Amritsar : Phulkari Women of Amritsar Evening with Omar Abdullah ਪ੍ਰੋਗਰਾਮ ਵਿੱਚ ਪਹੁੰਚੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ
ਫੁਲਕਾਰੀ ਵੂਮੈਨ ਆਫ ਅੰਮ੍ਰਿਤਸਰ ਦੇ ਖਾਸ ਪ੍ਰੋਗਰਾਮ ਈਵਨਿੰਗ ਵਿਦ ਉਮਰ ਅਬਦੁੱਲਾ , ਦੇ ਵਿੱਚ ਜ਼ੰਮੂ ਕਸਮੀਰ ਦੇ ਮੁੱਖ ਮੰਤਰੀ ਸ਼ਿਰਕਤ ਕਰਨ ਦੇ ਲਈ ਪਹੁੰਚੇ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਅੰਮ੍ਰਿਤਸਰ ਦੇ ਬਾਰੇ ਬਹੁਤ ਸੁਣਿਆ ਹੈ ਪਰ ਅੱਜ ਮੈਂ ਪਹਿਲੀ ਵਾਰ ਅੰਮ੍ਰਿਤਸਰ ਮੈਨੂੰ ਆਉਣ ਦਾ ਮੌਕਾ ਮਿਲਿਆ ਹੈ।
ਅੰਮ੍ਰਿਤਸਰ: ਫੁਲਕਾਰੀ ਵੂਮੈਨ ਆਫ ਅੰਮ੍ਰਿਤਸਰ ਦੇ ਖਾਸ ਪ੍ਰੋਗਰਾਮ ਈਵਨਿੰਗ ਵਿਦ ਉਮਰ ਅਬਦੁੱਲਾ , ਦੇ ਵਿੱਚ ਜ਼ੰਮੂ ਕਸਮੀਰ ਦੇ ਮੁੱਖ ਮੰਤਰੀ ਸ਼ਿਰਕਤ ਕਰਨ ਦੇ ਲਈ ਪਹੁੰਚੇ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਅੰਮ੍ਰਿਤਸਰ ਦੇ ਬਾਰੇ ਬਹੁਤ ਸੁਣਿਆ ਹੈ ਪਰ ਅੱਜ ਮੈਂ ਪਹਿਲੀ ਵਾਰ ਅੰਮ੍ਰਿਤਸਰ ਮੈਨੂੰ ਆਉਣ ਦਾ ਮੌਕਾ ਮਿਲਿਆ ਹੈ।
ਸੁਣਿਆ ਸੀ ਅੰਮ੍ਰਿਤਸਰ ਦਾ ਪਾਣੀ ਬਹੁਤ ਖਾਸ ਹੈ ਅੱਜ ਪੀਣ ਦਾ ਮੌਕਾ ਮਿਲਿਆ ਹੈ , ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਧਾਰਾ 370 ਹਟਾ ਤਾ ਦਿੱਤੀ ਆ ਪਰ ਫਿਰ ਵੀ ਹਾਲਾਤ ਜੰਮੂ ਕਸ਼ਮੀਰ ਚ ਬੇਹਤਰ ਨਹੀਂ ਹੋਏ , ਹਿੰਸਾ ਅੱਤਵਾਦ ਤੇ ਬੇਰੁਜ਼ਗਾਰੀ ਤੇ ਕੋਈ ਵੀ ਫਰਕ ਨਹੀਂ ਪਿਆ , ਉਹਨਾਂ ਨੇ ਕਿਹਾ ਕਿ ਅੱਤਵਾਦ ਦੇ ਨਾਲ ਸੂਬੇ ਭਰ ’ਚ ਟੂਰਿਜਮ ਤੇ ਵੱਡਾ ਅਸਰ ਪਿਆ ਹੈ।
ਪਹਿਲਗਾਮ ਹਮਲੇ ਦੇ ਵਿੱਚ ਮਾਸੂਮ ਲੋਕਾਂ ਦੀ ਜਾਨ ਗਈ ਸੀ ਅਤੇ ਉਸ ਤੋਂ ਬਾਅਦ ਦਿੱਲੀ ਵਿੱਚ ਜੋ ਧਮਾਕਾ ਹੋਇਆ ਸੀ ਉਸ ਦਾ ਅਸਰ ਜੰਮੂ ਕਸ਼ਮੀਰ ਦੇ ਟੂਰਿਜ਼ਮ ਵਿੱਚ ਵੇਖਣ ਨੂੰ ਮਿਲ ਰਿਹਾ ਹੈ। , ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਮਨਰੇਗਾ ਸਕੀਮ ਦੇ ਵਿੱਚ ਕਈ ਤਬਦੀਲੀਆਂ ਲਿਆਈਆਂ ਜਾ ਰਹੀਆਂ ਹਨ ਨਾਮ ਬਦਲਿਆ ਜਾ ਰਿਹਾ ਹੈ।
ਮਹਾਤਮਾ ਗਾਂਧੀ ਜੀ ਦਾ ਨਾਮ ਹਟਾ ਕੇ ਵੀ.ਬੀ.ਜੀ ਰਾਮ ਜੀ ਰੱਖਣ ਦੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਵੱਖ-ਵੱਖ ਰਾਜ ਬਣਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ ਅਤੇ ਜੰਮੂ ਕਸ਼ਮੀਰ ਦਾ ਬੇੜਾ ਗਰਕ ਕਰਨਾ ਚਾਹੁੰਦੀ ਹੈ। ਉਹਨਾਂ ਨੇ ਕਿਹਾ ਕਿ ਲੱਦਾਖ ਦਾ ਉਹਨਾਂ ਦੇ ਵੱਲੋਂ ਪਹਿਲਾਂ ਹੀ ਬੇੜਾ ਗਰਕ ਕਰ ਦਿੱਤਾ ਗਿਆ ਹੈ ਅਤੇ ਹੁਣ ਜੰਮੂ ਕਸ਼ਮੀਰ ਦਾ ਵੀ ਉਹਨਾਂ ਨੇ ਬੇੜਾ ਗਰਕ ਕਰਨਾ ਹੈ।
ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਹੁਣ ਨਸ਼ੀਲੇ ਪਦਾਰਥਾਂ ਦਾ ਰੁਝਾਨ ਵਧਿਆ ਹੈ।, ਨਸ਼ਾ ਹੁਣ ਜੰਮੂ ਕਸ਼ਮੀਰ ਦੇ ਵਿੱਚ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ।, ਜੰਮੂ ਕਸ਼ਮੀਰ ਦਾ ਇਕਲੌਤਾ ਮੈਡੀਕਲ ਕਾਲਜ ਬੰਦ ਕਰਨ ਤੇ ਉਹਨਾਂ ਨੇ ਡੂੰਘਾ ਦੁੱਖ ਜਿਤਾਇਆ, ਬੰਗਲਾਦੇਸ਼ ਦੇ ਵਿੱਚ ਹੋ ਰਹੇ ਹਿੰਦੂਆਂ ਦੇ ਉੱਤੇ ਅੱਤਿਆਚਾਰ ਨੂੰ ਲੈ ਕੇ ਉਮਰ ਅਬਦੁੱਲਾ ਨੇ ਕਿਹਾ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਸਰਕਾਰ ਦੀ ਜਿੰਮੇਦਾਰੀ ਹੁੰਦੀ ਹੈ।