਨਹੀਂ ਸਕਦੀ, ਅਤੇ ਮੈਂ ਦਰਦ ਕਾਰਨ ਸੌਣ ਲਈ ਵੀ ਸੰਘਰਸ਼ ਕਰ ਰਹੀ ਹਾਂ,” ।


Tags:    

Similar News